ਹੁਸ਼ਿਆਰਪੁਰ,15 ਜੂਨ ( ਬਖ਼ਸ਼ੀ )ਡੀ.ਏ.ਵੀ.ਕਾਲਜ ਹੁਸ਼ਿਆਰਪੁਰ ਦੇ ਮੈਨੇਜਿੰਗ ਕਮੇਟੀ ਪੵਧਾਨ ਡਾ. ਅਨੂਪ ਕੁਮਾਰ ਸਕੱਤਰ ਸ਼ੀੵ ਆਰ. ਐਮ. ਭੱਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਕਾਲਜ ਪ੍ਰਿੰਸੀਪਲ ਪੋੑ. ਡਾ. ਵਿਨੈ ਕੁਮਾਰ ਦੀ ਅਗਵਾਈ ਵਿੱਚ ਕਾਲਜ ਕੈਂਪਸ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸ਼੍ਰੀ ਅਨੁਰਾਗ ਠਾਕੁਰ ਮੈਂਬਰ ਲੋਕ ਸਭਾ ਹਮੀਰਪੁਰ, ਹਿਮਾਚਲ ਪੵਦੇਸ ਮੁੱਖ ਮਹਿਮਾਨ ਅਤੇ ਸ਼ੀੵ ਇੰਦਰਪਾਲ ਸਿੰਘ ਧੰਨਾ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਸਰਕਾਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ।ਕਾਲਜ ਪਹੁੰਚਣ ਤੇ ਕਾਲਜ ਮੈਨੇਜਿੰਗ ਕਮੇਟੀ ਪ੍ਰਧਾਨ, ਸਕੱਤਰ, ਕਾਲਜ ਪਿੰੵਸੀਪਲ ਅਤੇ ਸਮੁੱਚੀ ਮੈਨੇਜਿੰਗ ਕਮੇਟੀ ਵੱਲੋਂ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ ।ਇਸ ਮੌਕੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵੱਲੋਂ ਕਾਲਜ ਵਿੱਚ ਬਣ ਰਹੇ ਨਵੇਂ ਸ਼ਤਾਬਦੀ ਬਲਾਕ ਦਾ ਉਦਘਾਟਨ ਕੀਤਾ ਗਿਆ। ਇਸ ਉਪਰੰਤ ਕਾਲਜ ਆਡੀਟੋਰੀਅਮ ਵਿੱਚ ਹੋਏ ਸ਼ਾਨਦਾਰ ਸਮਾਗਮ ਵਿੱਚ ਬੋਲਦਿਆਂ ਡਾ. ਅਨੂਪ ਕੁਮਾਰ ਨੇ ਜਿੱਥੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਉਥੇ ਕਾਲਜ ਦੇ ਸੌ ਸਾਲਾਂ ਇਤਿਹਾਸ ਨੂੰ ਯਾਦ ਕੀਤਾ। ਮੁੱਖ ਮਹਿਮਾਨ ਅਤੇ ਬਾਕੀ ਮਹਿਮਾਨਾਂ ਵੱਲੋਂ ਕਾਲਜ ਮੈਗਜ਼ੀਨ ਆਰੀਆ ਕੁਮਾਰ ਰਿਲੀਜ਼ ਕੀਤਾ ਗਿਆ । ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਸ਼ੀੵ ਅਨੁਰਾਗ ਠਾਕੁਰ ਨੇ ਕਾਲਜ ਦੇ ਸੌ ਸਾਲ ਪੂਰੇ ਕਰਨ ਤੇ ਸਮੁੱਚੀ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸਿੱਖਿਆ ਦੇ ਖੇਤਰ ਵਿੱਚ ਜਦੋਂ ਸਰਕਾਰਾਂ ਵੀ ਕੁਝ ਨਹੀਂ ਸੀ ਕਰ ਰਹੀਆਂ ਉਸ ਵੇਲੇ ਭਾਰਤੀ ਸੰਸਕ੍ਰਿਤੀ ਅਤੇ ਆਧੁਨਿਕਤਾ ਦਾ ਸੁਮੇਲ ਕਰਦਿਆਂ ਕੁਝ ਲੋਕਾਂ ਨੇ ਇਸ ਕਾਲਜ ਦੀ ਨੀਂਹ ਰੱਖੀ ਜਿਸਨੇ ਵੱਡੇ ਵੱਡੇ ਮਹਾਂਰਥੀ ਪੈਦਾ ਕੀਤੇ । ਇਸ ਕਾਲਜ ਵਿੱਚ ਵਿਦਿਆਰਥੀ ਸਿਰਫ਼ ਡਿਗਰੀ ਹੀ ਪਾੑਪਤ ਨਹੀਂ ਕਰਦੇ ਬਲਕਿ ਨੈਤਿਕ ਸਿੱਖਿਆ ਵੀ ਹਾਸਲ ਕਰਦੇ ਹਨ। ਅੱਜ ਤੋਂ ਸੌ ਸਾਲ ਪਹਿਲਾਂ ਦੀ ਸਿੱਖਿਆ ਤੇ ਅੱਜ ਦੀ ਸਿੱਖਿਆ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਇਸ ਵਿੱਚ ਤਾਲਮੇਲ ਬਿਠਾਉਣਾ ਹੀ ਮੁੱਖ ਚੁਣੌਤੀ ਹੈ।
ਇਸ ਮੌਕੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਸ਼ੀੑ ਇੰਦਰਪਾਲ ਸਿੰਘ ਧੰਨਾ ਨੇ ਕਿਹਾ ਕਿ ਦਸ ਦਹਾਕੇ ਦਾ ਸਫਰ ਤਹਿ ਕਰਨਾ ਛੋਟੀ ਗੱਲ ਨਹੀਂ, ਜੇਕਰ ਹੁਸ਼ਿਆਰਪੁਰ ਦੀ ਸਾਖਰਤਾ ਦਰ ਸਮੁੱਚੇ ਦੇਸ਼ ਵਿੱਚ ਮੋਹਰੀ ਹੈ ਤਾਂ ਉਸ ਵਿੱਚ ਇਸ ਸੰਸਥਾ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਹੋਰ ਵਿਸ਼ੇਸ਼ ਮਹਿਮਾਨਾਂ ਵਿੱਚ ਸ਼ੀੑ ਅਵਿਨਾਸ਼ ਰਾਏ ਖੰਨਾ, ਸ਼ੀੑ ਤੀਕਸ਼ਨ ਸੂਦ, ਡਾ. ਅਰਵਿੰਦ, ਸ਼ੀੑ ਵਾਈ. ਪੀ. ਜੋਸ਼ੀ, ਡਾ. ਜਸਵੀਰਾ ਅਨੂਪ ਮਿਨਹਾਸ, ਡਾ. ਸੀ. ਬੀ. ਅਰੋੜਾ ਤੇ ਵੱਖ ਵੱਖ ਡੀ. ਏ. ਵੀ. ਸੰਸਥਾਵਾਂ ਦੇ ਪਿ੍ੰਸੀਪਲ ਅਤੇ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਪੋ੍ਗਰਾਮ ਦੌਰਾਨ ਪਿ੍ੰਸੀਪਲ ਡਾ. ਵਿਧੀ ਭੱਲਾ, ਪਿ੍ੰਸੀਪਲ ਸ਼ੀੑ ਆਸਾਪੁਰ ਸਿੰਘ, ਪਿ੍ੰਸੀਪਲ ਸੀਮਾ ਸ਼ਰਮਾ, ਪਿ੍ੰਸੀਪਲ ਡਾ. ਪਲਵਿੰਦਰ ਸਿੰਘ, ਪਿ੍ੰਸੀਪਲ ਡਾ. ਰਾਜੀਵ ਸ਼ਰਮਾ, ਪਿ੍ੰਸੀਪਲ ਚੰਦਰ ਸ਼ੇਖਰ, ਕਾਰਜਕਾਰੀ ਪਿ੍ੰਸੀਪਲ ਸ਼ੀੑ ਪੵਸ਼ਾਤ ਸੇਠੀ, ਸ਼ੀੑ ਗੁਰਵਿੰਦਰ ਸਿੰਘ ਪਾਬਲਾ ਨੂੰ ਉਨ੍ਹਾਂ ਦੇ ਸਮਾਜਿਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪੋ੍ਗਰਾਮ ਦੇ ਅੰਤ ਤੇ ਕਾਲਜ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਾਲਜ ਦੀਆਂ ਪਾੑਪਤੀਆਂ ਦਾ ਜ਼ਿਕਰ ਕੀਤਾ।
ਖ਼ਬਰਾਂ
ਡੀ.ਏ.ਵੀ.ਕਾਲਜ ਹੁਸ਼ਿਆਰਪੁਰ ਦੇ ਸੌ ਸਾਲਾ ਸਥਾਪਨਾ ਦਿਵਸ ਮੌਕੇ,MP ਅਨੁਰਾਗ ਠਾਕੁਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
* ਕਾਲਜ ਵਿੱਚ ਬਣ ਰਹੇ ਨਵੇਂ ਸ਼ਤਾਬਦੀ ਬਲਾਕ ਦਾ ਉਦਘਾਟਨ
16 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



