ਲਹਿਰਾਗਾਗਾ,5 ਜੂਨ(ਰਮਨ ਬਾਂਸਲ)
ਥਾਣਾ ਲਹਿਰਾ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਉਦੋਂ ਸਾਰਥਿਕ ਨਤੀਜੇ ਨਿਕਲੇ, ਜਦੋਂ ਇੱਕ ਵਿਅਕਤੀ ਨੂੰ 25 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਦਿਆਂ ਪਰਚਾ ਦਰਜ਼ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ,ਕਿ ਥਾਣੇਦਾਰ ਲਵਦੀਪ ਸਿੰਘ ਪੀਬੀਆਈ ਥਾਣਾ ਲਹਿਰਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਸਮੇਤ ਤਫਤੀਸ਼ੀ ਕਿੱਟ ਦੇ ਰਵਾਨਾ ਸਨ। ਜਦੋਂ ਪੁਲਿਸ ਪਾਰਟੀ ਨੇੜੇ ਪਿੰਡ ਹਰਿਆਊ ਪਹੁੰਚੀ ਤਾਂ ਮੁਕਬਰ ਖਾਸ ਨੇ ਇਤਲਾਹ ਦਿੱਤੀ, ਕਿ ਸਾਵਨ ਸਿੰਘ ਉਰਫ ਸਰਵਣ ਪੁੱਤਰ ਕਰਨੈਲ ਸਿੰਘ ਓਰਫ ਕੈਲੋ ਵਾਸੀ ਹਰਿਆਊ ਭੁੱਕੀ ਚੂਰਾ ਪੋਸਤ ਵੇਚਣ ਦਾ ਆਦੀ ਹੈ। ਜਿਸਨੇ ਸਿੰਘ ਸਭਾ ਗੁਰੂ ਘਰ ਪਿੰਡ ਹਰਿਆਊ ਦੇ ਨਜ਼ਦੀਕ ਜਤਿੰਦਰ ਸਿੰਘ ਤੋਂ ਮਕਾਨ ਮੁੱਲ ਲੈ ਰੱਖਿਆ ਹੈ, ਜਿੱਥੇ ਭੁੱਕੀ ਰੱਖ ਕੇ ਪਰਚੂਨ ਵਿੱਚ ਵੇਚਦਾ ਹੈ। ਇਸ ਲਈ ਜੇਕਰ ਹੁਣੇ ਮਕਾਨ ਵਿਖੇ ਛਾਪੇਮਾਰੀ ਕੀਤੀ ਜਾਵੇ ਤਾਂ ਸਾਵਣ ਸਿੰਘ ਉਰਫ ਸਰਵਣ ਭੁੱਕੀ ਸਮੇਤ ਕਾਬੂ ਆ ਸਕਦਾ ਹੈ। ਜਿਸਦੇ ਚਲਦਿਆਂ ਛਾਪੇਮਾਰੀ ਦੌਰਾਨ ਉਕਤ ਸਾਵਨ ਸਿੰਘ ਉਰਫ ਸਰਵਣ ਪੁੱਤਰ ਕਰਨੈਲ ਸਿੰਘ ਉਰਫ ਕੈਲੋ ਨੂੰ ਕਾਬੂ ਕਰਦਿਆਂ ਉਸ ਪਾਸੋਂ 25 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਹੈ। ਉਕਤ ਦੋਸ਼ੀ ਖਿਲਾਫ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਲਈ ਨਸ਼ਾ ਤਸਕਰ ਜਾਂ ਤਾਂ ਇਲਾਕਾ ਛੱਡ ਦੇਣ,ਜਾਂ ਫਿਰ ਸਲਾਖਾਂ ਪਿੱਛੇ ਜਾਣ ਲਈ ਤਿਆਰ ਬਰ ਤਿਆਰ ਰਹਿਣ।
ਖ਼ਬਰਾਂ
ਹਰਿਆਊ ਪਿੰਡ ਦਾ ਨੌਜਵਾਨ 25 ਕਿੱਲੋ ਭੁੱਕੀ ਸਮੇਤ ਗ੍ਰਿਫਤਾਰ
* ਨਸ਼ਾ ਤਸਕਰੀ
7 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



