ਮੋਗਾ , 31 ਅਕਤੂਬਰ ( ਜਸ਼ਾਨ ) :ਸੰਤ ਬਾਬਾ ਅਜਮੇਰ ਸਿੰਘ ਰੱਬ ਜੀ 28ਵੀਂ ਸਾਲਾਨਾ ਬਰਸੀ ਅਤੇ ਮਾਤਾ ਗਿਆਨ ਕੌਰ ਜੀ ਦੀ ਯਾਦ ਵਿੱਚ ਤਿੰਨ ਰੋਜ਼ਾ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਸਮੂਹ ਸੰਗਤ ਦੇ ਸਹਿਯੋਗ ਨਾਲ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ! ਸਮਾਗਮ ਦੀ ਸ਼ੁਰੂਆਤ 29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਨਾਲ ਹੋਈ ! ਦੋ ਰਾਤਾਂ ਦੇ ਰਾਤਰੀ ਦੀਵਾਨ ਸਜਾਏ ਗਏ! 31ਅਕੂਤਬਰ ਨੂੰ ਮੁੱਖ ਸਮਾਗਮ ਦੌਰਾਨ ਅਨੇਕਾਂ ਸੰਤ ਮਹਾਂਪੁਰਸ਼ ਅਤੇ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਵਲੋਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਨਿਹਾਲ ਕੀਤਾ ਗਿਆ! ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਰਾਮ ਤੀਰਥ, ਸੰਤ ਹਰਜੀਤ ਸਿੰਘ ਮਹਿਤਾ ਚੌਂਕ ਇੰਗਲੈਂਡ ਵਾਲੇ,ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ,ਸੰਤ ਰਵਿੰਦਰ ਸਿੰਘ ਜੋਨੀ,ਸੰਤ ਗੁਰਦੀਪ ਸਿੰਘ ਚੰਦਾ ਵਾਲੇ, ਬਾਬਾ ਸਰਬਜੀਤ ਸਿੰਘ ਭਰੋਵਾਲ,ਸੰਤ ਗੁਰਮੀਤ ਸਿੰਘ ਖੋਸਿਆਂ ਵਾਲੇ,ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲੇ, ਇਸਤਰੀ ਸਤਿਸੰਗ ਸਭਾ,ਭਾਈ ਸ਼ਮਸ਼ੇਰ ਸਿੰਘ,ਭਾਈ ਹਰਦੀਪ ਸਿੰਘ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ! ਇਸ ਮੌਕੇ ਸੰਤ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਦੁਆਰਾ ਅਨੇਕਾਂ ਧਾਰਮਿਕ ਸਥਾਨਾਂ ਦੀ ਸੇਵਾ ਕਰਵਾ਼ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋ ਕੱਢ ਕੇ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ! ਉਨਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚਲ ਕੇ ਆਪਣਾ ਜੀਵਨ ਸਫ਼ਲ ਬਣਾਉਣ ਚਾਹੀਦਾ ਹੈ! ਸਟੇਜ ਦੀ ਸੇਵਾ ਬਾਬਾ ਯਾਦਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਬਾਖੂਬੀ ਨਿਭਾਈ!ਇਸ ਸਮਾਗਮ ਮੌਕੇ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੁਸਾਇਟੀ ਵਲੋਂ ਲੋਕ ਭਲਾਈ ਲਈ ਮਹਾਨ ਖੂਨਦਾਨ ਕੈਂਪ ਲਗਾ ਕੇ ਸੰਤ ਬਾਬਾ ਅਜਮੇਰ ਸਿੰਘ ਰੱਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ! ਪ੍ਰਬੰਧਕਾਂ ਵਲੋਂ ਸੰਤ ਮਹਾਂਪੁਰਸ਼ ਅਤੇ ਪੰਥ ਦੀ ਮਹਾਨ ਸ਼ਖ਼ਸੀਅਤਾਂ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ! ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲੀਆ, ਭਰਪੂਰ ਸਿੰਘ ਕੰਡਾ, ਨਿਰਮਲ ਸਿੰਘ ਕਨੇਡਾ, ਗੁਰਲਾਲ ਸਿੰਘ ਸੋਨਾ, ਸੁਖਚਰਨ ਸਿੰਘ ਪਿੰਕਾ,ਮੇਜਰ ਸਿੰਘ, ਸੁਖਚੈਨ ਸਿੰਘ ਰਾਮੂੰਵਾਲੀਆ ਵਲੋਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ! ਉਨਾਂ ਨੇ ਸਮੂਹ ਸਾਧ ਸੰਗਤ ਅਤੇ ਸਾਰੀਆਂ ਸਹਿਯੋਗੀ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਮਾਗਮ ਸਾਰਿਆਂ ਦੇ ਸਹਿਯੋਗ ਸਦਕਾ ਹੀ ਨੇਪਰੇ ਚਾੜ੍ਹਿਆ ਹੈ! ਤਿੰਨੇ ਦਿਨ ਗੁਰੂ ਕਾ ਲੰਗਰ ਅਤੇ ਜਲੇਬੀਆਂ ਦਾ ਅਤੁੱਟ ਲੰਗਰ ਚੱਲਿਆ! ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ!ਇਸ ਮੌਕੇ ਬਲਬੀਰ ਸਿੰਘ ਰਾਮੂੰਵਾਲੀਆ, ਗੁਰਲਾਲ ਸਿੰਘ ਸੋਨਾ, ਮੇਜਰ ਸਿੰਘ, ਸੁਖਚਰਨ ਸਿੰਘ ਪਿੰਕਾ,ਬਾਬਾ ਫੂਲਾ ਸਿੰਘ, ਸੁਖਚੈਨ ਸਿੰਘ ਰਾਮੂੰਵਾਲੀਆ, ਮਹਿੰਦਰ ਸਿੰਘ ਮਹਿਰੋਂ, ਪਰਮਿੰਦਰ ਸਿੰਘ ਚੌਹਾਨ,ਹਲਕਾ ਇੰਚਾਰਜ ਕਾਂਗਰਸ ਪਾਰਟੀ ਮਲਵਿਕਾ ਸੂਦ, ਮੇਅਰ ਵਿਨੈਪਾਲ ਕੌਰ , ਅਕਾਲੀ ਦਲ ਮੋਗਾ ਹਲਕਾ ਇੰਚਾਰਜ ਸੰਜੀਤ ਸਿੰਘ ਸੰਨੀ ਗਿੱਲ, ਅਕਾਲੀ ਦਲ ਦੇ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ,ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨਗਰ ਨਿਗਮ ਮੋਗਾ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ,ਚੇਅਰਮੈਨ ਪਰਮਪਾਲ ਸਿੰਘ ਤਖਤੂਪੁਰਾ,ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਮਨਜੀਤ ਸਿੰਘ ਧੰਮੂ, ਐਡਵੋਕੇਟ ਰਾਣੂ ਗਿੱਲ,ਡਾ: ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ BJP, ਬਰਜਿੰਦਰ ਸਿੰਘ ਮੱਖਣ ਬਰਾੜ,ਟੈ੍ਰਫਿਕ ਇੰਚਾਰਜ਼ ਸੁਖਮੰਦਰ ਸਿੰਘ,ਹੈਪੀ ਕਾਨਪੁਰੀਆ ਕੌਂਸਲਰ,ਹਰਬੰਸ ਸਿੰਘ ਬੰਸੀ, ਆਤਮਾ ਸਿੰਘ ਨੇਤਾ, ਸਤਪਾਲ ਸਿੰਘ ਕੰਡਾ, ਗੁਰਸੇਵਕ ਸਿੰਘ ਸੰਨਿਆਸੀ, ਅਸ਼ੌਕ ਕੁਮਾਰ,ਗੁਰਦੇਵ ਸਿੰਘ ਹਿੰਮਤੀ, ਮਨਜੀਤ ਸਿੰਘ ਮਿੰਦੀ,ਮੱਖਣ ਸਿੰਘ,ਸਾਧੂ ਸਿੰਘ, ਗੁਰਜੋਤ ਸਿੰਘ ,ਹਰਜੋਤ ਸਿੰਘ,ਹਰਮੀਤ ਸਿੰਘ, ਹਰਜਸਪ੍ਰੀਤ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ,ਮਾਨ ਜਗਰਾਓਂ, ਡਾ: ਕੁਲਦੀਪ ਸਿੰਘ, ਗੁਰਮੀਤ ਸਿੰਘ ਹੈਪੀ, ਗੁਰਮੀਤ ਸਿੰਘ ਢਿੱਲੋਂ,ਹਾਕਮ ਸਿੰਘ, ਗੁਰਦਿੱਤ ਸਿੰਘ, ਕੁਲਦੀਪ ਸਿੰਘ ਚੌਹਾਨ, ਬਲਤੇਜ ਮਹਿਰੋਂ, ਚੇਅਰਮੈਨ ਅਮਰਜੀਤ ਕਲੱਕਤਾ, ਗੁਰਮੇਜ਼ ਭੁੱਲਰ,ਗੁਰਮੀਤ ਢਿੱਲੋਂ, ਜਸਵਿੰਦਰ ਬਿੱਟੂ, ਗੁਰਪ੍ਰਤੀਮ ਚੀਮਾ, ਜਤਿੰਦਰਪਾਲ ਸਿੰਘ ਪਟਨੇ ਵਾਲੇ, ਮਨਜੀਤ ਮਿੰਦੀ,ਸਵਰਨ ਸਿੰਘ ਧੁੰਨਾ,ਸੰਜੀਵ ਕੁਮਾਰ, ਚਮਕੌਰ ਦੀ ਭਿੰਡਰ ਆਦਿ ਹਾਜ਼ਰ ਸਨ!





