ਖਮਾਣੋ, 8 ਸਤੰਬਰ (ਜਸ਼ਨ ) ਸ਼੍ਰੋਮਣੀ ਅਕਾਲੀ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਵਿਧਾਇਕ ਜਸਟਿਸ ਨਿਰਮਲ ਸਿੰਘ, ਸ ਗੁਰਜੀਤ ਸਿੰਘ ਤਲਵੰਡੀ ਯੂਥ ਪ੍ਰਧਾਨ ਅਤੇ ਸ ਜਗਜੀਤ ਸਿੰਘ ਕੋਹਲੀ (ਦਫਤਰ ਇੰਚਾਰਜ ਅਤੇ ਮੁੱਖ ਬੁਲਾਰਾ) ਦੀ ਅਗਵਾਈ 'ਚ ਵਰਕਰਾਂ ਅਤੇ ਆਗੂਆਂ ਦਾ ਇੱਕ ਵਫਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਦਾ ਹਾਲ ਚਾਲ ਜਾਨਣ ਲਈ ਉਹਨਾਂ ਦੇ ਗ੍ਰਹਿ ਪਿੰਡ ਹਵਾਰਾ ਵਿਖੇ ਪਹੁੰਚਿਆ। ਜਿੱਥੇ ਸਾਰੇ ਆਗੂਆਂ ਨੇ ਮਾਤਾ ਨਰਿੰਦਰ ਕੌਰ ਦੀ ਸਿਹਤ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਉਪਰੰਤ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਨੂੰ ਚਿੱਠੀ ਲਿਖ ਕੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਦੀ ਮੰਗ ਕੀਤੀ ਸੀ ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਦਫਤਰ ਵੱਲੋਂ ਜਵਾਬ ਆਇਆ ਕਿ ਤੁਸੀਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਿੱਧਾ ਰਾਬਤਾ ਕਰ ਸਕਦੇ ਹੋ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਹੋਣ ਤੋਂ ਬਾਦ ਅੱਜ ਪਿੰਡ ਹਵਾਰਾ ਪਹੁੰਚ ਕੇ ਸ਼ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸੀਨੀਅਰ ਆਗੂਆਂ ਨੇ ਕੌਮੀ ਇਨਸਾਫ ਮੋਰਚੇ ਦੇ ਆਗੂ ਬਾਪੂ ਗੁਰਚਰਨ ਸਿੰਘ, ਸ ਪਾਲ ਸਿੰਘ ਫਰਾਂਸ, ਸ ਗੁਰਿੰਦਰ ਸਿੰਘ ਬਾਜਵਾ, ਸ ਇੰਦਰਜੀਤ ਸਿੰਘ ਅਤੇ ਸ ਸੁਖਬੀਰ ਸਿੰਘ ਬਲਬੇੜਾ ਨਾਲ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸਬੰਧੀ ਬੰਦ ਕਮਰਾ ਮੀਟਿੰਗ ਕੀਤੀ। ਜਿਸ ਵਿੱਚ ਜਥੇਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕੌਮੀ ਇਨਸਾਫ ਮੋਰਚੇ ਨੂੰ ਭਰੋਸਾ ਦਿਵਾਇਆ ਕਿ ਭਾਈ ਹਵਾਰਾ ਨੂੰ ਜਲਦੀ ਪੈਰੋਲ ਮਿਲਣ ਦੇ ਪੂਰੇ ਆਸਾਰ ਹਨ। ਜਿਸ 'ਤੇ ਸਾਰੇ ਆਗੂਆਂ ਨੇ ਤਸੱਲੀ ਪ੍ਰਗਟਾਈ।
ਇਸ ਮੌਕੇ ਬੋਲਦਿਆਂ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਾਈ ਹਵਾਰਾ ਦੀ ਪੈਰੋਲ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਉਲੀਕੇ ਜਾਣ ਵਾਲੇ ਕਿਸੇ ਵੀ ਪ੍ਰੋਗਰਾਮ ਲਈ ਤਿਆਰ ਰਹਿਣ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਜਥੇ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਵੀ ਉਚੇਚੇ ਤੌਰ ਤੇ ਹਾਜਰ ਸਨ। ਇਸ ਤੋਂ ਇਲਾਵਾ ਸ ਰਣਧੀਰ ਸਿੰਘ ਰੱਖੜਾ, ਸ ਰਣਵੀਰ ਸਿੰਘ ਪੂਨੀਆ, ਸ ਮਨਦੀਪ ਸਿੰਘ (ਜਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ), ਸ ਗੁਰਦੀਪ ਸਿੰਘ ਘੁਮਾਨ ਸਾਬਕਾ ਚੇਅਰਮੈਨ, ਸ ਕਸ਼ਮੀਰਾ ਸਿੰਘ ਸਿਆਸੀ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਸ ਗੁਰਵਿੰਦਰ ਸਿੰਘ ਡੂਮਛੇੜੀ, ਸ ਭੁਪਿੰਦਰ ਸਿੰਘ ਸ਼ੇਖੂਪੁਰਾ ਹਲਕਾ ਇੰਚਾਰਜ ਘਨੌਰ, ਸ ਮਨਜੀਤ ਸਿੰਘ ਮੁੱਧੋਂ, ਸ ਬਲਤੇਜ ਸਿੰਘ ਮਹਿਮੂਦਪੁਰ ਹਲਕਾ ਇੰਚਾਰਜ ਅਮਲੋਹ, ਸ ਹਰਦੇਵ ਸਿੰਘ ਹਰਪਾਲਪੁਰ, ਸ ਬਲਦੇਵ ਸਿੰਘ ਮਹਿਮੂਦਪੁਰ, ਸ ਕਰਨੈਲ ਸਿੰਘ ਪੰਜੌਲੀ ਮੈਂਬਰ ਐਸ.ਜੀ.ਪੀ.ਸੀ, ਸ ਕਰਨੈਲ ਸਿੰਘ ਪੀਰਮੁਹੰਮਦ, ਸ ਜਰਨੈਲ ਸਿੰਘ ਦਤਾਰਪੁਰ ਮੈਂਬਰ ਐਸ.ਜੀ.ਪੀ.ਸੀ, ਸ ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਐਸ.ਜੀ.ਪੀ.ਸੀ, ਪ੍ਰੋਫੈਸਰ ਗੁਰਮੇਲ ਸਿੰਘ, ਮਾਸਟਰ ਚਰਨਜੀਤ ਸਿੰਘ, ਸ ਤੇਜਿੰਦਰ ਸਿੰਘ ਪੰਨੂ, ਸ ਅਮਰਜੀਤ ਸਿੰਘ ਮੁੱਢੜੀਆਂ, ਸ ਜਗਤਾਰ ਸਿੰਘ ਭੱਟੀਆਂ, ਸ ਸ਼ਰਨਜੀਤ ਸਿੰਘ ਕਾਦੀ ਮਾਜਰਾ, ਸ ਬਲਦੇਵ ਸਿੰਘ ਖਿਜਰਾਬਾਦ, ਸ ਮਨਜੀਤ ਸਿੰਘ ਮੁੱਧੋਂ, ਸ ਅਵਤਾਰ ਸਿੰਘ ਘੰਸਾਲਾ, ਸ ਮਹਿੰਦਰਜੀਤ ਸਿੰਘ ਖਰੋੜੀ, ਸ ਸਰਬਜੀਤ ਸਿੰਘ ਸੁਹਾਗਹੇੜੀ ਸਮੇਤ ਪੁਨਰ ਸੁਰਜੀਤ ਅਕਾਲੀ ਦਲ ਅਤੇ ਕੌਮੀ ਇਨਸਾਫ ਮੋਰਚੇ ਦੇ ਵਰਕਰ ਵੱਡੀ ਗਿਣਤੀ ਚ ਹਾਜ਼ਰ ਸਨ। ਪ੍ਰੈੱਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।