ਮੋਗਾ,17 ਸਤੰਬਰ(ਜਸ਼ਨ ):ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਪਹਿਲੀ ਮੀਟਿੰਗ ਹਲਕਾ ਮੋਗਾ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੇ ਮੁੱਖ ਚੋਣ ਦਫਤਰ ਵਿੱਚ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ ਅਤੇ ਜ਼ਿਲ੍ਹੇ ਦੇ ਚਾਰਾ ਹਲਕਾ ਇੰਚਾਰਜ ਵੱਲੋਂ ਨਵੇਂ ਚੁਣੇ ਗਏ ਅਹੁਦੇਦਾਰਾ ਨੂੰ ਵਧਾਈ ਦਿੱਤੀ ਗਈ ਅਤੇ ਪਾਰਟੀ ਵਿੱਚ ਇੱਕ ਅਹੁਦੇਦਾਰ ਬਣਕੇ ਨਹੀਂ ਸਗੋਂ ਸੇਵਾਦਾਰ ਬਣਕੇ ਕੰਮ ਕਰਨ ਲਈ ਕਿਹਾ ਗਿਆ। ਰਸੂਲਪੁਰ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 28 ਅਹੁਦੇਦਾਰਾਂ ਦੀ ਕਮੇਟੀ ਗਠਿਤ ਕੀਤੀ ਗਈ ਹੈ। ਇਹ ਕਮੇਟੀ ਹੁਣ ਅੱਗੇ ਹਲਕਿਆਂ ਦੀਆਂ ਇਕਾਈਆਂ ਬਣਾ ਕੇ ਪਾਰਟੀ ਲਈ ਕੰਮ ਕਰੇਗੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ - ਘਰ ਤੱਕ ਪਹੁੰਚਾਇਆ ਜਾਵੇਗਾ ।
ਇਸ ਮੌਕੇ ਦਵਿੰਦਰ ਸਿੰਘ ਰਣੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਬਿਨਾਂ ਅਹੁਦਿਆ ਤੋਂ ਹੀ ਪਾਰਟੀ ਲਈ ਕੰਮ ਕਰਨ ਦੀ ਲੋੜ ਹੈ ਅਤੇ ਪਾਰਟੀ ਦੀ ਹਰ ਨੀਤੀ ਨੂੰ ਲੋਕਾਂ ਤੱਕ ਲੈ ਜਾਣਾ ਹੈ ।ਹਲਕਾ ਮੋਗਾ ਤੋਂ ਅਗਵਾਈ ਕਰਤਾ ਤਰਨਦੀਪ ਸਿੰਘ ਗਿੱਲ ਅਤੇ ਭਰਾ ਜਗਜਿੰਦਰ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਬੇਨਤੀ ਕੀਤੀ ਕਿ ਸਾਨੂੰ ਹਰ ਇਕ ਅਹੁਦੇਦਾਰ ਨੂੰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਅਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਬਣ ਕੇ ਚੋਣ ਲੜਣੀ ਚਾਹੀਦੀ ਹੈ ਤਾਂ ਜੋ ਪੰਜਾਬ ਅੰਦਰ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣ ਸਕੇ ।ਇਸ ਮੌਕੇ ਆਈਆ ਹੋਈਆ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਾਰੇ ਆਹੁਦੇਦਾਰਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਨਵੇਂ ਚੁਣੇ ਗਏ ਅਹੁਦੇਦਾਰ
1.ਸ੍ਰ. ਕਰਮਜੀਤ ਸਿੰਘ ਰਸੂਲਪੁਰ,ਪ੍ਰਧਾਨ
2.ਸ੍ਰ. ਗੁਰਮੀਤ ਸਿੰਘ ਮਾਹਲਾ,ਸੀਨ ਮੀਤ ਪ੍ਰਧਾਨ
3.ਸ੍ਰ. ਬਚਿੱਤਰ ਸਿੰਘ,ਮੀਤ ਪ੍ਰਧਾਨ
4.ਸ੍ਰ. ਸਤਨਾਮ ਸਿੰਘ ਮਾਛੀਕੇ,ਮੀਤ ਪ੍ਰਧਾਨ
5.ਸ੍ਰ. ਗੁਰਪ੍ਰੀਤ ਸਿੰਘ ਧੂੜਕੋਟ,ਮੀਤ ਪ੍ਰਧਾਨ
6.ਸ੍ਰ. ਸਤਨਾਮ ਸਿੰਘ ਬਿਲਾਸਪੁਰ,ਮੀਤ ਪ੍ਰਧਾਨ
7.ਸ੍ਰ. ਰਣਯੋਧ ਸਿੰਘ ਰਣੀਆ,ਜਨਰਲ ਸਕੱਤਰ
8.ਸ੍ਰ. ਨਿਰਮਲ ਸਿੰਘ ਸੱਦਾ ਸਿੰਘ ਵਾਲਾ,ਸਕੱਤਰ ਜਨਰਲ
9.ਸ੍ਰ. ਨਿਰਭੈ ਸਿੰਘ ਬੱਬੂ ਪੱਤੋ ਹੀਰਾ ਸਿੰਘ,ਸੰਗਠਨ ਸਕੱਤਰ
10.ਸ੍ਰ. ਭੁਪਿੰਦਰ ਸਿੰਘ ਬੁਰਜ ਦੁੱਨਾ,ਸਕੱਤਰ
11.ਸ੍ਰ. ਹਰਵਿੰਦਰ ਸਿੰਘ ਫੋਜੀ ਮਧੇਕੇ,ਸਕੱਤਰ
12.ਸ੍ਰ. ਸੁਖਦੀਪ ਸਿੰਘ ਰੋਡੇ,ਸਕੱਤਰ
13.ਸ੍ਰ. ਗੁਰਲਾਭ ਸਿੰਘ ਠੱਠੀ ਭਾਈ,ਸਕੱਤਰ
14.ਸ੍ਰ. ਗੁਰਦੀਪ ਸਿੰਘ ਚੜਿੱਕ,ਸਕੱਤਰ
15.ਸ੍ਰ. ਮਨਜੀਤ ਸਿੰਘ ਖਹਿਰਾ ਕਪੂਰੇ,ਸਕੱਤਰ
16ਸ੍ਰ. ਸੁਖਮੰਦਰ ਸਿੰਘ ਸਾਫੂਵਾਲਾ,ਸਕੱਤਰ
17.ਸ੍ਰ. ਸੁਖਚੈਨ ਸਿੰਘ ਮੱਲੇਆਨਾ,ਪ੍ਰੈਸ ਸਕੱਤਰ
18.ਸ੍ਰ. ਹਰਿੰਦਰ ਸਿੰਘ ਹੈਰੀ,ਪ੍ਰੈਸ ਸਕੱਤਰ
19,ਸ੍ਰ. ਹਰਪਿੰਦਰ ਸਿੰਘ ਬੋਡੇ,ਕਾਰਜਕਾਰੀ ਕਮੇਟੀ
20.ਸ੍ਰ. ਅਰਸ਼ਦੀਪ ਸਿੰਘ ਦੱਦਾਹੂਰ,ਕਾਰਜਕਾਰੀ ਕਮੇਟੀ
21.ਸ੍ਰ. ਜਗਸੀਰ ਸਿੰਘ ਜੱਗਾ,ਕਾਰਜਕਾਰੀ ਕਮੇਟੀ
22.ਸ੍ਰ. ਜਸਵੰਤ ਸਿੰਘ ਲੰਡੇ,ਕਾਰਜਕਾਰੀ ਕਮੇਟੀ
23.ਸ੍ਰ. ਜਗਰੂਪ ਸਿੰਘ ਭਲੂਰ,ਕਾਰਜਕਾਰੀ ਕਮੇਟੀ
24.ਸ੍ਰ. ਤਰਸੇਮ ਸਿੰਘ ਅਜੀਤਵਾਲ,ਕਾਰਜਕਾਰੀ ਕਮੇਟੀ
25.ਸ੍ਰ. ਹਰਪ੍ਰੀਤ ਸਿੰਘ ਸਮਰਾ,ਕਾਰਜਕਾਰੀ ਕਮੇਟੀ
26.ਸ੍ਰ. ਬਲਵਿੰਦਰ ਸਿੰਘ,ਕਾਰਜਕਾਰੀ ਕਮੇਟੀ
27.ਸ੍ਰ. ਇਕਬਾਲ ਸਿੰਘ,ਕਾਰਜਕਾਰੀ ਕਮੇਟੀ
28.ਸ੍ਰ. ਜਗਦੀਪ ਸਿੰਘ,ਕਾਰਜਕਾਰੀ ਕਮੇਟੀ ਹਾਜ਼ਰ ਸਨ
ਇਸ ਤੋਂ ਇਲਾਵਾ ਭਾਈ ਬਸੰਤ ਸਿੰਘ ਦੋਲਤਪੁਰਾ ਦੇ ਪਿਤਾ ਸੁਰਜੀਤ ਸਿੰਘ , ਭਾਈ ਕੁਲਵੰਤ ਸਿੰਘ ਦੇ ਭਰਾ ਅਮਨਦੀਪ ਸਿੰਘ, ਰਛਪਿੰਦਰ ਸਿੰਘ ਤਖਤੂਪੁਰਾ,ਯੂਥ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਲੋਪੋਂ, ਮੱਖਣ ਸਿੰਘ ਸੱਦਾ ਸਿੰਘ ਵਾਲਾ, ਰਾਜਾ ਖੁਖਰਾਣਾ, ਜਗਦੇਵ ਸਿੰਘ ਸਲੀਣਾ, ਪਵਿੱਤਰ ਸਿੰਘ ਜੋਗੇਵਾਲਾ, ਜੱਸਾ ਦੁਨੇ ਕੇ, ਮਾਸਟਰ ਸਵਿੰਦਰ ਸਿੰਘ, ਅਵਤਾਰ ਸਿੰਘ ਬੁੱਕਣ ਵਾਲਾ, ਬਲਵੀਰ ਸਿੰਘ ਬੁੱਕਣ ਵਾਲਾ,ਸੁਖਜਿੰਦਰ ਹੈਪੀ, ਰੁਪਿੰਦਰ ਲਾਲੀ, ਪ੍ਰਿੰਸ ਮੋਗਾ, ਜਗਸੀਰ ਸਿੰਘ ਚੜਿਕ,ਭੋਲਾ ਸਿੰਘ ਡਰੋਲੀ ਭਾਈ, ਜਗਪ੍ਰੀਤ ਸਿੰਘ,ਅਰਸ ਬੁੱਕਣ ਵਾਲਾ ਅਤੇ ਦਫਤਰ ਇੰਚਾਰਜ ਗੁਰਵਿੰਦਰ ਸਿੰਘ ਮੰਡੀਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਸਨ।
ਖ਼ਬਰਾਂ
ਅਕਾਲੀ ਦਲ 'ਵਾਰਿਸ ਪੰਜਾਬ ਦੇ' ਜ਼ਿਲ੍ਹਾ ਮੋਗਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਰਸੂਲਪੁਰ ਦੀ ਅਗਵਾਈ 'ਚ ਹੋਈ
17 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



