ਰੂਪਨਗਰ,29 ਅਗਸਤ (ਜਸ਼ਨ )ਰੂਪਨਗਰ ਜਿਲੇ ਦੀ ਤਹਿਸੀਲ ਮੋਰਿੰਡਾ ਤੋਂ ਐਚਡੀਐਫਸੀ ਬੈਂਕ ਦਾ ਏਟੀਐਮ ਉਖਾੜ ਕੇ ਆਪਣੀ ਸਵਿਫਟ ਕਾਰ ਦੇ ਪਿੱਛੇ ਬੰਨ ਕੇ ਘੜੀਸਦੇ ਹੋਏ ਲੈ ਕੇ ਜਾਣ ਵਾਲੇ ਦੋ ਆਰੋਪੀਆਂ ਨੂੰ ਰੂਪਨਗਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਫੜੇ ਗਏ ਦੋਸੀਆਂ ਦੀ ਪਹਿਚਾਣ ਸਿਮਰਨਜੀਤ ਸਿੰਘ ਪੁੱਤਰ ਕੁਲਬੀਰ ਸਿੰਘ ਵਾਸੀ ਪਿੰਡ ਚੰਬਾ ਕਲਾਂ ਜਿਲਾ ਤਰਨ ਤਾਰਨ ਅਤੇ ਕੁਲਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਸੰਗਤਪੁਰਾ ਜ਼ਿਲਾ ਮੋਗਾ ਉਮਰ ਕਰੀਬ 20 ਸਾਲ ਵੱਜੋਂ ਹੋਈ ਹੈ।
ਇਸ ਸਬੰਧੀ ਪ੍ਰੈਸ ਕਾਨਫਰਸ ਕਰਦਿਆਂ ਐਸਪੀਡੀ ਰੂਪਨਗਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਮੁਲਜ਼ਿਮਾਂ ਵੱਲੋਂ ਰਾਤ ਨੂੰ ਮੋਰਿੰਡਾ ਸ਼ੁਕਰ ਮਿੱਲ ਰੋਡ ਤੋਂ ਐਚਡੀਐਫਸੀ ਬੈਂਕ ਦਾ ਏਟੀਐਮ ਪੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਇਹਨਾਂ ਵੱਲੋਂ ਆਪਣੀ ਸਵਿਫਟ ਕਾਰ ਦੇ ਪਿੱਛੇ ਬੰਨ ਕੇ ਏਟੀਐਮ ਨੂੰ ਘੜੀਸਦੇ ਹੋਏ ਲਜਾਇਆ ਗਿਆ ਸੀ । ਪਰੰਤੂ ਰੌਲਾ ਪੈਣ ਤੋਂ ਅਤੇ ਪੁਲਿਸ ਦੀ ਚੌਕਸੀ ਤੋਂ ਬਾਅਦ ਇਹ 7 ਕਿਲੋਮੀਟਰ ਦੂਰ ਉਸ ਏਟੀਐਮ ਨੂੰ ਛੱਡ ਕੇ ਦੌੜ ਗਏ ਸਨ।ਇਹ ਆਪਣੀ ਸਵਿਫਟ ਕਾਰ PB 46 A 3868 ਵੀ ਓਥੇ ਛੱਡ ਗਏ।
ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਅਧਾਰ ਤੇ ਅਤੇ ਟੈਕਨੀਕਲ ਸਪੋਰਟ ਦੇ ਨਾਲ ਉਕਤ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਿਸ ਦੌਰਾਨ ਹੋਰ ਵੀ ਕੋਈ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਐਸਪੀਡੀ ਨੇ ਦੱਸਿਆ ਕਿ ਇਸੇ ਤਰ੍ਹਾਂ 11- 12 ਅਗਸਤ ਦੀ ਦਰਮਿਆਨੀ ਰਾਤ ਨੂੰ ਨੰਗਲ ਤੋਂ ਵੀ ਇੱਕ ਏਟੀਐਮ ਚੋਰੀ ਕਰਨ ਦੀ ਨਾਕਾਮ ਕੋਸ਼ਿਸ਼ ਕਰਨ ਵਾਲੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨਾਂ ਦੀ ਪਹਿਚਾਣ ਅਮਨਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਚੰਬੇਲੀ ਕੋਟਕਪੂਰਾ ਜਿਲਾ ਫਰੀਦਕੋਟ ਉਮਰ ਕਰੀਬ 25 ਸਾਲ ਅਤੇ ਅਰਮਾਨਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਰਾਮਗੜ੍ਹ ਜਿਲਾ ਬਠਿੰਡਾ ਉਮਰ ਕਰੀਬ 21 ਸਾਲ ਵੱਜੋਂ ਹੋਈ ਹੈ।
ਦਰਅਸਲ ਮੁਲਜ਼ਿਮ ਪੰਕਚਰ ਹੋਣ ਤੋਂ ਬਾਅਦ ਗੱਡੀ ਤੇ ਏਟੀਐੱਮ ਛੱਡ ਕੇ ਫਰਾਰ ਹੋਏ। ਬੈਂਕ ਦਾ ਹੂਟਰ ਵੱਜਣ ਅਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਨ ਕਾਰਨ ਏਟੀਐੱਮ ਵਿੱਚ ਪਈ ਕਰੀਬ 5.75 ਲੱਖ ਰੁਪਏ ਦੀ ਨਕਦੀ ਚੋਰੀ ਹੋਣ ਤੋਂ ਬਚ ਗਈ। ਇਸ ਸਬੰਧੀ ਏਐੱਸਆਈ ਅੰਗਰੇਜ਼ ਸਿੰਘ ਨੇ ਦੱਸਿਆ ਕਿ ਚੋਰਾਂ ਵੱਲੋਂ ਏਟੀਐੱਮ ਨਾਲ ਛੇੜਛਾੜ ਕਰਦੇ ਹੀ ਬੈਂਕ ਦਾ ਹੂਟਰ ਵੱਜ ਗਿਆ। ਇਸ ਦੀ ਸੂਚਨਾ ਮੁੰਬਈ ਸਥਿਤ ਬੈਂਕ ਦੇ ਹੈੱਡ ਆਫਿਸ ਨੂੰ ਮਿਲੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਕੰਟਰੋਲ ਰੂਮ ਨੂੰ ਜਾਣਕਾਰੀ ਦਿੱਤੀ ਗਈ। ਮੋਰਿੰਡਾ ਸਿਟੀ ਪੁਲਿਸ ਕਰੀਬ 10 ਮਿੰਟਾਂ ਵਿਚ ਮੌਕੇ ’ਤੇ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਉਹ ਗਸ਼ਤ ’ਤੇ ਸਨ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਐਚਡੀਐਫਸੀ ਬੈਂਕ ਵਿਚ ਕੋਈ ਟੁੱਟ ਭੱਜ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਤੁਰੰਤ ਮੌਕੇ ’ਤੇ ਪਹੁੰਚੇ ਤਾਂ ਪਤਾ ਲੱਗਾ ਕਿ ਏਟੀਐੱਮ ਮਸ਼ੀਨ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋ ਨਕਾਬਪੋਸ਼ ਵਿਅਕਤੀਆਂ ਨੇ ਸਵਿਫਟ ਕਾਰ (ਪੀਬੀ-46ਏਏ-3868) ਦੇ ਪਿੱਛੇ ਪਲਾਸਟਿਕ ਦੀ ਰੱਸੀ ਬੰਨ੍ਹ ਕੇ ਏਟੀਐੱਮ ਨੂੰ ਕੈਬਿਨ ’ਚੋਂ ਬਾਹਰ ਖਿੱਚ ਲਿਆ ਅਤੇ ਫਰਾਰ ਹੋ ਗਏ। ਪੁਲਿਸ ਨੇ ਪਿੱਛਾ ਕੀਤਾ ਤਾਂ ਬੈਂਕ ਤੋਂ 300-400 ਮੀਟਰ ਦੂਰ ਏਟੀਐੱਮ ਦੇ ਕੁਝ ਹਿੱਸੇ ਮਿਲੇ ਅਤੇ ਸਹੇੜੀ ਤੇ ਕਾਈਨੌਰ ਵਿਚਕਾਰ ਟੁੱਟਿਆ ਏਟੀਐੱਮ ਚੈਂਬਰ ਵੀ ਬਰਾਮਦ ਹੋਇਆ। ਇਸੇ ਦੌਰਾਨ ਕਾਰ ਦੇ ਟਾਇਰ ਪੰਚਰ ਹੋਣ ਕਾਰਨ ਚੋਰਾਂ ਨੇ ਸਮਾਣਾ ਨੇੜੇ ਭਾਰਤਮਾਲਾ ਪ੍ਰੋਜੈਕਟ ਦੇ ਪੁੱਲ ਕੋਲ ਗੱਡੀ ਛੱਡ ਦਿੱਤੀ ਅਤੇ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੈਂਕ ਮੈਨੇਜਰ ਨਰੇਸ਼ ਰਾਣਾ ਨੇ ਪੁਲਿਸ ਨੂੰ ਦੱਸਿਆ ਕਿ ਏਟੀਐੱਮ ’ਚ ਕਰੀਬ 5,75,700 ਰੁਪਏ ਸਨ। ਚੋਰਾਂ ਨੇ ਲਾਕ ਤੋੜਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕਾਮਯਾਬ ਨਹੀਂ ਹੋਏ। ਪੁਲਿਸ ਨੂੰ ਸਵਿਫਟ ਕਾਰ ’ਚੋਂ ਇੱਕ ਛੋਟੀ ਗੋਲਕ, ਤੇਜ਼ਧਾਰ ਹਥਿਆਰ ਅਤੇ ਹੋਰ ਸਾਮਾਨ ਵੀ ਮਿਲਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਨੇ ਏਡੀਐੱਮ ਪੁੱਟਣ ਤੋਂ ਪਹਿਲਾਂ ਕਿਸੇ ਗੁਰੂ ਘਰ’ਚ ਵੀ ਚੋ ਰੀ ਕੀਤੀਹੈ। ਉੱਧਰ ਪਿੰਡ ਕਾਈ ਨੌਰ ਨਿਵਾਸੀਆਂ ਨੇ ਦੱਸਿਆ ਕਿ ਕਾਰ ਸਵਾਰ ਚੋਰ ਕਿਸੇ ਕਾਰਨ ਪਿੰਡ ਦੀਆਂ ਤੰਗ ਗਲੀਆਂ ਦੇ ਰਸਤੇ ਪੈ ਗਏ ਅਤੇ ਕਈ ਗੱਡੀਆਂ ਦਾ ਨੁਕਸਾਨ ਕੀਤਾ।
ਖ਼ਬਰਾਂ
ਏ ਟੀ ਐਮ ਉਖਾੜ ਕੇ ਕਾਰ ਦੇ ਪਿੱਛੇ ਬੰਨ ਕੇ ਲੈ ਜਾਣ ਵਾਲੇ ਦੋ ਆਰੋਪੀ ਗ੍ਰਿਫਤਾਰ,ਇਕ ਮੋਗੇ ਦਾ ਤੇ ਦੂਜਾ ਤਰਨਤਾਰਨ ਤੋਂ
30 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



