ਅਜੀਤਵਾਲ 15 ਸਤੰਬਰ (ਬਿੱਟੂ ਗਰੋਵਰ )
ਬੀਤੇ ਦਿਨੀਂ ਕਸਬਾ ਅਜੀਤਵਾਲ ਵਿਖੇ ਸਥਿਤ ਕੋਕਰੀ ਜਵੈਲਰਜ਼ ’ਤੇ ਹੋਈ ਲੁੱਟ ਦੇ ਮਾਮਲੇ ਵਿੱਚ ਪੁਲਿਸ ਥਾਣਾ ਅਜੀਤਵਾਲ ਵੱਲੋਂ ਕੀਤੀ ਗਈ ਸ਼ਲਾਘਾਯੋਗ ਕਾਰਗੁਜ਼ਾਰੀ ਸਾਹਮਣੇ ਆਈ ਹੈ। ਪੁਲਿਸ ਟੀਮ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੀਤੀ ਗਈ ਕਾਰਵਾਈ ਤਹਿਤ ਲੁੱਟ ਦੌਰਾਨ ਲੁੱਟਿਆ ਗਿਆ ਸਾਮਾਨ ਬਰਾਮਦ ਕਰ ਲਿਆ ਗਿਆ ਹੈ।
ਬਰਾਮਦ ਕੀਤਾ ਗਿਆ ਸਾਮਾਨ ਥਾਣਾ ਅਜੀਤਵਾਲ ਵੱਲੋਂ ਮੁੱਖ ਮੁਨਸ਼ੀ ਇੰਦਰਜੀਤ ਸਿੰਘ ਨੇ ਕੋਕਰੀ ਜਵੈਲਰਜ਼ ਦੇ ਮਾਲਕ ਹਰਜਿੰਦਰ ਸਿੰਘ ਬਿੱਟੂ ਦੇ ਸਪੁਰਦ ਕੀਤਾ। ਆਪਣਾ ਸਾਮਾਨ ਵਾਪਸ ਮਿਲਣ ਉਪਰੰਤ ਹਰਜਿੰਦਰ ਸਿੰਘ ਬਿੱਟੂ ਨੇ ਐਸ.ਐਚ.ਓ. ਜਸਵੀਰ ਸਿੰਘ ਸੰਧੂ, ਮੁੱਖ ਮੁਨਸ਼ੀ ਇਦਰਜੀਤ ਸਿੰਘ ਅਤੇ ਥਾਣਾ ਅਜੀਤਵਾਲ ਦੇ ਸਮੂਹ ਸਟਾਫ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਹਰਜਿੰਦਰ ਸਿੰਘ ਬਿੱਟੂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸ.ਐਚ.ਓ. ਜਸਵੀਰ ਸਿੰਘ ਸੰਧੂ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਕੀਤੀ ਗਈ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਅਤੇ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਕੀਤੀ ਗਈ ਕਾਰਵਾਈ ਕਾਰਨ ਉਨ੍ਹਾਂ ਨੂੰ ਆਪਣਾ ਲੁੱਟਿਆ ਸਾਮਾਨ ਵਾਪਸ ਮਿਲਿਆ ਹੈ, ਜਿਸ ਲਈ ਉਹ ਐਸ.ਐਚ.ਓ. ਜਸਵੀਰ ਸਿੰਘ ਸੰਧੂ ਅਤੇ ਸਮੂਹ ਪੁਲਿਸ ਸਟਾਫ ਦੇ ਧੰਨਵਾਦੀ ਹਨ।
ਉਨ੍ਹਾਂ ਕਿਹਾ ਕਿ ਲੁੱਟ ਵਰਗੀ ਘਟਨਾ ਕਿਸੇ ਵੀ ਵਪਾਰੀ ਲਈ ਬਹੁਤ ਵੱਡਾ ਝਟਕਾ ਹੁੰਦੀ ਹੈ, ਪਰ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਕੇ ਸਾਮਾਨ ਬਰਾਮਦ ਕਰਨਾ ਪੁਲਿਸ ਦੀ ਕਾਰਗੁਜ਼ਾਰੀ ਅਤੇ ਲੋਕਾਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਐਸ.ਐਚ.ਓ. ਜਸਵੀਰ ਸਿੰਘ ਸੰਧੂ ਦੀ ਖਾਸ ਤੌਰ ’ਤੇ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਥਾਣਾ ਅਜੀਤਵਾਲ ਦੀ ਟੀਮ ਵੱਲੋਂ ਕੀਤਾ ਗਿਆ ਇਹ ਕਾਰਜ ਬਹੁਤ ਹੀ ਵਧੀਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਦੀ ਅਜਿਹੀ ਕਾਰਗੁਜ਼ਾਰੀ ਨਾਲ ਇਲਾਕੇ ਦੇ ਵਪਾਰੀਆਂ ਅਤੇ ਆਮ ਲੋਕਾਂ ਵਿੱਚ ਪੁਲਿਸ ਪ੍ਰਤੀ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਆਸ ਪ੍ਰਗਟਾਈ ਕਿ ਲੁੱਟ ਦੀ ਘਟਨਾ ਨਾਲ ਸਬੰਧਤ ਬਾਕੀ ਤੱਥਾਂ ਦੀ ਵੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਹਰਜਿੰਦਰ ਸਿੰਘ ਬਿੱਟੂ ਅਤੇ ਨੀਟਾ ਮੈਂਬਰ ਪੰਚਾਇਤ ਅਜੀਤਵਾਲ ਨੇ ਮੁੜ ਐਸ.ਐਚ.ਓ. ਜਸਵੀਰ ਸਿੰਘ ਸੰਧੂ, ਮੁੱਖ ਮੁਨਸ਼ ਇੰਦਰਜੀਤ ਸਿੰਘ ਅਤੇ ਥਾਣਾ ਅਜੀਤਵਾਲ ਦੇ ਸਮੂਹ ਸਟਾਫ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਇਹ ਕਾਰਵਾਈ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਵਾਲੀ ਅਤੇ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਦੀ ਮਿਸਾਲ ਹੈ।
ਖ਼ਬਰਾਂ
ਕੋਕਰੀ ਜਵੈਲਰਜ਼ ਤੋਂ ਲੁੱਟਿਆ ਸਾਮਾਨ ਬਰਾਮਦ, ਥਾਣਾ ਅਜੀਤਵਾਲ ਪੁਲਿਸ ਨੇ ਜਵੈਲਰਜ਼ ਦੇ ਮਾਲਕ ਹਰਜਿੰਦਰ ਸਿੰਘ ਬਿੱਟੂ ਦੇ ਕੀਤਾ ਸਪੁਰਦ
14 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



