ਮੋਗਾ 30 ਜੁਲਾਈ (ਜਸ਼ਨ): ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਰਦਾਰ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ਾਂ ਅਨੁਸਾਰ ਅਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਵਿਸ਼ਵ ਪੱਧਰ 'ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਅੱਜ ਮੈਟਰੋਸਿਟੀ ਵੈਨਕੂਵਰ, ਕੈਨੇਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਬੀਸੀ ਵਿੰਗ ਦੀ ਟੀਮ ਵੱਲੋਂ ਖਾਲਸਾ ਦੀਵਾਨ ਸੋਸਾਇਟੀ, ਰੋਜ਼ ਸਟਰੀਟ, ਵੈਨਕੂਵਰ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿੱਚ ਵਾਰਸਾਂ ਵੱਲੋਂ ਪ੍ਰਚਾਰੇ ਗਏ ਮੀਰੀ ਪੀਰੀ ਦੇ ਸਿਧਾਂਤਾਂ ਨੂੰ ਢਾਡੀ ਸਿੰਘਾਂ ਨੇ ਬਹੁਤ ਵਧੀਆ ਢੰਗ ਨਾਲ ਸੁਣਾਇਆ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਵੀ ਮੌਜੂਦ ਸਨ। ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਕਸ਼ਮੀਰ ਸਿੰਘ ਸੰਘੇੜਾ ਅਤੇ ਗੁਰਬਖਸ਼ ਸਿੰਘ ਸੰਘੇੜਾ ਨੇ ਸਟੇਜ ਦੀ ਸੇਵਾ ਨਿਭਾਈ। ਇਸ ਮੌਕੇ ਕਮਲਜੀਤ ਸਿੰਘ ਮੋਗਾ, ਸਤਵੀਰ ਸਿੰਘ ਸੱਤਾ, ਕੁਲਦੀਪ ਸਿੰਘ ਦੌਲਤਪੁਰਾ, ਅੰਮ੍ਰਿਤਪਾਲ ਸਿੰਘ ਬਰਾੜ, ਊਸ਼ਾ ਸਿਆਲ ਬੀਬੀ, ਜਸ਼ਨਪ੍ਰੀਤ ਸਿੰਘ ਗਰਚਾ, ਵਿੱਕੀ ਧਾਲੀਵਾਲ, ਸੁਰਿੰਦਰਪਾਲ ਸਿੰਘ ਔਲਖ, ਜਸਪ੍ਰੀਤ ਸਿੰਘ ਢਿੱਲੋਂ, ਝਿਰਮਲ ਸਿੰਘ ਸਰਪੰਚ, ਮਲਵਿੰਦਰ ਸਿੰਘ ਕਾਲੀ ਸਰਪੰਚ, ਬਲਦੇਵ ਪੁਰੀ, ਜੰਗੀਰ ਸਿੰਘ ਜੱਥੇਦਾਰ, ਬਲਕਰਨ ਸਿੰਘ ਜੱਥੇਦਾਰ ਨੇ ਵੀ ਸੰਬੋਧਨ ਕੀਤਾ।