ਅਜੀਤਵਾਲ, 22 ਅਗਸਤ (ਜਸ਼ਨ ) ਪੱਤਰਕਾਰ ਕੇਵਲ ਕ੍ਰਿਸਨ ਗਰੋਵਰ ਅਤੇ ਪੱਤਰਕਾਰ ਪਵਨ ਗਰੋਵਰ ਕਨੇਡਾ ਦੇ ਪਿਤਾ ਬਿਸ਼ੰਬਰ ਨਾਥ ਗਰੋਵਰ ਜਿੰਨ੍ਹਾਂ ਦਾ ਬਿਮਾਰੀ ਕਾਰਨ ਅਚਾਨਕ ਦੇਹਾਂਤ ਹੋ ਗਿਆ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਮਸਾਨਘਾਟ ਅਜੀਤਵਾਲ ਵਿਖੇ ਕੀਤਾ ਗਿਆ, ਜਿੱਥੇ ਹਜ਼ਾਰਾਂ ਸੇਜਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ।
ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਡਾ ਹਰਜੋਤ ਕਮਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਬਿਸੰਬਰ ਨਾਥ ਗਰੋਵਰ ਨੇ ਆਪਣੀ ਜ਼ਿੰਦਗੀ ਦੌਰਾਨ ਹੱਥੀ ਸਖ਼ਤ ਮਿਹਨਤ ਕਰਕੇ ਜਿੱਥੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਇਆ ਉੱਥੇ ਹੀ ਆਪਣੇ ਬੱਚਿਆ ਨੂੰ ਚੰਗੀ ਤਾਲੀਮ ਹਾਸਲ ਕਰਵਾ ਕੇ ਸਮਾਜ ਸੇਵਾ ਦੇ ਰਾਹ ਤੋਰਿਆ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਦੀ ਸਮਾਜਿਕ ਪੈਂਠ ਦਾ ਨਤੀਜਾ ਹੈ ਕਿ ਇਲਾਕੇ ਵਿਚ ਗਰੋਵਰ ਪਰਿਵਾਰ ਦੀ ਵਿਲੱਖਣ ਪਹਿਚਾਣ ਹੈ।
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸ਼ਹਿਰੀ ਜ਼ਿਲਾ ਪ੍ਰਧਾਨ ਖਣਮੁੱਖ ਭਾਰਤੀ ਪੱਤੋਂ,ਜ਼ਿਲਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ਼ ਧਰਮਕੋਟ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ਼ ਨਿਹਾਲ ਸਿੰਘ ਵਾਲਾ, ਚੇਅਰਮੈਨ ਬਰਿੰਦਰ ਸ਼ਰਮਾ, ਹਲਕਾ ਇੰਚਾਰਜ਼ ਰਾਜਵਿੰਦਰ ਸਿੰਘ ਧਰਮਕੋਟ, ਜਗਜੀਤ ਸਿੰਘ ਜੱਗਾ ਡਾਲਾ, ਸਵਰਨ ਸਿੰਘ ਆਦੀਵਾਲ ਸੇਵਾਦਾਰ ਨਿਹਾਲ ਸਿੰਘ ਵਾਲਾ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਚੇਅਰਮੈਨ ਸ਼ੁਭਾਸ ਪਲਤਾ, ਰਮਨ ਅਰੋੜਾ ਐਮ ਡੀ ਗੋਲਡਨ ਟਰੈਵਲਜ਼,ਅਮਿਤ ਪਲਤਾ ਐਮ ਡੀ ਗੋਲਡਨ ਟਰੈਵਲਜ਼,ਚੇਅਰਮੈਨ ਰਕੇਸ਼ ਕੁਮਾਰ ਕਿੱਟਾ, ਪ੍ਰਧਾਨ ਗੁਰਜੀਤ ਸਿੰਘ ਮਾਨ, ਨੰਬਰਦਾਰ ਰਾਜਾ ਸਿੰਘ ਅਜੀਤਵਾਲ, ਪ੍ਰਧਾਨ ਗੁਰਵਿੰਦਰ ਸਿੰਘ ਡਾਲਾ, ਗੁਰਪ੍ਰੀਤ ਸਿੰਘ ਦੌਧਰ, ਗੁਰਮੀਤ ਸਿੰਘ ਸਿੱਧੂ, ਜਿਲਾ ਪ੍ਰੀਸ਼ਦ ਮੈਂਬਰ ਸੁਖਦੇਵ ਸਿੰਘ ਮਿਆਣਾ, ਸਰਪੰਚ ਹਰਭਜਨ ਸਿੰਘ ਬਹੋਨਾ, ਪ੍ਰਧਾਨ ਗੁਰਪ੍ਰੀਤ ਸਿੰਘ ਢੁੱਡੀਕੇ, ਮਹਿੰਦਰਪਾਲ ਸਿੰਘ ਲੂੰਬਾ, ਡਾ ਚਮਨ ਲਾਲ ਸਚਦੇਵਾ, ਗਿਆਨ ਸਿੰਘ ਡੀ ਪੀ ਆਰ ਓ, ਮੁਨੀਸ਼ ਜਿੰਦਲ ਪੱਤਰਕਾਰ, ਗਗਨ ਬਾਂਸਲ, ਗਗਨਦੀਪ ਮਿੱਤਲ, ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਪੱਤਰਕਾਰ ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ ਬੱਬੀ, ਇਕਬਾਲ ਸਿੰਘ, ਹਰਦੇਵ ਸਿੰਘ ਮਾਨ, ਅਵਤਾਰ ਸਿੰਘ, ਕ੍ਰਿਸਨ ਸਿੰਗਲਾ, ਸਾਬਕਾ ਚੇਅਰਮੈਨ ਰਣਧੀਰ ਸਿੰਘ ਧੀਰਾ ਢਿੱਲੋਂ, ਲਾਡੀ ਅਜੀਤਵਾਲ, ਸ੍ਰੀਮਤੀ ਸੀਤਾ ਰਾਣੀ ਧਰਮ ਪਤਨੀ, ਕਰਨ ਗਰੋਵਰ, ਵੈਭਵ ਗਰੋਵਰ ਕਨੇਡਾ, ਰਜੇਦੀਪ ਸਿੰਘ ਮੀਡੀਆ ਸਲਾਹਕਾਰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਪ੍ਰਮਿੰਦਰ ਸਿੰਘ ਡਿੰਪਲ, ਰਾਜਾ ਸਿੰਘ ਸਰਪੰਚ, ਕੁਲਵਿੰਦਰ ਸਿੰਘ ਕਿੰਦੋ ਕੋਕਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਰਾਜਸੀ, ਸਮਾਜਿਕ ਤੇ ਧਾਰਮਿਕ ਸਖ਼ਸੀਅਤਾਂ ਹਾਜ਼ਰ ਸਨ।
ਖ਼ਬਰਾਂ
ਪੱਤਰਕਾਰ ਕੇਵਲ ਕ੍ਰਿਸਨ ਗਰੋਵਰ ਅਤੇ ਪਵਨ ਗਰੋਵਰ ਕਨੇਡਾ ਦੇ ਪਿਤਾ ਨੂੰ ਹਜ਼ਾਰਾਂ ਸੇਜਲ ਅੱਖਾਂ ਨੇ ਦਿੱਤੀ ਅੰਤਿਮ ਵਿਦਾਇਗੀ
23 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



