ਸਿਲਵਰ ਸਪਰਿੰਗ , ਅਮੈਰਿਕਾ 19 ਜੂਨ (ਜਸ਼ਨ ) : ਪਿਛਲੇ ਦਿਨੀਂ ਓਲਡ ਕੋਲੰਬੀਆ ਪਾਈਕ ਰੋਡ 'ਤੇ ਗੁਰੂਦਵਾਰਾ ਗੁਰੂਨਾਨਕ ਦਰਬਾਰ ਵਿਖੇ ਜੂਨ 1984 ਮਹੀਨੇ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਦੀਵਾਨ ਸਜਾਏ ਗਏ ਅਤੇ ਪਾਉਂਟਾ ਸਾਹਿਬ ਤੋਂ ਉੱਚੇਚੇ ਤੌਰ ਤੇ ਆਏ ਰਾਗੀ ਜਥੇ ਨੇ ਵੈਰਾਗਮਈ ਗੁਰ ਸ਼ਬਦ ਕੀਰਤਨ ਰਹਿਣ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਨਗਿੰਦਰ ਸਿੰਘ, ਭਾਈ ਚਰਨ ਸਿੰਘ ਅਤੇ ਭਾਈ ਅਮਰੀਕ ਸਿੰਘ ਪਾਉਂਟਾ ਸਾਹਿਬ ਵਾਲਿਆਂ ਨੇ ਕੀਰਤਨ ਉਪਰੰਤ ਸ੍ਰੀ ਆਨੰਦ ਸਾਹਿਬ ਦੇ ਜਾਪੁ ਕੀਤੇ ਅਤੇ ਭਾਈ ਜਗਮੋਹਣ ਸਿੰਘ ਨੇ ਅਰਦਾਸ ਕੀਤੀ ਉਪਰੰਤ ਹੁਕਮਨਾਮਾ ਸਾਹਿਬ ਦੀ ਦਾਤ ਪ੍ਰਾਪਤ ਕਰਕੇ ਸੰਗਤਾਂ ਨੇ ਵਾਹਿਗੁਰੂ ਦਾ ਜਾਪੁ ਕਰਦਿਆਂ ਲੰਗਰ ਛਕਿਆ ।
ਗੁਰੂਦਵਾਰਾ ਗੁਰੂਨਾਨਕ ਦਰਬਾਰ ਦੇ ਪ੍ਰਬੰਧਕਾਂ ਭਾਈ ਜਗਮੋਹਣ ਸਿੰਘ, ਭਾਈ ਹਰਮੋਹਨ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਭਾਈ ਨਗਿੰਦਰ ਸਿੰਘ, ਭਾਈ ਚਰਨ ਸਿੰਘ ਅਤੇ ਭਾਈ ਅਮਰੀਕ ਸਿੰਘ ਪਾਉਂਟਾ ਸਾਹਿਬ ਵਾਲਿਆਂ ਦਾ ਕੀਰਤਨੀ ਜਥਾ ਇਕ ਜੁਲਾਈ ਤੱਕ ਨਿਰੰਤਰ ਦੀਵਾਨਾਂ ਵਿਚ ਹਾਜ਼ਰੀ ਭਰਦਾ ਰਹੇਗਾ।
ਭਾਈ ਨਿਰਮਲ ਸਿੰਘ ਨੇ ਦੱਸਿਆ ਕਿ ਗੁਰੂਦਵਾਰਾ ਗੁਰੂਨਾਨਕ ਦਰਬਾਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ 24 ਘੰਟੇ ਗੁਰੂ ਕਾ ਅਤੁੱਟ ਲੰਗਰ ਚਲਦਾ ਹੈ।






