ਮੋਗਾ,14 ਸਤੰਬਰ (ਜਸ਼ਨ ): ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਵੱਲੋਂ ਪਾਰਟੀ ਦੇ ਮਿਹਨਤੀ ਅਤੇ ਸਰਗਰਮ ਆਗੂਆਂ ਨੂੰ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਹ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਅਤੇ ਸਮਰਪਣ ਨਾਲ ਦਿਨ-ਰਾਤ ਕੰਮ ਕਰ ਸਕਣ। ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਆਈ.ਟੀ. ਕਨਵੀਨਰ ਸੰਜੀਵ ਕੁਮਾਰ ਬੱਠਲਾ ਦੀ ਪ੍ਰੇਰਣਾ ਨਾਲ ਤਿਆਰ ਕੀਤੀ ਗਈ ਟੀਮ ਦੇ ਮੈਂਬਰਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ।

ਇਸ ਮੌਕੇ ਮੋਗਾ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵਿੱਚ ਆਈ.ਟੀ. ਸੈੱਲ ਦੇ ਕਨਵੀਨਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। *ਨਿਹਾਲ ਸਿੰਘ ਵਾਲਾ ਤੋਂ ਇਕਬਾਲ ਸਿੰਘ, ਧਰਮਕੋਟ ਤੋਂ ਗੌਰਵ ਦੇਵਗਨ, ਬਾਘਾਪੁਰਾਣਾ ਤੋਂ ਪੰਕਜ ਅਰੋੜਾ ਅਤੇ ਮੋਗਾ ਤੋਂ ਹਰਪ੍ਰੀਤ ਕੌਰ* ਨੂੰ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ *ਮੋਗਾ ਤੋਂ ਦਲਜੀਤ ਸਿੰਘ ਅਤੇ ਧਰਮਕੋਟ ਤੋਂ ਗੁਰਪ੍ਰੀਤ ਸਿੰਘ* ਨੂੰ ਕੋ-ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ।

ਇਸੇ ਤਰ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਸਰਕਲਾਂ ਵਿੱਚ ਵੀ ਆਈ.ਟੀ. ਸੈੱਲ ਦੀ ਟੀਮ ਦਾ ਵਿਸਥਾਰ ਕਰਦਿਆਂ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। *ਮੋਗਾ ਦਿਹਾਤੀ-2 ਸਰਕਲ ਵਿੱਚ ਦਲਜੀਤ ਸਿੰਘ ਅਤੇ ਰਵਿੰਦਰ ਕੁਮਾਰ, ਜਦਕਿ **ਮੋਗਾ ਸਾਊਥ ਸਰਕਲ ਵਿੱਚ ਡਾ. ਵਿਨੀਤ ਅਰੋੜਾ* ਨੂੰ ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਸੇ ਤਰ੍ਹਾਂ *ਨਿਹਾਲ ਸਿੰਘ ਵਾਲਾ ਰੂਰਲ ਤੋਂ ਲਖਵਿੰਦਰ ਸਿੰਘ ਲੱਖਾ ਨੂੰ ਕਨਵੀਨਰ ਅਤੇ ਰੇਸ਼ਮ ਸਿੰਘ ਮਾਣੂਕੇ, ਨਿਰਮਲ ਸਿੰਘ ਮਾਣੂਕੇ ਅਤੇ ਸੁਖਦੀਪ ਸਿੰਘ ਲੋਹਾਰਾ ਨੂੰ ਕੋ-ਕਨਵੀਨਰ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ।

ਨਿਹਾਲ ਸਿੰਘ ਵਾਲਾ ਸ਼ਹਿਰੀ ਸਰਕਲ ਤੋਂ ਸੱਤ ਜੈਨ ਨੂੰ ਕਨਵੀਨਰ ਅਤੇ ਜਸਵੀਰ ਕੌਰ ਵਾਲੀਆ ਅਤੇ ਪਵਨ ਕੁਮਾਰ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।

ਰੌਂਤਾ ਸਰਕਲ ਤੋਂ ਰਾਜਾ ਘੋਲੀਆ ਨੂੰ ਕਨਵੀਨਰ ਅਤੇ ਸੁਨੀਲ ਕੁਮਾਰ ਨੂੰ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਸੇ ਤਰ੍ਹਾਂ ਬੱਧਣੀ ਕਲਾਂ ਸਰਕਲ ਤੋਂ ਦੀਪ ਰਾਉਕੇ ਨੂੰ ਕਨਵੀਨਰ ਅਤੇ ਪਰਮਿੰਦਰ ਬੌਡੇ ਅਤੇ ਅੰਗਰੇਜ ਸਿੰਘ ਨੂੰ ਕੋ-ਕਨਵੀਨਰ ਨਿਯੁਕਤ ਕੀਤਾ ਗਿਆ।

ਜ਼ਿਲ੍ਹਾ ਭਾਜਪਾ ਪ੍ਰਧਾਨ ਡਾ. ਹਰਜੋਤ ਕਮਲ ਨੇ ਨਵ-ਨਿਯੁਕਤ ਆਗੂਆਂ ਨੂੰ ਵਧਾਈ ਦੇਣ ਉਪਰੰਤ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਆਈ.ਟੀ. ਸੈੱਲ ਪਾਰਟੀ ਦੀ ਵਿਚਾਰਧਾਰਾ ਅਤੇ ਕੇਂਦਰ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਅਹਿਮ ਮਾਧਿਅਮ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਨਵੀਂ ਟੀਮ ਪੂਰੀ ਮਿਹਨਤ, ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਭਾਜਪਾ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰੇਗੀ।