ਨਵੀਂ ਦਿੱਲੀ, 14 ਅਗਸਤ 2026( ਜਸ਼ਨ ): ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੂੰ ਘਬਰਾਹਟ ਮਹਿਸੂਸ ਹੋਣ ਤੋਂ ਬਾਅਦ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਸਪਤਾਲ ਪ੍ਰਦੇ ਬੁਲਾਰੇ ਮੁਤਾਬਕ ਉਨ੍ਹਾਂ ਦੀ ਹਾਲਤ ਇਸ ਵੇਲੇ ਸਥਿਰ ਹੈ ਅਤੇ ਉਹ ਕਾਰਡੀਓਲੋਜੀ ਵਿਭਾਗ ਵਿੱਚ ਹਨ ਜਿਥੇ ਡਾਕਟਰ ਉਹਨਾਂ ਦੀ ਲਗਾਤਾਰ ਨਿਗਰਾਨੀ ਕਰ ਰਹੇ ਨੇ ।
ਜ਼ਿਕਰਯੋਗ ਹੈ ਕਿ ਨੱਡਾ ਨੂੰ 13 ਅਗਸਤ ਦੀ ਸ਼ਾਮ ਨੂੰ ਬੇਚੈਨੀ ਦੀ ਸ਼ਿਕਾਇਤ ਹੋਈ ਸੀ। ਇਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਦੀ ਕੋਰੋਨਰੀ ਐਂਜੀਓਗ੍ਰਾਫੀ ਕੀਤੀ ਅਤੇ ਹੁਣ ਲਗਾਤਾਰ ਟੈਸਟ ਕੀਤੇ ਜਾ ਰਹੇ ਨੇ ।
ਦੇਸ਼ ਭਰ ਵਿਚ ਨੱਡਾ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਆਗੂਆਂ ਅਤੇ ਸਮਰਥਕਾਂ ਵਿੱਚ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ। ਦਰਅਸਲ ਜਗਤ ਪ੍ਰਕਾਸ਼ ਨੱਡਾ ਭਾਰਤੀ ਜਨਤਾ ਪਾਰਟੀ ਦੇ ਵੱਡੇ ਕੱਦ ਦੇ ਆਗੂ ਨੇ ਇਸ ਕਰਕੇ ਹਰ ਕੋਈ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੈ।
ਖ਼ਬਰਾਂ
ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਦੀ ਸਿਹਤ ਨਾਸਾਜ਼ ਹੋਣ ਤੇ ਹੰਗਾਮੀ ਹਾਲਤ ਵਿਚ ਦਿੱਲੀ ਦੇ ਏਮਜ਼ ਵਿਚ ਦਾਖ਼ਲ ਕਰਵਾਇਆ
* ਕੋਰੋਨਰੀ ਐਂਜੀਓਗ੍ਰਾਫੀ ਤੋਂ ਬਾਅਦ ਲਗਾਤਾਰ ਟੈਸਟ ਜਾਰੀ
14 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



