ਤਰਨਤਾਰਨ 5 ਜੂਨ (ਅਮਿਤ ਮਰਵਾਹਾ)
ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਕਾਰਜਕਾਰੀ ਸਿਵਲ ਸਰਜਨ ਡਾਕਟਰ ਭਾਰਤੀ ਧਵਨ ਦੀ ਅਗਵਾਹੀ ਹੇਠ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਡਾਕਟਰ ਭਾਰਤੀ ਧਵਨ ਨੇ ਦੱਸਿਆ ਕਿ ਇਸ ਦਿਨ ਨੂੰ ਦੁਨੀਆਂ ਭਰ ਵਿੱਚ ਮਨਾਉਣ ਦਾ ਮਕਸਦ ਧਰਤੀ ਦੇ ਵਾਤਾਵਰਨ ਨੂੰ ਸੁਰੱਖਿਆ ਰੱਖਣ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਮ ਜਨਤਾ ਨੂੰ ਕੁਦਰਤ ਪ੍ਰਤੀ ਜਾਗਰੂਕ ਕਰਨਾ ਹੈ, ਉਹਨਾਂ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5 ਜੂਨ 1972 ਨੂੰ ਸਵੀਡਨ ਵਿੱਚ 119 ਦੇਸ਼ਾਂ ਨੇ ਪੰਜ ਜੂਨ ਤੋਂ 16 ਜੂਨ ਤੱਕ ਵਿਸ਼ਾਲ ਕਾਨਫਰੰਸ ਕੀਤੀ ਅਤੇ ਪਹਿਲਾ ਵਿਸ਼ਵ ਵਾਤਾਵਰਨ ਦਿਵਸ 5 ਜੂਨ 1974 ਨੂੰ ਦੁਨੀਆ ਭਰ ਵਿੱਚ ਮਨਾਇਆ ਗਿਆ। ਵਿਸ਼ਵ ਵਾਤਾਵਰਨ ਦਿਵਸ ਦੇ ਨੋਡਲ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਦੱਸਿਆ ਕਿ ਮਨੁੱਖੀ ਜੀਵਨ ਲਈ ਸ਼ੁੱਧ ਅਤੇ ਸਾਫ ਹਵਾ ਜਰੂਰੀ ਹੈ ,ਇਸ ਕਰਕੇ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਉਹਨਾਂ ਦੱਸਿਆ ਕਿ ਪੋਲੀਥੀਨ ਦੇ ਲਿਫਾਫਿਆਂ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ ਸਾੜਨ ਦੇ ਨਾਲ ਨਾਲ ਜਹਰੀਲੀਆਂ ਗੈਸਾਂ ਬਣਦੀਆਂ ਹਨ ਜੋ ਮਨੁੱਖੀ ਸਿਹਤ ਦੇ ਲਈ ਖਤਰਾ ਪੈਦਾ ਕਰਦੀਆਂ । ਉਹਨਾਂ ਦੱਸਿਆ ਕਿ ਵਾਤਾਵਰਨ ਦੀ ਸੁਰੱਖਿਆ ਲਈ ਸਾਨੂੰ ਰੋਜਾਨਾ ਜੀਵਨ ਦੇ ਵਿੱਚ ਆਪਣਾ ਅਹਿਮ ਰੋਲ ਅਦਾ ਕਰਨਾ ਚਾਹੀਦਾ ਹੈ। ਉਨਾਂ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਕਿ ਸਾਰੀਆਂ ਸਿਹਤ ਸੰਸਥਾਵਾਂ ਦੇ ਵਿੱਚ ਆਮ ਜਨਤਾ ਨੂੰ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਲਈ ਰੁੱਖ ਲਗਾਉਣ ਦੇ ਲਈ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਡੀਡੀਐਚਓ ਸੰਦੀਪ ਬੰਬੂਰੀਆ, ਡੀਐਮਸੀ ਡਾਕਟਰ ਰੂਪਮ ਚੌਧਰੀ, ਜਿਲਾ ਐਪੀਡਮਾਲੋਜਿਸਟ ਡਾਕਟਰ ਰਾਘਵ ਗੁਪਤਾ ,ਜਿਲਾ ਟੀਬੀ ਅਫਸਰ ਡਾਕਟਰ ਰੋਬਨਦੀਪ ਸਿੰਘ,ਜਿਲਾ ਮਾਸ ਮੀਡੀਆ ਅਫਸਰ ਸੁਖਵੰਤ ਸਿੰਘ ਸਿੱਧੂ, ਹੈਲਥ ਸੁਪਰਵਾਂਈਜਰ ਭੁਪਿੰਦਰ ਸਿੰਘ, ਅਮਰਜੀਤ ਸਿੰਘ ਗਿੱਲ ਆਦਿ ਹਾਜ਼ਰ ਸਨ।