ਲੁਧਿਆਣਾ ,1 ਜੂਨ (ਜਸ਼ਨ ) ਲੁਧਿਆਣਾ ਦੀ ਆਰ ਕੇ ਰੋਡ ਸਥਿਤ ਦੀਪ ਟੂਲ ਨਾਮਕ ਫੈਕਟਰੀ ਦੇ ਵਿੱਚ ਦੇਰ ਰਾਤ ਗੈਸ ਲੀਕ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ । ਇਸ ਫੈਕਟਰੀ ਵਿੱਚ ਪਾਨੇ ਚਾਬੀਆਂ ਬਣਦੀਆਂ ਸਨ ਅਤੇ ਇਸ ਪ੍ਰਕਿਰਿਆ ਇਛ ਤੇਜ਼ਾਬ ਦਾ ਇਸਤੇਮਾਲ ਹੁੰਦਾ ਸੀ । ਦੇਰ ਰਾਤ ਗੈਸ ਲਈ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ । "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨੂੰ ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਨੂੰ, ਲੁਧਿਆਣਾ ਦੇ ਆਰ.ਕੇ. ਰੋਡ ‘ਤੇ ਸਥਿਤ ਰੈਂਚ ਅਤੇ ਔਜ਼ਾਰ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਲੀਕ ਹੋਈ। ਇਸ ਘਟਨਾ ਵਿੱਚ ਇੱਕ ਪਿਤਾ ਅਤੇ ਪੁੱਤਰ ਸਮੇਤ ਤਿੰਨ ਕਰਮਚਾਰੀਆਂ ਦੀ ਮੌਤ ਹੋ ਗਈ।
ਗੈਸ ਲੀਕ ਹੋਣ ਤੋਂ ਬਾਅਦ ਫੈਕਟਰੀ ਦੇ ਅਹਾਤੇ ਵਿੱਚ ਭਗਦੜ ਮਚ ਗਈ। ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕਈ ਹੋਰ ਮਜ਼ਦੂਰ ਬੇਹੋਸ਼ ਹੋ ਗਏ। ਦੋ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ‘ਤੇ, ਮੋਤੀ ਨਗਰ ਪੁਲਿਸ ਸਟੇਸ਼ਨ ਦੀ ਪੁਲਿਸ ਸਮੇਤ ਵੱਖ-ਵੱਖ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।