ਜੋਗਿੰਦਰ ਸਿੰਘ ਮਾਨ
ਮਾਨਸਾ 14 ਜੁਲਾਈ : ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦੇ ਪਿੰਡ ਅਨੂਪਗੜ੍ਹ ਨਹਿਰ ਵਿੱਚੋਂ ਦੋ ਲਾਵਾਰਿਸ ਲਾਸ਼ਾਂ ਬਰਾਮਦ ਹੋਈਆਂ ਹਨ। ਸਹਾਰਾ ਸਮਾਜ ਸੇਵਾ ਦੇ ਪੰਜਾਬ ਪ੍ਰਧਾਨ ਸੰਦੀਪ ਵਰਮਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਜੋਗਾ ਤੋਂ ਫੋਨ ਆਇਆ ਕਿ ਜੋ ਨਹਿਰ ਹਰੀਗੜ੍ਹ ਤੋਂ ਆ ਰਹੀ ਹੈ ਉਸ ਵਿੱਚ ਪਿੰਡ ਅਨੂਪਗੜ੍ਹ ਵਿਖੇ ਬਣੇ ਨਹਿਰ ਦੇ ਪੁਲ ਨਜ਼ਦੀਕ ਨਹਿਰ ਵਿੱਚ ਦੋ ਲਾਵਾਰਿਸ ਲਾਸ਼ਾਂ ਦਰਖ਼ਤਾਂ ਵਿੱਚ ਫਸੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਸਹਾਰਾ ਕਲੱਬ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਕਾਲਾ, ਵਿਸ਼ੇਸ਼ ਸਲਾਹਕਾਰ ਪ੍ਰਦੀਪ ਸ਼ਰਮਾ, ਵਰਕਰ ਜਗਤਾਰ ਸਿੰਘ, ਐਂਬੂਲੈਂਸਾਂ ਲੈਕੇ ਘਟਨਾ ਸਥਾਨ 'ਤੇ ਪਹੁੰਚੇ, ਜਦ ਕਿ ਉੱਥੇ ਥਾਣਾ ਜੋਗਾ ਦੀ ਪੁਲੀਸ ਪਾਰਟੀ ਮੌਜੂਦ ਸੀ। ਦੋਨੋਂ ਲਾਸ਼ਾਂ ਨੇ ਪੁਲੀਸ ਦੀ ਮੌਜੂਦਗੀ ਵਿੱਚ ਬਾਹਰ ਕੱਢਿਆ ਗਿਆ। ਉਨਾਂ ਕੋਲੋਂ ਕੋਈ ਵੀ ਪਹਿਚਾਣ ਪੱਤਰ ਨਹੀਂ ਮਿਲਿਆ। ਹੁਲੀਆ ਇਸ ਪ੍ਰਕਾਰ ਹੈ ਉਮਰ ਕਰੀਬ 40/45 ਸਾਲ, ਸਰੀਰ ਭਾਰਾ, ਕਦ 5 ਫੁੱਟ 7 ਇੰਚ, ਸਿਰ ਤੋਂ ਮੋਨਾ, ਦਾੜੀ ਕੱਟੀ ਹੋਈ, ਦੋਵੇਂ ਅੱਖਾਂ ਖੁੱਲੀਆਂ, ਹਾਫ ਵਾਜੂ ਚਿੱਟਾ ਕੁੜਤਾ ਪਹਿਨਿਆ ਹੋਇਆ, ਪੈਂਟ ਟਾਇਪ ਪਜਾਮਾ, ਚਿੱਟੀ ਬਨੈਣ, ਨੀਲੇ ਰੰਗ ਦਾ ਅੰਡਰਵੀਅਰ। ਲਾਸ਼ ਚਾਰ ਪੰਜ ਦਿਨ ਪੁਰਾਣੀ ਜਾਪ ਰਹੀ ਹੈ। ਦੂਸਰੀ ਲਾਸ਼ ਦਾ ਹੁਲੀਆ ਉਮਰ ਕਰੀਬ 30/35 ਸਾਲ, ਨਗਨ ਹਾਲਤ ਵਿੱਚ, ਸਿਰ ਤੋਂ ਮੋਨਾ, ਇਹ ਲਾਸ 10/12 ਦਿਨ ਪੁਰਾਣੀ ਜਾਪ ਰਹੀ ਹੈ। ਦੋਨੋਂ ਲਾਸ਼ਾਂ ਨੂੰ ਪੁਲੀਸ ਦੀ ਮੌਜੂਦਗੀ ਵਿੱਚ 72 ਘੰਟੇ ਸ਼ਨਾਖਤ ਲਈ ਸਰਕਾਰੀ ਹਸਪਤਾਲ ਮਾਨਸਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਇਨਾ ਦੋਨੋਂ ਲਾਸ਼ਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਸਹਾਰਾ ਕੰਟਰੋਲ ਰੂਮ ਰਾਮਪੁਰਾ ਫੂਲ ਜਿਲਾ ਬਠਿੰਡਾ, ਅਤੇ ਮਾਨਸਾ ਪੁਲੀਸ ਕੰਟਰੋਲ ਰੂਮ ਤੇ ਥਾਣਾ ਜੋਗਾ ਨਾਲ ਸੰਪਰਕ ਕਰ ਸਕਦਾ ਹੈ।
ਖ਼ਬਰਾਂ
ਦੋ ਲਵਾਰਿਸ ਲਾਸ਼ਾਂ ਬਰਾਮਦ ਹੋਣ ਤੇ ਮਾਨਸਾ ਇਲਾਕੇ ਵਿਚ ਸਹਿਮ ਦਾ ਮਾਹੌਲ ,ਅਨੂਪਗੜ ਨਹਿਰ ਵਿੱਚੋਂ ਮਿਲੀਆਂ ਸੀ ਲਾਸ਼ਾਂ
14 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



