ਮੋਗਾ,17 ਸਤੰਬਰ(ਜਸ਼ਨ ): ਮੋਗਾ ਜ਼ਿਲ੍ਹੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੈਕੰ. ਸਕੂਲ ਜੋ ਕਿ ਅਨੇਕਾਂ ਸਮੇਂ ਵਿੱਚ ਸਿੱਖਿਆ ਨੂੰ ਜਿੰਨੀ ਮਹੱਤਤਾ ਦਿੰਦਾ ਹੈ ਉੱਨੀ ਹੀ ਖੇਡਾਂ ਨੂੰ ਵੀ ਦਿੰਦਾ ਹੈ। ਪੰਜਾਬ ਸਕੂਲ ਖੇਡਾਂ ਜੋ ਜ਼ਿਲ੍ਹਾ ਖੇਡਾਂ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਗਈਆਂ, ਜਿਸ ਵਿੱਚ ਹੇਮਕੁੰਟ ਸਕੂਲ ਦੇ ਅੰ-14, 17, 19 ਦੇ ਖਿਡਾਰੀ ਭਾਗ ਲੈਂਦੇ ਹੋਏ ਵੱਖ-ਵੱਖ ਖੇਡਾਂ ਵਿੱਚ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਰਾਜ ਪੱਧਰ ’ਤੇ ਚੁਣੀਆਂ ਗਈਆਂ ਖੇਡਾਂ ਵਿੱਚ ਕਰਾਟੇ ਅੰ-17 ਅਤੇ ਅੰ-14 ਦੇ 3, ਵੁਸ਼ੂ ਅੰ-19 ਦੇ 7, ਬੀਚ ਵਾਲੀਬਾਲ ਅਤੇ ਟੇਬਲ ਟੈਨਿਸ ਅੰ-14 ਦੇ 2, ਬਾਸਕਟਬਾਲ ਅੰ-17 ਅਤੇ ਅੰ-14 ਦੇ 6 ਖਿਡਾਰੀ, ਨੈਟਬਾਲ ਅੰ-17 ਅਤੇ ਅੰ-14 ਦੇ 21, ਤਾਈਕਵਾਂਡੋ ਅੰ-17 ਅਤੇ ਅੰ-14 ਦੇ 7 ਖਿਡਾਰੀ, ਬੇਸਬਾਲ/ਸਾਫਟਬਾਲ ਅੰ-19, ਅੰ-17 ਅਤੇ ਅੰ-14 ਦੇ 21 ਖਿਡਾਰੀ ਇਸ ਖੇਡਾਂ ਵਿੱਚ ਭਾਗ ਲੈਣਗੇ।

ਵੱਖ-ਵੱਖ ਖੇਡਾਂ ਵਿੱਚ ਹੇਮਕੁੰਟ ਸਕੂਲ ਦੇ 67 ਖਿਡਾਰੀਆਂ ਨੇ ਜ਼ਿਲ੍ਹਾ ਪੱਧਰ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਰਾਜ ਪੱਧਰ ਦੀਆਂ ਖੇਡਾਂ ਲਈ ਚੁਣੇ ਗਏ।

ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਕਿਉਂਕਿ ਜਿਸ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਪੜ੍ਹਾਈ ਅਹਿਮੀਅਤ ਰੱਖਦੀ ਹੈ, ਉਸ ਤਰ੍ਹਾਂ ਹੀ ਖੇਡਾਂ ਵੀ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਅਹਿਮ ਰੋਲ ਅਦਾ ਕਰਦੀਆਂ ਹਨ।

ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਸਟਾਫ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਜ਼ਿਲ੍ਹਾ ਪੱਧਰ ’ਤੇ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਤਜਰਬੇਕਾਰ ਡੀ.ਪੀ. ਮਾਸਟਰ ਮਹੇਸ਼ ਕੁਮਾਰ, ਕੋਚ ਜਗਵਿੰਦਰ ਸਿੰਘ, ਸੁਰਿੰਦਰ ਸਿੰਘ, ਹਰਸ਼ਦੀਪ ਸਿੰਘ, ਅਮਨਦੀਪ ਸ਼ਰਮਾ, ਜਿੰਦਰਪਾਲ ਸਿੰਘ, ਚੰਦਨ ਕਪਾਹੀ, ਕੋਚ ਪ੍ਰੀਆ, ਸਤਿੰਦਰ ਕੌਰ, ਸਿਮਰਨਜੀਤ ਕੌਰ, ਰੁਪਿੰਦਰ ਕੌਰ, ਮਨਜੀਤ ਕੌਰ ਦੀ ਚੰਗੀ ਸਿਖਲਾਈ ਸਦਕਾ ਸ਼ਾਨਦਾਰ ਕਾਮਯਾਬੀ ਮਿਲੀ ਹੈ।