ਮੋਗਾ, 25 ਸਤੰਬਰ (ਗੋਪੀ ਰਾਊਕੇ, ਸੰਦੀਪ ਸ਼ਰਮਾ, ਬਿੰਦਾ) ਪੰਡਿਤ ਦੀਨਦਿਆਲ ਉਪਾਧਿਆਏ ਮਹਾਨ ਭਾਰਤੀ ਰਾਜਨੇਤਾ, ਦਾਰਸ਼ਨਿਕ, ਸਮਾਜ-ਸ਼ਾਸਤਰੀ ਅਤੇ ਭਾਰਤੀ ਜਨਸੰਘ ਦੇ ਪ੍ਰਮੁੱਖ ਸੰਸਥਾਪਕ ਆਗੂਆਂ ਵਿੱਚੋਂ ਇੱਕ ਸਨ। ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਵਿਚਾਰਕ ਮਾਰਗਦਰਸ਼ਕ ਅਤੇ ਨੈਤਿਕ ਪ੍ਰੇਰਣਾ ਸਰੋਤ ਮੰਨਿਆ ਜਾਂਦਾ ਹੈ। ਉਹ ਇੱਕ ਗੰਭੀਰ ਦਾਰਸ਼ਨਿਕ ਅਤੇ ਡੂੰਘੇ ਚਿੰਤਕ ਹੋਣ ਦੇ ਨਾਲ-ਨਾਲ ਸਮਰਪਿਤ ਸੰਗਠਨਕਰਤਾ ਅਤੇ ਆਗੂ ਸਨ, ਜਿਨ੍ਹਾਂ ਨੇ ਜਨਤਕ ਜੀਵਨ ਵਿੱਚ ਵਿਅਕਤੀਗਤ ਸ਼ੁਚਿਤਾ ਅਤੇ ਗਰਿਮਾ ਦੇ ਉੱਚ ਮਾਪਦੰਡ ਸਥਾਪਿਤ ਕੀਤੇ। ਇਹ ਵਿਚਾਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਪੁਰਾਣੀ ਦਾਣਾ ਮੰਡੀ ਸਥਿਤ ਭਾਜਪਾ ਦਫ਼ਤਰ ਵਿਖੇ ਪੰਡਿਤ ਦੀਨਦਿਆਲ ਉਪਾਧਿਆਏ ਦੀ ਯਾਦ ਵਿੱਚ ਉਨ੍ਹਾਂ ਦੇ ਚਿੱਤਰ ’ਤੇ ਫੁੱਲ ਅਰਪਿਤ ਕਰਨ ਮੌਕੇ ਪ੍ਰਗਟ ਕੀਤੇ। ਡਾ. ਗਰਗ ਨੇ ਕਿਹਾ ਕਿ ਪੰਡਿਤ ਦੀਨਦਿਆਲ ਉਪਾਧਿਆਏ ਦਾ ਮੁੱਖ ਰਾਜਨੀਤਿਕ ਅਤੇ ਆਰਥਿਕ ਸਿਧਾਂਤ ਸੀ ਕਿ ਸਮਾਜ, ਪ੍ਰਗਤੀ ਅਤੇ ਮਨੁੱਖ ਵਿਚਕਾਰ ਸੰਤੁਲਨ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਵਿਕਾਸ ਦਾ ਲਾਭ ਸਮਾਜ ਦੀ ਆਖਰੀ ਕਤਾਰ ਵਿੱਚ ਖੜ੍ਹੇ ਸਭ ਤੋਂ ਗਰੀਬ ਅਤੇ ਵੰਚਿਤ ਵਿਅਕਤੀ ਤੱਕ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਡਿਤ ਦੀਨਦਿਆਲ ਉਪਾਧਿਆਏ ਆਪਣੇ ਮਿੱਤਰ ਸ੍ਰੀ ਬਲਵੰਤ ਮਹਾਸ਼ਬਦੇ ਦੀ ਪ੍ਰੇਰਣਾ ਨਾਲ 1937 ਵਿੱਚ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਅਤੇ ਬਾਅਦ ਵਿੱਚ ਪੂਰਨਕਾਲਿਕ ਤੌਰ ’ਤੇ ਸੰਘ ਨੂੰ ਸਮਰਪਿਤ ਹੋ ਗਏ। ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਅਮਿਤ ਗੁਪਤਾ, ਸ਼ਸ਼ੀਕਾਂਤ ਪਾਂਡੇ, ਪ੍ਰਵਾਸੀ ਸੈੱਲ ਦੇ ਇੰਚਾਰਜ ਵਿਜੇ ਮਿਸ਼ਰਾ, ‘ਮਨ ਕੀ ਬਾਤ’ ਦੇ ਪ੍ਰਭਾਰੀ ਕਮਲ ਘਾਰੂ, ਸਾਬਕਾ ਆਈ.ਟੀ. ਸੈੱਲ ਇੰਚਾਰਜ ਮੁਕੇਸ਼ ਕੁਮਾਰ ਸ਼ਰਮਾ, ਸੋਨੀ ਮੰਗਲਾ, ਭੁਪਿੰਦਰ ਹੈੱਪੀ, ਜਤਿੰਦਰ ਚੱਢਾ, ਤਰਸੇਮ ਕੁਮਾਰ ਜੰਡ, ਪਵਨ ਗਰਗ, ਵਰਿੰਦਰ ਕੁਮਾਰ, ਸੰਦੀਪ ਮੰਗਲਾ, ਤਰਸੇਮ ਲਾਲ, ਸੂਰਜ ਅਗਰਵਾਲ, ਮੁਕੇਸ਼ ਕੁਮਾਰ, ਰਾਜੀਵ, ਚਮਨ ਲਾਲ ਖੁਰਾਣਾ, ਓਂਕਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
ਖ਼ਬਰਾਂ
ਡਾ. ਸੀਮਾਂਤ ਗਰਗ ਦੀ ਅਗਵਾਈ 'ਚ ਪੰਡਿਤ ਦੀਨਦਿਆਲ ਉਪਾਧਿਆਏ ਨੂੰ ਸ਼ਰਧਾਂਜਲੀਆਂ
26 ਸਤੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



