ਮੋਗਾ ,2 ਅਕਤੂਬਰ (ਜਸ਼ਨ ) ਡਾ: ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਗਾਂਧੀ ਕੂਟੀਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ 157ਵਾਂ ਜਨਮ ਦਿਵਸ ਬੜੀ ਸ਼ਰਧਾ ਨਾਲ ਮਨਾਈਆ ਗਿਆ ਅਤੇ ਨਾਲ ਹੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸਤਰੀ ਜੀ ਦਾ 122ਵਾਂ ਜਨਮ ਦਿਨ ਵੀ ਬੜੀ ਸ਼ਰਧਾ ਨਾਲ ਮਨਾਈਆ ਗਿਆ ।
ਇਸ ਮੌਕੇ ਤੇ ਆਪਣੇ ਸੰਬੋਧਨ ਦੇ ਵਿੱਚ ਡਾ: ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ ਅਤੇ ਕਾਲਜ ਦੇ ਚੈੱਅਰਪਰਸਨ ਨੇ ਕਿਹਾ ਕਿ ਇੱਕ ਸ਼ਾਂਤੀ ਪੂਰਵਕ ਸਮਾਜ ਬਨਾਉਣ ਲਈ ਮਹਾਤਮਾਂ ਗਾਂਧੀ ਜੀ ਦੇ ਅਸੂਲਾ ਤੇ ਚੱਲਣ ਦੀ ਬਹੁਤ ਜਰੂਰਤ ਹੈ । ਬਾਪੂ ਨੇ ਆਪਣੇ ਜੀਵਨ ਦੇ ਅੰਦਰ ਜਾਤ ਪਾਤ ਧਰਮ ਊਚ ਨੀਚ ਆਦਿ ਦੇ ਬੇਦ ਭਾਵ ਖਤਮ ਕਰਨ ਦੀ ਪ੍ਰੈਰਣਾ ਦਿੱਤੀ ਅਤੇ ਹਰ ਇਨਸਾਨ ਨੂੰ ਬਰਾਬਰੀ ਦਾ ਅਧਿਕਾਰ ਦੇਣ ਲਈ ਵਕਾਲਤ ਵੀ ਕੀਤੀ । ਅੱਜ ਭਾਰਤ ਦੇਸ਼ ਦੇ ਅੰਦਰ ਜਿਸ ਤਰ੍ਹਾ ਨਫਰਤ ਦਾ ਮਾਹੋਲ ਪੈਦਾ ਹੋ ਰਿਹਾ ਹੈ ਅਤੇ ਸਮਾਜ ਦੇ ਵਿੱਚ ਫਿਰਕਾਵਾਦੀ ਤਰੀਕੇ ਨਾਲ ਵੰਡੀਆ ਪਾਉਣ ਦੀ ਗੱਲ ਚੱਲ ਰਹੀ ਹੈ ਇਹ ਬਹੁਤ ਹੀ ਮੰਦਭਾਗਾ ਹੈ । ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀ ਆਪਣੇ ਸਮਾਜ ਨੂੰ ਗਾਂਧੀ ਜੀ ਦੇ ਰੱਸਤੇ ਤੇ ਚਲਾਉਣ ਦੀ ਪੂਰਜੋਰ ਤੇ ਕੋਸਿਸ਼ ਕਰਦੇ ਰਹੀਏ । ਭਾਰਤ ਅੰਦਰ ਧਰਮਾ ਵਿੱਚ ਜਾਤਾਂ ਵਿੱਚ ਵੰਡੀਆਂ ਦੇ ਨਾਮ ਤੇ ਹਿੰਸਾਂ ਦਾ ਡੱਟ ਕੇ ਮੁਕਾਬਲਾ ਕਰੀਏ ।
ਇਸ ਮੌਕੇ ਤੇ ਡਾ: ਪਵਨ ਥਾਪਰ ਡਾਇਰੈੱਕਟਰ ਡਾ: ਸ਼ਾਮ ਲਾਲ ਥਾਪਰ ਨਰਸਿੰਗ ਕਾਲਜ, ਅਤੇ ਗਾਂਧੀ ਗਲੋਬਲ ਫੈਮਲੀ ਦੇ ਪ੍ਰਧਾਨ ਨੇ ਆਪਣੇ ਸੰਬੋਧਨ ਅੰਦਰ ਕਿਹਾ ਕਿ ਗਾਂਧੀ ਜੀ ਨੇ ਜਿੰਦਗੀ ਦੇ ਤਿੰਨ ਮੂਲ ਭਾਵ ਪ੍ਰਗਟ ਕੀਤੇ ਸਨ ਜਿੰਨਾ ਵਿੱਚ ਸੱਚ, ਕਰੂਣਾ ਅਤੇ ਅਹਿੰਸਾ । ਉਹਨਾ ਨੇ ਕਿਹਾ ਕਿ ਜੋ ਵੀ ਇਨਸਾਨ ਸੱਚਾਈ ਦੇ ਰਾਹ ਤੇ ਚੱਲਦਾ ਹੋਏ ਕਿਸੇ ਦੂਸਰੇ ਇਨਸਾਨ ਵਾਸਤੇ ਹਮਦਰਦੀ ਰੱਖਦਾ ਹੋਵੇ । ਉਹ ਵੀ ਇਨਸਾਨ ਅਹਿੰਸਕ ਹੋ ਸਕਦਾ ਹੈ । ਹਿੰਸਾਂ ਸਮਾਜ ਨੂੰ ਖੈਰੋ ਖੈਰੋ ਕਰਦੀ ਹੈ ਅਤੇ ਅਹਿੰਸਾਂ ਸਮਾਜ ਨੂੰ ਜੋੜ ਕੇ ਰੱਖਦੀ ਹੈ । ਉਹਨਾ ਨੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰੀ ਸ਼ਾਸ਼ਤਰੀ ਜੀ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹਨਾ ਨੇ ਸਾਰੀ ਜਿੰਦਗੀ ਸਾਦਗੀ ਨਾਲ ਬਤੀਤ ਕੀਤੀ ਅਤੇ ਮਜਬੂਤ ਟੀਚੇ ਨਾਲ ਭਾਰਤ ਨੂੰ ਨਵਾ ਰਸਤਾ ਦਿਖਾਉਦੇ ਹੋਏ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਭਾਰਤੀਆਂ ਦੇ ਅੰਦਰ ਆਤਮ ਵਿਸ਼ਵਾਸ਼ ਪੈਦਾ ਕੀਤਾ । ਭਾਰਤ ਦੇਸ਼ ਦੇ ਵਾਸੀ ਸਦਾ ਇਹਨਾ ਦੇ ਰਿਣੀ ਰਹਿਣ ਗੇ ।
ਇਸ ਮੋਕੇ ਤੇ ਮੈਡਮ ਸੁਨੀਤਾ ਦੇਵ, ਕਰਿੱਸਟੀਨਾ ਮੈਡਮ, ਗੁਰਜੀਤ ਕੋਰ ਅਤੇ ਕਾਲਜ ਦੇ ਵਿਦਿਆਰਥੀ ਆਦਿ ਸ਼ਾਮਿਲ ਹੋਏ ।
ਖ਼ਬਰਾਂ
ਭਾਰਤੀ ਸਮਾਜ ਨੂੰ ਬਚਾਉਣ ਲਈ ਗਾਂਧੀ ਜੀ ਦੇ ਦਿਖਾਏ ਗਏ ਰਸਤੇ ਤੇ ਚੱਲਣ ਦੀ ਜਰੂਰਤ ਹੈ:ਡਾ: ਮਾਲਤੀ ਥਾਪਰ, ਸਾਬਕਾ ਮੰਤਰੀ ਪੰਜਾਬ
2 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



