ਤਰਨਤਾਰਨ (ਅਮਿਤ ਮਰਵਾਹਾ)
ਜ਼ਿਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪਹੂਵਿੰਡ ਵਿਖੇ ਜਮੀਨੀ ਵਿਵਾਦ ਨੇ ਉਸ ਵੇਲੇ ਖੂਨੀ ਰੂਪ ਧਾਰ ਲਿਆ ਜਦ ਦੋਵਾਂ ਧਿਰਾਂ ਆਮੋ ਸਾਹਮਣੇ ਹੋ ਗਈਆਂ ਅਤੇ ਦੋਵਾਂ ਧਿਰਾਂ ਵਿੱਚ ਆਮੋ ਸਾਹਮਣੇ ਗੋਲੀਆਂ ਚੱਲੀਆਂ ਜਿਸ ਕਾਰਨ ਦੋਵਾਂ ਧਿਰਾਂ ਦੇ ਇੱਕ ਇੱਕ ਬੰਦੇ ਦੇ ਗੋਲੀ ਲੱਗੀ ਜਿਸ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ ਮੌਕੇ ਦੇ ਪਹੁੰਚੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਅਟਲ ਸੋਨੀ ਨੇ ਦੱਸਿਆ ਕਿ ਪਹੂਵਿੰਡ ਵਿਖੇ ਅਮਰਜੀਤ ਸਿੰਘ ਪਾਰਟੀ ਅਤੇ ਦੂਜੀ ਪਾਰਟੀ ਸੁਖਰਾਜ ਸਿੰਘ ਪਾਰਟੀ ਹੈ ਅਤੇ ਇਹਨਾਂ ਦੋਨਾਂ ਵਿੱਚ ਡੇਢ ਕਿੱਲਾ ਜਮੀਨ ਨੂੰ ਲੈ ਕੇ ਕਾਫੀ ਚਿਰ ਤੋਂ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਪੁਲਿਸ ਵੱਲੋਂ ਕਈ ਵਾਰ ਇਹਨਾਂ ਦੀ ਸੱਤ 51 ਵੀ ਕੀਤੀ ਗਈ ਸੀ ਅੱਜ ਦੋਵੇਂ ਧਿਰਾਂ ਜਮੀਨ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ ਅਤੇ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਸੁਖਰਾਜ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਜੀ ਧਿਰ ਅਮਰਜੀਤ ਸਿੰਘ ਸਾਬਕਾ ਸਰਪੰਚ ਦਾ ਭਰਾ ਨਿਰਮਲ ਸਿੰਘ ਉਸਦੇ ਤਿੰਨ ਗੋਲੀਆਂ ਲੱਗੀਆਂ ਜਿਸ ਕਾਰਨ ਨਿਰਮਲ ਸਿੰਘ ਦੀ ਵੀ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਇਹਨਾਂ ਦੋਵਾਂ ਡੈਡ ਬਾਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਦੱਸ ਦਈਏ ਕੀ ਅਮਰਜੀਤ ਸਿੰਘ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਿੰਡ ਪਊਵਿੰਡ ਦੇ ਸਾਬਕਾ ਸਰਪੰਚ ਸਨ ਜਿਨਾਂ ਨੇ ਇਹ ਜਮੀਨ ਮੁੱਲ ਲਈ ਹੋਈ ਸੀ ਪਰ ਸੁਖਰਾਜ ਸਿੰਘ ਇਸ ਜਮੀਨ ਤੇ ਆਪਣਾ ਹੱਕ ਜਤਾਉਂਦਾ ਸੀ ਅਤੇ ਆਮ ਆਦਮੀ ਪਾਰਟੀ ਨਾਲ ਧਿਰ ਰੱਖਦਾ ਸੀ ਅਤੇ ਇਸੇ ਗੱਲ ਨੂੰ ਲੈ ਕੇ ਹੀ ਇਹ ਦੋਵਾਂ ਧਿਰਾਂ ਵਿੱਚ ਇਹ ਗੋਲੀਆਂ ਚੱਲੀਆਂ ਅਤੇ ਇਸ ਨੇ ਖੂਨੀ ਰੂਪ ਧਾਰ ਲਿਆ
ਖ਼ਬਰਾਂ
ਜ਼ਮੀਨੀ ਵਿਵਾਦ ‘ਚ ਗੋਲੀਬਾਰੀ ,ਦੋ ਮੌਤਾਂ ,ਡੇਢ ਕਿਲਾ ਜ਼ਮੀਨ ਪਿੱਛੇ ਗਈਆਂ ਦੋ ਜਾਨਾਂ
* ਇਕ ਧਿਰ ਸ਼੍ਰੋਮਣੀ ਅਕਾਲੀ ਦਲ ਤੇ ਦੂਜੀ ਆਮ ਆਦਮੀ ਪਾਰਟੀ ਨਾਲ ਹੈ ਸਬੰਧਤ
16 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



