ਗ਼ਜ਼ਲ

ਰਿਸ਼ਤੇ ਨਾਤੇ ਨਾਂ ਦੇ ਰਹਿ‌ ਗਏ
ਬੈਠ ਬਨੇਰੀਂ ਕਾਂ ਨੇ ਕਹਿ ਗਏ ।

ਕਾਰ ਵਿਹਾਰ ਮਸ਼ੀਨੀ ਹੋਇਆ
ਸਾਡੇ ਹੱਡੀਂ ਪਾਰੇ ਲਹਿ ਗਏ।

ਕੀਕਣ ਮਹਿਲ ਉਸਾਰੇ ਜਾਵਣ ,
ਸਾਡੀ ਆਸ‌‌ ਦੇ ਕਿੰਗਰੇ ਢਹਿ ਗਏ ।

ਉਹੀਓ ਜ਼ਿੰਦਗੀ ਵਿਚ ਨੇ‌ ਹਾਰੇ
ਜਿਹੜੇ ‌ਢੇਰੀ ਢਾਹ ਕੇ ਬਹਿ ਗਏ।

ਘਰ ਬਾਰ ‌ਛੱਡ ਆਪਣੇ ‌ਗੱਭਰੂ
ਕਿਉਂ ‌ਪਰਦੇਸੀਂ ਜਾ ਕੇ ਬਹਿ ਗਏ ?

ਸੂਰਮੇਂ ਸਰਹੱਦਾਂ ਦੇ ਰਾਖੇ
ਨਾਲ ਮੌਤ ਦੇ ਦੇਖੋ ਖਹਿ‌‌ ਗਏ।

ਡਾ‌ ਹਰਬੰਸ ਕੌਰ ਗਿੱਲ 9646449871