ਮੋਗਾ ਥਾਣਾ ਸਦਰ ਉੱਤੇ ਹੈਡਗਰਨੇਡ ਸੁੱਟਣ ਦੇ ਮਸਲੇ ਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਆਉਣਗੇ ਮੋਗਾ
ਧਰਮਕੋਟ 9 ਜੁਲਾਈ – ਥਾਣਾ ਸਦਰ ਮੋਗਾ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹੈਡਗਰਨੇਡ ਸੁੱਟਕੇ ਹਮਲਾ ਕੀਤਾ ਸੀ। ਪੁਲੀਸ ਵਲੋਂ ਮੁੱਢਲੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਥਾਣੇ ਉੱਤੇ ਹਮਲੇ ਦੀ ਜਾਂਚ ਦੇਰ ਰਾਤ ਤੱਕ ਚੱਲਦੀ ਰਹੀ। ਪੁਲੀਸ ਸੂਤਰਾਂ ਮੁਤਾਬਕ ਧਮਾਕੇ ਵਿਚ ਵਰਤਿਆ ਗਿਆ ਪਦਾਰਥ ਘੱਟ ਸ਼ਕਤੀਸ਼ਾਲੀ ਹੋਣ ਸਦਕਾ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਥਾਣੇ ਅੰਦਰ ਖੜ੍ਹੀਆਂ ਦੋ ਗੱਡੀਆਂ ਦੇ ਸ਼ੀਸ਼ੇ ਟੁੱਟੇ ਹਨ। ਘਟਨਾ ਤੋਂ ਫੌਰੀ ਬਾਅਦ ਸਾਈਬਰ ਸੈੱਲ,ਕਰਾਈਮ ਬਰਾਂਚ ਅਤੇ ਫੋਰੈਂਸਿਕ ਟੀਮਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ।ਜੋ ਦੇਰ ਰਾਤ ਤੱਕ ਚੱਲਦੀ ਰਹੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਧਮਾਕਾ ਕਰਨ ਵਾਲੇ ਮੋਟਰਸਾਈਕਲ ਅਣਪਛਾਤੇ ਸਵਾਰਾਂ ਦਾ ਪਤਾ ਲਗਾ ਲਿਆ ਹੈ ਅਤੇ ਉਨ੍ਹਾਂ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਹੈ।ਜਿਲ੍ਹੇ ਭਰ ਵਿੱਚ ਪੁਲੀਸ ਵਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਤੇ ਅਲੱਗ ਅਲੱਗ ਟੀਮਾਂ ਵਲੋਂ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਸੇ ਸਬੰਧ ਵਿਚ ਅੱਜ ਕੇਂਦਰੀ ਮੰਤਰੀ ਰਵਨੀਤ ਬਿੱਟੂ ਮੋਗਾ ਆ ਰਹੇ ਨੇ