ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ ਵੈਰਾਗਮਈ ਕੀਰਤਨ ਕਰਦੇ ਹੋਏ

ਮੋਗਾ, 31 ਅਗਸਤ ( ਜਸ਼ਨ )
ਰੋਜਾਨਾ ਸਪੋਕਸਮੈਨ ਦੇ ਜਿਲਾ ਇੰਚਾਰਜ਼ ਬਿੱਟੂ ਗਰੋਵਰ ਅਤੇ ਜਗਬਾਣੀ ਪੰਜਾਬ ਕੇਸਰੀ ਦੇ ਸਾਬਕਾ ਜਿ਼ਲ੍ਹਾ ਇੰਚਾਰਜ ਪਵਨ ਕੁਮਾਰ ਗਰੋਵਰ ਦੇ ਸਤਿਕਾਰਯੋਗ ਪਿਤਾ ਬਸ਼ੰਬਰ ਨਾਥ ਗਰੋਵਰ ਜੋ ਸੰਖੇਪ ਬਿਮਾਰੀ ਪਿੱਛੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿਤ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਇਸ ਮੌਕੇ ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲਿਆਂ ਨੇ ਵੈਰਾਗਮਈ ਕੀਰਤਨ ਕੀਤਾ। ਉਪਰੰਤ ਗੁਰਦੁਆਰਾ ਸਾਹਿਬ ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਜਿੱਥੇ ਗਰੋਵਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਉੱਥੇ ਬਸ਼ੰਬਰ ਨਾਥ ਗਰੋਵਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਗਿਆਨੀ ਨਿਰਭੈ ਸਿੰਘ ਹਜ਼ੂਰੀ ਰਾਗੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਵੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਕੀਰਤਨ ਨਾਲ ਜੋੜਿਆ ਉੱਥੇ ਉਨ੍ਹਾਂ ਜਨਮ ਤੇ ਮੌਤ ਦੇ ਫ਼ਲਸਫ਼ੇ ’ਤੇ ਵੀ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਕਰਦਿਆਂ ਸੁਖਦਰਸ਼ਨ ਸਿੰਘ ਨੇ ਬਸ਼ੰਬਰ ਨਾਥ ਗਰੋਵਰ ਦੇ ਜੀਵਨ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਸੰਗਤਾਂ ਨੂੰ ਜਾਣੂੰ ਕਰਵਾਇਆ| ਗੁਰਮਤਿ ਪ੍ਰਚਾਰ ਸੇਵਾ ਸੰਮਤੀ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਨੇ ਸਟੇਜ ਦਾ ਸੰਚਾਲਨ ਕਰਦਿਆਂ ਕਿਹਾ ਕਿ ਬਸ਼ੰਬਰ ਨਾਥ ਗਰੋਵਰ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ ਤੇ ਅੱਜ ਦਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗਰੋਵਰ ਪਰਿਵਾਰ ਦਾ ਸਮਾਜ ਵਿਚ ਵਿਲੱਖਣ ਸਥਾਨ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸਾਬਕਾ ਮੰਤਰੀ ਪੰਜਾਬ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੇਰੀ ਇਸ ਪਰਿਵਾਰ ਨਾਲ ਨਿੱਜੀ ਸਾਂਝ ਹੈ। ਜਦੋਂ ਬਸ਼ੰਬਰ ਨਾਥ ਗਰੋਵਰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿਚ ਦਾਖ਼ਲ ਸਨ ਤਾਂ ਉਸ ਵੇਲੇ ਵੀ ਮੇਰੀ ਉਨ੍ਹਾਂ ਦੇ ਸਪੁੱਤਰ ਪਵਨ ਗਰੋਵਰ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਹ ਇਕ ਵਿਅਕਤੀ ਨਾ ਹੋ ਕੇ ਆਪਣੇ ਆਪ ਵਿਚ ਇਕ ਸੰਸਥਾ ਸਨ ਤੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਸਮਾਜ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।
ਸ਼ਰਧਾਂਜਲੀ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ,ਆਪ ਪਾਰਟੀ ਦੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰੀ ਸਿੰਘ ਖਾਈ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਧਰਮਕੋਟ ਨੇ ਵੀ ਬਸ਼ੰਬਰ ਨਾਥ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਉਹ ਉੱਘੇ ਸਮਾਜ ਸੇਵੀ ਤੇ ਗੁਰਮਤਿ ਦੇ ਧਾਰਨੀ ਸਨ ਤੇ ਉਨ੍ਹਾਂ ਨੇ ਅਕਾਲੀ ਦਲ ਵਲੋਂ ਲਗਾਏ ਗਏ ਧਰਨੇ ਦੌਰਾਨ ਜੇਲ੍ਹ ਵੀ ਕੱਟੀ ਤੇ ਉਨ੍ਹਾਂ ਨੇ ਆਪਣੇ ਦੋ ਸਪੁੱਤਰਾਂ ਤੇ ਦੋ ਧੀਆਂ ਨੂੰ ਆਪੋ ਆਪਣੇ ਪਰਿਵਾਰਾਂ ਵਿਚ ਸੈਟ ਕਰ ਕੇ ਸਮਾਜ ਸੇਵਾ ਦੇ ਨਾਲ ਗ੍ਰਹਿਸਤੀ ਜੀਵਨ ਨੂੰ ਵੀ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ।
ਬੁਲਾਰਿਆਂ ਨੇ ਉਨ੍ਹਾਂ ਦੇ ਸਪੁੱਤਰ ਬਿੱਟੂ ਗਰੋਵਰ , ਪਵਨ ਕੁਮਾਰ ਗਰੋਵਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਸਵ: ਬਸ਼ੰਬਰ ਨਾਥ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜ੍ਹੇ ਗਏ।
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਮਨਵਿੰਦਰ ਸਿੰਘ ਦਿਆਸਪੁਰਾ ਵਿਧਾਇਕ ਪਾਇਲ, ਬਰਿੰਦਰ ਸ਼ਰਮਾ ਮਧੇਕੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਪਲੈਨਿੰਗ ਬੋਰਡ, ਸਾਬਕਾ ਵਿਧਾਇਕ ਐਸ.ਆਰ. ਕਲੇਰ ਜਗਰਾਉਂ, ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ, ਰਾਜ ਕਮਲ ਸਿੰਘ ਹਲਕਾ ਇੰਚਾਰਜ ਨਕੋਦਰ ਸ਼੍ਰੋਮਣੀ ਅਕਾਲੀ ਦਲ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਮੋਗਾ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਪਰਮਜੀਤ ਸਿੰਘ ਢਿੱਲੋਂ ਹਲਕਾ ਇੰਚਾਰਜ ਸਮਰਾਲਾ, ਡਾ. ਅਮਨ ਅਰੋੜਾ, ਅੰਸ਼ੂਮਨ ਸਿਆਲ ਸਰਕਾਰੀ ਵਕੀਲ, ਵਿਨੋਦ ਬਾਂਸਲ ਸਾਬਕਾ ਚੇਅਰਮੈਨ, ਪਰਮਿੰਦਰ ਸਿੰਘ ਡਿੰਪਲ ਸੀਨੀਅਰ ਕਾਂਗਰਸੀ ਆਗੂ ਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਐਡਵੋਕੇਟ ਅਮਨਦੀਪ ਸਿੰਘ ਆਦੀਵਾਲ, ਪ੍ਰਵੀਨ ਗਰਗ ਚੇਅਰਮੈਨ ਆਈ.ਐਸ.ਐਫ. ਕਾਲਜ, ਗੌਤਮ ਸੱਚਰ ਪਤੀ ਮਾਲਵਿਕਾ ਸੂਦ ਸੱਚਰ, ਭਰਤ ਗੁਪਤਾ ਕੌਂਸਲਰ, ਕਮਲਜੀਤ ਸਿੰਘ ਬਰਾੜ ਉੱਘੇ ਕਾਂਗਰਸੀ ਆਗੂ ਸਪੁੱਤਰ ਦਰਸ਼ਨ ਸਿੰਘ ਬਰਾੜ ਸਾਬਕਾ ਮੰਤਰੀ, ਸਰਪੰਚ ਗੁਰਮੀਤ ਸਿੰਘ ਗਗੜਾ, ਗੁਰਮੀਤ ਸਿੰਘ ਦਾਤੇਵਾਲ, ਸਵਰਨ ਸਿੰਘ ਆਦੀਵਾਲ ਸੂਬਾ ਸਕੱਤਰ ਕਾਂਗਰਸ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਪੀ.ਏ.ਸੀ. ਮੈਂਬਰ ਸ਼੍ਰੋਮਣੀ ਅਕਾਲੀ ਦਲ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ, ਪ੍ਰਸ਼ੋਤਮ ਖਲੀਫਾ ਜਗਰਾਉਂ, ਕੇਵਲ ਸਿੰਘ ਸਾਬਕਾ ਐਮ.ਪੀ., ਐਡਵੋਕੇਟ ਵਿਜੇ ਧੀਰ ਚੇਅਰਮੈਨ, ਚਰਨਜੀਤ ਸਿੰਘ ਝੰਡੇਆਣਾ ਜ਼ਿਲ੍ਹਾ ਪ੍ਰਧਾਨ ਬੀ.ਸੀ. ਸੈੱਲ, ਰਣਜੀਤ ਸਿੰਘ ਢਿੱਲੋਂ ਸਾਬਕਾ ਵਿਧਾਇਕ ਲੁਧਿਆਣਾ, ਇੰਦਰਪਾਲ ਸਿੰਘ ਬੱਬੀ ਵਾਈਨ ਕੰਟਰੈਕਟਰ ਤੇ ਸਮਾਜ ਸੇਵੀ, ਰਣਧੀਰ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਮਨਜੀਤ ਸਿੰਘ ਧੰਮੂ, ਗਵਰਧਨ ਪੋਪਲੀ ਦੋਵੇਂ ਕੌਂਸਲਰ, ਸੁਖਰਾਜ ਸਿੰਘ ਧੰਮੂ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨ, ਰਮਨ ਅਰੋੜਾ ਡਾਇਰੈਕਟਰ ਗੋਲਡਨ ਐਜੂਕੇਸ਼ਨ, ਰਾਜਵੀਰ ਸਿੰਘ ਬਰਾੜ, ਮੁਖ਼ਤਿਆਰ ਸਿੰਘ ਸਾਬਕਾ ਐਸ.ਪੀ. ਤੇ ਭਾਜਪਾ ਆਗੂ, ਬੂਟਾ ਸਿੰਘ ਦੌਲਤਪੁਰਾ ਸਮਾਜ ਸੇਵੀ, ਰਵਦੀਪ ਸਿੰਘ ਸੰਘਾ ਸਾਬਕਾ ਸਰਪੰਚ ਤੇ ਸੀਨੀਅਰ ਆਗੂ, ਦਲਜੀਤ ਸਿੰਘ ਗੋਲਡੀ ਸੀਨੀਅਰ ਅਕਾਲੀ ਆਗੂ, ਬਲਬੀਰ ਸਿੰਘ ਗਰੋਵਰ, ਪਰਮਿੰਦਰ ਸਿੰਘ ਗਰੋਵਰ ਐਮ.ਡੀ. ਕਰੀਅਰ ਜੋਨ, ਗੁਰਮੀਤ ਸਿੰਘ ਸਾਫੂਵਾਲਾ ਉੱਘੇ ਸਮਾਜ ਸੇਵੀ, ਗੁਰਪ੍ਰੀਤ ਸਿੰਘ ਝੱਬਰ ਮੁੱਖ ਬੁਲਾਰਾ ਸ਼੍ਰੋਮਣੀ ਕਮੇਟੀ, ਚਿਮਨ ਲਾਲ ਸਚਦੇਵਾ ਡਾਇਰੈਕਟਰ ਐਲ.ਆਰ.ਐਮ. ਸੰਸਥਾਵਾਂ, ਤਰਲੋਕੀ ਨਾਥ ਗਰੋਵਰ, ਗੈਰੀ ਢੁੱਡੀਕੇ ਉਪ ਚੇਅਰਮੈਨ, ਸੁਖਦੇਵ ਸਿੰਘ ਮਿਆਣਾ, ਜਗਤਾਰ ਸਿੰਘ ਸਰਪੰਚ, ਇਕਬਾਲ ਸਿੰਘ ਖਹਿਰਾ ਪੱਤਰਕਾਰ, ਜਸਪਾਲ ਸਿੰਘ ਸੱਗੂ ਪੱਤਰਕਾਰ,ਕੁਲਦੀਪ ਗਰੋਵਰ ਪੱਤਰਕਾਰ, ਗੁਰਜੰਟ ਸਿੰਘ ਪੱਤਰਕਾਰ, ਬਲਵੰਤ ਗਰਗ ਪੱਤਰਕਾਰ , ਸ਼ਿਵ ਪ੍ਰੀਤ ਪੱਤਰਕਾਰ, ਮੰਨੂੰ ਗਾਂਧੀ ਪੱਤਰਕਾਰ ਦਵਿੰਦਰ ਸਿੰਘ ਔਲਖ ਪੱਤਰਕਾਰ ਤੋਂ ਇਲਾਵਾ ਇਲਾਕੇ ਭਰ ਤੋਂ ਪੰਚ ਸਰਪੰਚ ਤੇ ਜ਼ਿਲ੍ਹਾ ਮੋਗਾ ਤੋਂ ਸਮੁੱਚਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ|. ।