ਆਸਟ੍ਰੇਲੀਆ,26 ਜੁਲਾਈ (ਜਸ਼ਨ ):ਆਸਟ੍ਰੇਲੀਆ ਦੇ ਸੂਬੇ ਸਾਊਥ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਸਿੱਖ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਅੱਜ ਰਾਤ ਭਿਆਨਕ ਅੱਗ ਨਾਲ ਤਬਾਹ ਹੋ ਗਿਆ । ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦੁਆਰਾ ਦਸ਼ਮੇਸ਼ ਦਰਬਾਰ ਐਤਵਾਰ ਦੇਰ ਰਾਤ ਲੱਗੀ ਭਿਆਨਕ ਅੱਗ ਕਾਰਨ ਤਬਾਹ ਹੋ ਗਿਆ । ਸਥਾਨਕ ਸੰਗਤਾਂ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਝ ਸਰੂਪ ਵੀ ਇਸ ਭਿਆਨਕ ਅੱਗ ਵਿੱਚ ਅਗਨ ਭੇਂਟ ਹੋ ਗਏ ਹਨ। ਅੱਗ ਇੰਨੀ ਭਿਆਨਕ ਸੀ ਕਿ ਇਮਾਰਤ ਵਿੱਚ ਕਈ ਧਮਾਕੇ ਹੋਏ ਅਤੇ ਕੁਝ ਹੀ ਸਮੇਂ ਵਿੱਚ ਗੁਰਦੁਆਰੇ ਦਾ ਵੱਡਾ ਹਿੱਸਾ ਢਹਿ ਗਿਆ। ਅੱਗ ਲੱਗਣ ਦੀ ਘਟਨਾ ਦੇ ਹੋਰ ਵੇਰਵਿਆਂ ਦੀ ਹਾਲੇ ਉਡੀਕ ਹੈ।
ਗੁਰਦੀਪ ਸਿੰਘ ਮਿਨਹਾਸ ਮੁਤਾਬਿਕ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ 4 ਸਰੂਪ ਅਗਨ ਭੇਟ ਹੋਏ ਨੇ ਜਦਕਿ ਰਾਤ 10 ਵਜੇ ਲੱਗੀ ਰਾਤ ਨੇ ਗੁਰਦਵਾਰਾ ਸਾਬ ਰੱਖ ਦੇ ਢੇਰ ਵਿਚ ਬਦਲ ਦਿੱਤਾ ।
ਓਹਨਾ ਦੱਸਿਆ ਕਿ ਦੋ ਦੁ ਸਾਲ ਪਹਿਲਾ ਇਹ ਗੁਰੂ ਘਰ ਹੋਂਦ 'ਚ ਆਇਆ ਸੀ। ਲੋਕਲ ਪੱਤਰਕਾਰਾਂ ਮੁਤਾਬਿਕ ਲੰਗਰ ਹਾਲ ਵੱਲੋਂ ਅੱਗ ਵਧੀ ਤੇ ਦੇਖਦੇ ਹੀ ਦੇਖਦੇ ਸਾਰੀ ਬਿਲਡਿੰਗ ਖਤਮ ਹੋ ਗਈ।ਪੁਲਿਸ ਮੌਕੇ ਤੇ ਹੈ ਅਤੇ ਅਜੇ ਤਕ ਕਿਸੇ ਜਾਣੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਗੁਰੂ ਸਾਹਿਬ ਦੇ ਸਰੂਪ ਅਤੇ ਗੁਟਕਾ ਸਾਹਿਬ ਜੀ ਦੀ ਗਿਣਤੀ ਵੀ ਪ੍ਰਭੰਢਕਾਂ ਨਾਲ ਸੰਪਰਕ ਤੋਂ ਬਾਅਦ ਹੈ ਪਤਾ ਲੱਗ ਸਕੇਗੀ ਹਾਲ ਦੀ ਘੜੇ ਆਸਟ੍ਰੇਲੀਆ ਦੀ ਸਿੱਖ ਸੰਗਤ ਸਦਮੇ ਵਿਚ ਹੈ।
ਆਸਟ੍ਰੇਲੀਆ ਤੋਂ ਹਰਮਨ ਰੇਡੀਓ ਦੇ "ਇਕ ਮੁਲਾਕਾਤ" ਪ੍ਰੋਗਰਾਮ ਦੀ ਸੰਚਾਲਿਕਾ ਅਮਰਦੀਪ ਕੌਰ ਮੁਤਾਬਿਕ ਵਰਜੀਨੀਆ ਗੁਰਦੁਆਰਾ ਸਾਹਿਬ ਵਿੱਚ ਅੱਗ ਦੀ ਘਟਨਾ ਦੀ ਤਾਜ਼ਾ ਰਿਪੋਰਟ
ਐਡੀਲੇਡ ਦੇ ਉੱਤਰੀ ਇਲਾਕੇ ਵਰਜੀਨੀਆ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿੱਚ ਐਤਵਾਰ ਰਾਤ (26 ਜੁਲਾਈ) ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਅੱਗ ਨੇ ਗੁਰਦੁਆਰਾ ਕੰਪਲੈਕਸ ਦੇ ਇੱਕ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਦੱਖਣੀ ਆਸਟ੍ਰੇਲੀਆ ਦੇ Country Fire Service (CFS) ਅਨੁਸਾਰ:
* ਰਾਤ ਕਰੀਬ 10:00 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ।
* ਲਗਭਗ 60 ਅੱਗ ਬੁਝਾਉ ਕਰਮਚਾਰੀ ਅਤੇ CFS ਦੀਆਂ ਕਈ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਕੀਤੀ।
* ਫਾਇਰ ਬ੍ਰਿਗੇਡ ਨੇ ਅੱਗ ਨੂੰ ਨੇੜਲੀਆਂ ਇਮਾਰਤਾਂ ਤੱਕ ਫੈਲਣ ਤੋਂ ਰੋਕ ਲਿਆ।
ਹੁਣ ਤੱਕ:
* ਕਿਸੇ ਜਾਨੀ ਨੁਕਸਾਨ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ।
* ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਕੋਈ ਸਰਕਾਰੀ ਜਾਣਕਾਰੀ ਜਾਰੀ ਨਹੀਂ ਕੀਤੀ ਗਈ।
* ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
ਸਿੱਖ ਭਾਈਚਾਰੇ ਲਈ ਇਹ ਬਹੁਤ ਦੁਖਦਾਈ ਘਟਨਾ ਹੈ। ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਜਲਦੀ ਮੁੜ ਬਹਾਲੀ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਅਰਦਾਸ ਕੀਤੀ ਜਾ ਰਹੀ ਹੈ।
ਨੋਟ: ਸੋਸ਼ਲ ਮੀਡੀਆ ’ਤੇ ਅੱਗ ਲੱਗਣ ਦੇ ਕਾਰਨ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ, ਪਰ ਅਜੇ ਤੱਕ ਕਿਸੇ ਵੀ ਕਾਰਨ ਦੀ ਸਰਕਾਰੀ ਪੁਸ਼ਟੀ ਨਹੀਂ ਹੋਈ। ਇਸ ਲਈ ਅਧਿਕਾਰਿਕ ਜਾਂਚ ਪੂਰੀ ਹੋਣ ਤੱਕ ਕਿਸੇ ਨਤੀਜੇ ’ਤੇ ਪਹੁੰਚਣਾ ਠੀਕ ਨਹੀਂ ਹੋਵੇਗਾ।




