ਜੋਗਿੰਦਰ ਸਿੰਘ ਮਾਨ
ਮਾਨਸਾ, 27 ਜੂਨ
ਮਾਨਸਾ ਨੇੜਲੇ ਪਿੰਡ ਕੋਟਧਰਮੂ ਵਿਖੇ ਬੀਤੀ ਕੱਲ੍ਹ ਹੋਏ ਕਤਲ ਦੇ ਮਾਮਲੇ ’ਚ ਕਸੂਰਵਾਰਾਂ ਨੂੰ ਕੁੱਝ ਹੀ ਘੰਟਿਆਂ ਅੰਦਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਵੱਲੋਂ ਕਤਲ ਦਾ ਮਾਮਲਾ ਨਜਾਇਜ਼ ਸਬੰਧਾਂ ਦਾ ਨਿਕਲਿਆ ਦੱਸਿਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲੀਸ ਭਾਗੀਰਥ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੀ ਕੱਲ੍ਹ ਪਿੰਡ ਕੋਟ ਧਰਮੂ ਦੀ ਜਗਮੀਤ ਕੌਰ ਨੇ ਬਿਆਨ ਲਿਖਾਇਆ ਕਿ ਉਸਦੇ ਪਤੀ ਦੀ ਉਸਦੇ ਘਰ ਵਿੱਚ ਹੀ ਰਾਤ ਸਮੇਂ ਕਿਸੇ ਨਾ ਮਾਲੂਮ ਵਿਅਕਤੀਆਂ ਵੱਲੋਂ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ, ਜਿਸਦੀ ਲਾਸ਼ ਉਸਦੇ ਘਰ ਹੀ ਮੰਜੇ ਪਰ ਪਈ ਹੈ। ਉਨ੍ਹਾਂ ਦੱਸਿਆ ਕਿ ਥਾਣਾ ਸਦਰ ਮਾਨਸਾ ਦੇ ਮੁਖੀ ਜਸਪ੍ਰੀਤ ਸਿੰਘ ਨੇ ਜਗਮੀਤ ਕੌਰ ਦੇ ਬਿਆਨ ’ਤੇ ਨਾ ਮਾਲੂਮ ਵਿਅਕਤੀਆਂ ’ਤੇ ਮੁਕੱਦਮਾ ਨੰ: 205, ਅ/ਧ 103 ਬੀ.ਐਨ.ਐਸ ਥਾਣਾ ਸਦਰ ਮਾਨਸਾ ਦਰਜ ਰਜਿਸਟਰ ਕੀਤਾ ਗਿਆ।
ਐਸਐਸਪੀ ਨੇ ਦੱਸਿਆ ਕਿ ਮੁਕੱਦਮਾ ਦੀ ਅਹਿਮੀਅਤ ਨੂੰ ਦੇਖਦੇ ਹੋਏ ਡੀਐਸਪੀ ਹਰਜਿੰਦਰ ਸਿੰਘ ਗਿੱਲ ਦੀ ਦੇਖ ਰੇਖ ਹੇਠਾਂ ਇੰਸ: ਬਲਕੌਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮਾਨਸਾ, ਇੰਸ:ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਵੱਖ-ਵੱਖ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ। ਦੌਰਾਨੇ ਤਫਤੀਸ਼ ਇੰਸ:ਜਸਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਮਾਨਸਾ ਨੇ ਮਿ੍ਰਤਕ ਤਰਸੇਮ ਸਿੰਘ ਦੇ ਭਰਾ ਕੁਲਦੀਪ ਸਿੰਘ ਪੁੱਤਰ ਤਿਲਕੂ ਸਿੰਘ ਵਾਸੀ ਕੋਟਧਰਮੂ ਦਾ ਵੱਖਰਾ ਬਿਆਨ ਲਿਖਿਆ, ਜਿਸਨੇ ਆਪਣੇ ਬਿਆਨ ਵਿੱਚ ਲਿਖਾਇਆ ਹੈ ਕਿ ਉਸਦੀ ਭਰਜਾਈ ਜਗਮੀਤ ਕੌਰ ਦੇ ਮੇਰੇ ਮਾਮੇ ਦੇ ਮੰੁਡੇ ਦੀਪ ਸਿੰਘ ਉਰਫ ਕਾਲੂ ਸਿੰਘ ਵਾਸੀ ਵਾਰਡ ਨੰ: 9 ਕੁਲਾਣਾ ਫਾਟਕ ਭਾਨ ਸਿੱਧੂ ਬਸਤੀ ਬੁਢਲਾਡਾ ਨਾਲ ਨਜਾਇਜ ਸਬੰਧ ਸਨ, ਜਿਸ ਕਰਕੇ ਮੇਰੇ ਭਰਾ ਦੀ ਮੇਰੀ ਭਰਜਾਈ ਨਾਲ ਕਈ ਵਾਰ ਲੜਾਈ ਵੀ ਹੋਈ ਸੀ। ਦੌਰਾਨੇ ਤਫਤੀਸ਼ ਰਾਹੀ ਰਪਟ ਨੰ: 46 ਨਾਲ ਮੁਕੱਦਮਾ ਵਿੱਚ ਜਗਮੀਤ ਕੌਰ ਵਾਸੀ ਕੋਟਧਰਮੂ ਅਤੇ ਦੀਪ ਸਿੰਘ ਉਰਫ ਕਾਲੂ ਸਿੰਘ ਵਾਸੀ ਵਾਰਡ ਨੰਬਰ 9, ਬੁਢਲਾਡਾ ਨੂੰ ਦੋਸ਼ੀ ਨਾਮਜ਼ਦ ਕੀਤਾ ਅਤੇ ਸਾਜ਼ਿਸ ਤਹਿਤ ਕਤਲ ਕਰਨ ’ਤੇ ਅ/ਧ 61(2) ਬੀ.ਐਨ.ਐਸ ਦਾ ਵਾਧਾ ਜੁਰਮ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਿ੍ਰਤਕ ਦੀ ਪਤਨੀ ਜਗਮੀਤ ਕੌਰ ਨੂੰ ਉਸਦੇ ਘਰੋਂ ਸਮੇਤ ਫੋਨ ਦੇ, ਜਿਸ ਤੋਂ ਜਗਮੀਤ ਕੌਰ ਉਕਤ, ਦੀਪ ਸਿੰਘ ਉਰਫ ਕਾਲੂ ਸਿੰਘ ਨਾਲ ਫੋਨ ’ਤੇ ਗੱਲ ਕਰਦੀ ਸੀ, ਬਰਾਮਦ ਕਰਵਾਇਆ ਗਿਆ ਅਤੇ ਦੀਪ ਸਿੰਘ ਉਰਫ ਕਾਲੂ ਸਿੰਘ ਵਾਸੀ ਬੁਢਲਾਡਾ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਕਤਲ ਕਰਨ ਸਮੇ ਉਸ ਨਾਲ ਗੋਬਿੰਦ ਸਿੰਘ ਵਾਸੀ ਬੁਢਲਾਡਾ ਨਾਲ ਸੀ ਤੇ ਰਾਤ ਸਮੇ ਕੰਧ ਟੱਪਕੇ ਪਰਨੇ ਨਾਲ ਗਲ ਘੋਟਕੇ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ ਸੀ, ਜਿਸਤੇ ਗੋਬਿੰਦ ਸਿੰਘ ਉਕਤ ਨੂੰ ਮੁਕੱਦਮਾ ਵਿੱਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੀਪ ਸਿੰਘ ਉਰਫ ਕਾਲੂ ਸਿੰਘ ਅਤੇ ਗੋਬਿੰਦ ਸਿੰਘ ਉਕਤਾਨ ਨੂੰ ਡਰੇਨ ਪੁਲ ਸਹਾਰਨਾ ਤੋਂ ਗਿ੍ਰਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਗਿ੍ਰਫਤਾਰ ਕਸੂਰਵਾਰਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਕਤਲ ਕਰਨ ਸਮੇ ਵਰਤਿਆ ਪਰਨਾ ਤੇ ਮੋਟਰਸਾਇਕਲ ਅਤੇ ਦੋਸੀ ਦੀਪ ਸਿੰਘ ਉਰਫ ਕਾਲੂ ਸਿੰਘ ਬੁਢਲਾਡਾ ਦਾ ਫੋਨ ਬਰਾਮਦ ਕਰਵਾਇਆ ਜਾਵੇਗਾ