ਧਰਮਕੋਟ ,6 ਸਤੰਬਰ (ਜਸ਼ਨ )ਮਿਸ਼ਨ ਫ਼ਤਿਹ 2027 ਦੇ ਤਹਿਤ,ਹਲਕਾ ਧਰਮਕੋਟ ਦੇ ਪਿੰਡ ਠੂਠਗੜ੍ਹ ਵਿਖੇ ਹਲਕਾ ਧਰਮਕੋਟ ਤੋਂ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਵਿਚ ਕਾਂਗਰਸੀ ਆਗੂ ਗੁਰਮੇਜ਼ ਸਿੰਘ ਦੇ ਗ੍ਰਹਿ ਵਿਖੇ ਵੱਡਾ ਇਕੱਠ ਕਰਕੇ ਕਾਂਗਰਸ ਪਾਰਟੀ ਦੀ ਮੀਟਿੰਗ ਕੀਤੀ ਗਈ ਅਤੇ ਆਉਣ ਵਾਲੀਆਂ ਪੰਜਾਬ ਵਿਧਾਨ ਚੋਣਾਂ 2027 ਲਈ ਲਾਮਬੰਦ ਕੀਤਾ ਗਿਆ । ਮੀਟਿੰਗ ਨੂੰ ਸੰਬੋਧਨ ਕਰਦਿਆਂ ਆਪ ਸਰਕਾਰ ਦੇ ਲੋਕ ਮਾਰੂ ਨੀਤੀਆਂ ਅਤੇ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਗਏ ।
ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ ਸਾਬਤ ਕਰਦਾ ਹੈ, ਕਿ ਪੰਜਾਬੀ ਲੋਟੂ ਬਦਲਾਅ ਤੋਂ ਅੱਕ ਚੁੱਕੇ ਹਨ। ਉਹਨਾਂ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਚੰਨੀ ਸਾਬ੍ਹ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।
ਇਸ ਮੌਕੇ ਹਲਕਾ ਧਰਮਕੋਟ ਦੇ ਨਾਮਵਰ ਕਾਂਗਰਸੀ ਆਗੂ ਸਾਹਿਬਾਨ ਵੀ ਮੌਜ਼ੂਦ ਰਹੇ।
ਇਸ ਮੀਟਿੰਗ ਵਿਚ,ਗੁਰਬੀਰ ਸਿੰਘ ਗੋਗਾ ਸੰਗਲਾ ਜ਼ਿਲਾ ਪ੍ਰਧਾਨ ਕਿਸਾਨ ਵਿੰਗ , ਨੰਬਰਦਾਰ ਗੁਰਚਰਨ ਸਿੰਘ ਠੂਠਗੜ੍ਹ ,ਸਰਪੰਚ ਪਲਵਿੰਦਰ ਸਿੰਘ ਕੋਟ ਮੁਹੰਮਦ ,ਸਰਪ੍ਰੀਤ ਸਿੰਘ ਸਰਪੰਚ ਚਾਮ ,ਪਿਪਲ ਸਿੰਘ ,ਜਸਬੀਰ ਸਿੰਘ ਪੰਚਾਇਤ ਮੈਂਬਰ ,ਮਲੂਕ ਸਿੰਘ ਸਾਬਕਾ ਮੈਂਬਰ , ਸਾਬਕਾ ਯੂਥ ਪ੍ਰਧਾਨ ਜ਼ਿਲਾ ਮੋਗਾ ਸੋਹਣਾ ਖੇਲਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।