ਮੋਗਾ,26 ਸਤੰਬਰ (ਜਸ਼ਨ ) ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਮੋਗਾ ਵਲੋਂ 32ਵਾਂ ਸ੍ਰੀ ਗਣੇਸ ਮਹਾਂਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸਰਾਫਾ ਬਾਜਾਰ ਮੋਗਾ ਵਿਖੇ ਮਨਾਇਆ ਗਿਆ! ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂਵਾਲੀਆ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂਵਾਲੀਆ, ਸੈਕਟਰੀ ਜ਼ਿਲ੍ਹਾ ਮੋਗਾ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ ਅਤੇ ਮਰਾਠਾ ਮੰਡਲ ਦੇ ਗਣਪਤ ਪਾਟਿਲ, ਸੁਰੀਆ ਯਾਦਵ, ਜੈ ਸਿੰਘ ਵਲੋਂ ਸ੍ਰੀ ਗਣੇਸ ਮਹਾਂਉਤਸਵ ਵਿਧੀ ਪੂਰਵਕ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੂਰਨ ਹੋਇਆ!ਇਸ ਸਬੰਧੀ ਸੁਖਚੈਨ ਸਿੰਘ ਰਾਮੂੰਵਾਲੀਆ, ਗੁਰਮੇਲ ਸਿੰਘ ਧੁੰਨਾ, ਸਵਰਨ ਸਿੰਘ ਧੁੰਨਾ, ਨਵਜੋਤ ਸਿੰਘ ਜੋਤੀ, ਰਾਕੇਸ ਭੱਲਾ, ਸੋਨੂੰ ਕੜਵੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਸ੍ਰੀ ਗਣੇਸ ਮਹਾਂਉਤਸਵ 14 ਸਤੰਬਰ ਤੋਂ ਲੈ ਕੇ 25 ਸਤੰਬਰ ਦਿਨ ਤੱਕ ਧੂਮ ਧਾਮ ਨਾਲ ਮਨਾਇਆ ਗਿਆ! ਸਵੇਰੇ ਸ਼ਾਮ ਪੂਜਾ ਆਰਤੀ ਅਤੇ ਹਵਨ ਯੱਗ ਕੀਤਾ ਗਿਆ! ਉਪਰੰਤ ਪੂਰੀਆਂ ਛੋਲੇ ਅਤੇ ਹਲਵੇ ਦਾ ਭੰਡਾਰਾ ਵਰਤਾਇਆ ਗਿਆ!ਅੱਜ ਸ੍ਰੀ ਗਣੇਸ਼ ਉਤਸਵ ਤੇ ਮੂਰਤੀ ਵਿਸਰਜਨ ਸੋਭਾ ਯਾਤਰਾ ਦੇ ਰੂਪ ਵਿੱਚ ਬੈਂਡ ਵਾਜਿਆਂ ਨਾਲ ਵਿਸਰਜਨ ਕੀਤਾ ਗਿਆ। ਉਨਾਂ ਨੇ ਦੱਸਿਆ ਕਿ ਇਸ ਸਬੰਧੀ ਸਰਾਫਾ ਬਾਜਾਰ ਰੰਗ ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ!ਇਸ ਮੌਕੇ ਸੁਖਚੈਨ ਸਿੰਘ ਰਾਮੂਵਾਲੀਆ, ਜਰਨਲ ਸਕੱਤਰ ਯਸਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਵਰਮਾ,ਸੀ ਮੀਤ ਪ੍ਰਧਾਨ ਨਵਜੋਤ ਸਿੰਘ ਜੋਤੀ, ਚੇਅਰਮੈਨ ਅਮਰਜੀਤ ਕਲੱਕਤਾ, ਗੁਰਮੇਲ ਸਿੰਘ, ਜਸਵੰਤ ਸਿੰਘ, ਲੱਖਾਂ ਜਿਊਲਰਜ਼ ,ਰਣਜੀਤ ਸਿੰਘ, ਸਰਪ੍ਰਸਤ ਰਾਕੇਸ ਭੱਲਾ, ਸੱਕਤਰ ਵਿਜੇ ਕੰਡਾ,ਉਮ ਪ੍ਰਕਾਸ,ਜੂਆਇੰਟ ਸੱਕਤਰ ਹਰਵਿੰਦਰ ਸਿੰਘ ਖੁਰਮੀ, ਰਿੰਕੂ ਜੋੜਾ, ਸੋਨੂੰ ਕੜਵਲ, ਸੁਰੇਸ ਭੱਲਾ,ਪ੍ਰੈਸ ਸਕੱਤਰ ਵਰਣ ਭੱਲਾ, ਸਵਰਨ ਸਿੰਘ ਧੁੰਨਾ,ਕਪਿਲ ਕੰਡਾ, ਸੋਨੂੰ ਕੜਵੱਲ ,ਸੋਨੂੰ ਕੰਡਾ,ਬੱਬੂ ਜੋੜਾ,ਪ੍ਰੇਮ ਸਿੰਘ, ਰਿੰਕੂ ਜੋੜਾ,ਇਜਰਾਈਲ ਅਲੀ, ਕਾਲਾ ਪਲਤਾ,ਜਗਮੀਤ ਖੁਰਮੀ,ਧਨਰਾਜ, ਜੋਬਨ ਸਿੰਘ, ਰੋਹਿਤ ਸਿੰਗਲਾ ਆਦਿ ਹਾਜ਼ਰ ਸਨ!
ਖ਼ਬਰਾਂ
ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਵਲੋ ਕਰਵਾਏ ਸ੍ਰੀ ਗਣੇਸ ਮਹਾਂਉਤਸਵ ਦੌਰਾਨ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਆਗੂਆਂ ਨੇ ਕੀਤੀ ਸ਼ਿਰਕਤ
26 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



