ਮੋਗਾ, 15 ਜੂਨ ( ਜਸ਼ਨ ) : ਵਿਦੇਸ਼ ਵਿੱਚ ਉੱਚ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਲਈ ਗੋਲਡਨ ਐਡੂਕੇਸ਼ਨਸ ਮੋਗਾ ਨੇ ਵਿਦੇਸ਼ ਵਿਚ ਸਟੱਡੀ ਲਈ ਵਿਸ਼ੇਸ਼ ਮੌਕੇ ਦਾ ਐਲਾਨ ਕੀਤਾ ਹੈ। ਲੁਧਿਆਣਾ - ਮੋਗਾ ਜੀ.ਟੀ ਰੋਡ ,ਦੱਤ ਰੋਡ ਦੇ ਸਾਹਮਣੇ ਸਥਿਤ ਗੋਲਡਨ ਐਡੂਕੇਸ਼ਨਸ ਸੰਸਥਾ ਅਨੁਸਾਰ,ਹੁਣ ਯੋਗ ਵਿਦਿਆਰਥੀ ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਲਈ ਅਪਲਾਈ ਕਰ ਸਕਦੇ ਹਨ। ਇਸ ਸਬੰਧੀ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਸੰਸਥਾ ਦੇ ਚੇਅਰਮੈਨ ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਦੇ ਮਾਹਿਰ ਕੌਂਸਲਰ, ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੀ ਚੋਣ, ਐਡਮਿਸ਼ਨ ਪ੍ਰਕਿਰਿਆ, ਵੀਜ਼ਾ ਫਾਈਲਿੰਗ ਅਤੇ ਸਟੱਡੀ ਵੀਜ਼ਾ ਸਬੰਧੀ ਮਾਰਗਦਰਸ਼ਨ ਦੇ ਰਹੇ ਹਨ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਗੈਪ ਐਕਸੈਪਟਡ, ਫ੍ਰੀ ਕਨਸਲਟੈਂਸੀ, ਸਰਲ- ਸੁਚਾਰੂ ਪ੍ਰਕਿਰਿਆ ਅਤੇ ਮਾਹਿਰ ਮਾਰਗਦਰਸ਼ਨ ਵਰਗੀਆਂ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਸੰਸਥਾ ਦੇ ਪ੍ਰਤੀਨਿਧੀਆਂ ਐੱਮ ਡੀ ਅਮਿਤ ਪਲਤਾ ਅਤੇ ਐੱਮ ਡੀ ਰਮਨ ਅਰੋੜਾ ਨੇ ਦੱਸਿਆ ਕਿ ਅੱਜ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਉੱਚ ਗੁਣਵੱਤਾ ਵਾਲੀ ਸਿੱਖਿਆ, ਵਿਸ਼ਵ ਪੱਧਰੀ ਯੂਨੀਵਰਸਿਟੀਆਂ, ਆਧੁਨਿਕ ਸਹੂਲਤਾਂ ਅਤੇ ਕਿਫਾਇਤੀ ਖਰਚਿਆਂ ਕਾਰਨ ਗੋਲਡਨ ਐਡੂਕੇਸ਼ਨਸ ਮੋਗਾ ਇੱਕ ਪ੍ਰਮੁੱਖ ਸਟਡੀ ਡੈਸਟੀਨੇਸ਼ਨ ਵਜੋਂ ਉਭਰ ਕੇ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਇਸ ਮੌਕੇ ਦਾ ਲਾਭ ਉਠਾ ਕੇ ਵਿਦਿਆਰਥੀ ਆਪਣੇ ਵਿਦੇਸ਼ੀ ਸਿੱਖਿਆ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹਨ।ਉਹਨਾਂ ਕਿਹਾ ਕਿ ਆਉਣ ਵਾਲੇ ਇੰਟੇਕ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਇੱਛੁਕ ਵਿਦਿਆਰਥੀ ਵਧੇਰੇ ਜਾਣਕਾਰੀ ਲਈ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਪਾਰਦਰਸ਼ਤਾ ਅਤੇ ਪੇਸ਼ੇਵਰ ਸਲਾਹ ਦੇਣ ਦੀ ਵਚਨਬੱਧਤਾ ਜਤਾਉਂਦਿਆਂ ਕਿਹਾ ਕਿ ਉਹ ਵੱਖ-ਵੱਖ ਦੇਸ਼ਾਂ ਲਈ ਸਟੱਡੀ ਵੀਜ਼ਾ ਸਬੰਧੀ ਸਹਾਇਤਾ ਪ੍ਰਦਾਨ ਕਰ ਰਹੇ ਨੇ ।