ਤਰਨਤਾਰਨ,8 ਜੂਨ (ਅਮਿਤ ਮਰਵਾਹਾ)
ਸਤਨਾਮ ਸਿੰਘ ਪੰਜਾਬ ਰੈਜੀਮੈਂਟ ਸੈਂਟਰ ਵਿੱਚ ਆਪਣੀ ਟ੍ਰੇਨਿੰਗ ਪੂਰੀ ਕਰ ਜਦੋਂ ਪਹਿਲੀ ਵਾਰ ਘਰ ਆਇਆ ਤਾਂ ਉਨ੍ਹਾਂ ਦਾ ਮੁਹੱਲਾ ਵਾਸੀਆਂ ਸਮੇਤ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਢੋਲ ਢਮੱਕੇ ਨਾਲ਼ ਸਵਾਗਤ ਕੀਤਾ। ਭਾਈ ਗੁਰਮੇਲ ਸਿੰਘ ਤੇ ਮਾਤਾ ਸੁਖਜੀਤ ਕੌਰ ਦਾ ਹੋਣਹਾਰ ਇਕਲੋਤਾ ਪੁਤਰ ਸਤਨਾਮ ਸਿੰਘ ਵਾਸੀ ਪਿੰਡ ਸਰਹਾਲੀ ਮੰਡ ਪੱਟੀ ਜ਼ਿਲ੍ਹਾ ਤਰਨਤਾਰਨ ਨੇ ਝਾਰਖੰਡ ਦੇ ਰਾਮਗੜ ਟ੍ਰੇਨਿੰਗ ਕੈਂਪ ਤੋਂ ਆਪਣੀ ਟ੍ਰੇਨਿੰਗ ਪੂਰੀ ਕਰ ਪਹਿਲੀ ਵਾਰ 15 ਦਿਨਾਂ ਦੀ ਛੁੱਟੀ ਤੇ ਘਰ ਪਹੁੰਚੇ। ਜ਼ਿਕਰਯੋਗ ਹੈ ਕਿ ਭਾਈ ਗੁਰਮੇਲ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮਾਤਾ ਸੁਖਜੀਤ ਕੌਰ ਨਗਰ ਕੌਂਸਲ ਤਰਨਤਾਰਨ ਵਿੱਚ ਆਪਣੀ ਡਿਊਟੀ ਕਰਦੇ ਹਨ, ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਦੇਸ਼ ਦੀ ਸੇਵਾ ਕਰਨ ਲਈ ਸਕੂਲ ਸਮੇਂ ਤੋਂ ਹੀ ਪ੍ਰੇਰਿਤ ਕੀਤਾ ਜਿਸਦੇ ਫਲਸਰੂਪ ਅੱਜ ਉਨ੍ਹਾਂ ਦਾ ਸੁਪਨਾ ਪੂਰਾ ਹੋਇਆ। ਪੰਦਰਾਂ ਦਿਨਾਂ ਦੀ ਛੁੱਟੀ ਕੱਟਣ ਉਪਰੰਤ ਸਤਨਾਮ ਸਿੰਘ ਦੇਸ਼ ਦੀ ਸੇਵਾ ਲਈ ਪਹਿਲੀ ਵਾਰ ਕਠਿਆਰ ਸਿੱਕਮ ਵਿੱਚ ਤਾਇਨਾਤ ਕੀਤੇ ਗਏ ਹਨ।