ਇੰਗਲੈਂਡ,2 ਅਗਸਤ ( ਗੁਲਸ਼ਨ ਢੀਂਗਰਾ )ਵਿਸ਼ਵ ਭਰ ਦੇ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਲਈ ਬਹੁਤ ਹੀ ਮਹੱਤਵਪੂਰਨ ਖੁਸ਼ੀ ਭਰੀ ਖ਼ਬਰ ਹੈ ਕਿ ਮਾਣ ਪੰਜਾਬੀਆਂ 'ਤੇ ਅੰਤਰਰਾਸ਼ਟਰੀ ਸਾਹਿਤਕ ਮੰਚ ਇੰਗਲੈਂਡ ਵੱਲੋਂ ਹਰ ਸਾਲ ਦੀ ਤਰ੍ਹਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇੱਕ ਵਿਸ਼ਾਲ ਸਲਾਨਾ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਦੀ ਸੰਪਾਦਕੀ ਹੇਠ ਛਪਿਆ ਸਾਂਝਾ ਕਾਵਿ ਸੰਗ੍ਰਹਿ "ਮਾਂ ਬੋਲੀ ਦੇ ਪਿਆਰੇ" ਲੋਕ ਅਰਪਣ ਕੀਤਾ ਜਾਵੇਗਾ ਅਤੇ ਸਮਾਗਮ ਵਿੱਚ ਦੂਰ ਦੂਰ ਤੋਂ ਪਹੁੰਚ ਰਹੇ ਮਾਂ ਬੋਲੀ ਦੇ ਪਿਆਰੇ ਲੇਖਕਾਂ ਦਾ ਕਵੀ ਦਰਬਾਰ ਹੋਵੇਗਾ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਇੰਗਲੈਂਡ ਮੰਚ ਦੇ ਚੇਅਰਮੈਨ ਅਤੇ 'ਮਾਂ ਬੋਲੀ ਦੇ ਪਿਆਰੇ' ਕਾਵਿ ਸੰਗ੍ਰਹਿ ਦੇ ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਦੱਸਿਆ ਕਿ ਇਸ ਕਿਤਾਬ ਵਿੱਚ ਹਾਜ਼ਰ ਲੇਖਕਾਂ ਤੋਂ ਇਲਾਵਾ ਹੋਰ ਵੀ ਬਹੁਤ ਮਹਾਨ ਸਖ਼ਸ਼ੀਅਤਾਂ ਸਮਾਗਮ ਵਿੱਚ ਹਾਜ਼ਰ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੂਰ ਦੁਰਾਡਿਓਂ ਆਉਣ ਜਾਣ ਵਾਲ਼ੇ ਲੇਖਕਾਂ ਦੀ ਸੁਵਿਧਾ ਨੂੰ ਮੱਦੇਨਜ਼ਰ ਰੱਖਦਿਆਂ ਇਹ ਸਮਾਗਮ ਮੋਗਾ ਤੋਂ ਬਰਨਾਲਾ ਮੇਨ ਰੋਡ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੁੱਟਰ ਵਿਖੇ ਰੱਖਿਆ ਗਿਆ ਹੈ।
'ਅੰਮ੍ਰਿਤਸਰ ਵੱਲ ਜਾਂਦੇ ਰਾਹੀਓ, ਜਾਣਾ ਗੁਰੂ ਦੁਆਰੇ ਬਈ' ਵਰਗੀਆਂ ਸੈਂਕੜੇ ਵਿਸ਼ਵ ਪ੍ਰਸਿੱਧ ਲਿਖਤਾਂ ਦੇ ਲੇਖਕ ਲੱਖਾ ਸਲੇਮਪੁਰੀ ਨੇ ਹੋਰ ਦੱਸਿਆ ਕਿ ਇਹ ਸਮਾਗਮ 9 ਅਗਸਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਆਉਣ ਵਾਲ਼ੇ ਮਹਿਮਾਨਾਂ ਦੇ ਲਈ ਚਾਹ ਪਾਣੀ ਅਤੇ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਅਖੀਰ ਉਨ੍ਹਾਂ ਨੇ ਆਉਣ ਵਾਲ਼ੇ ਮਹਿਮਾਨਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ।
ਖ਼ਬਰਾਂ
9 ਅਗਸਤ ਨੂੰ ਹੋਵੇਗਾ "ਮਾਂ ਬੋਲੀ ਦੇ ਪਿਆਰੇ" ਕਾਵਿ ਸੰਗ੍ਰਹਿ ਦਾ ਲੋਕ ਅਰਪਣ ਸਮਾਗਮ ਅਤੇ ਕਵੀ ਦਰਬਾਰ
* ਵਿਸ਼ਵ ਪ੍ਰਸਿੱਧ ਲੇਖਕ ਲੱਖਾ ਸਲੇਮਪੁਰੀ ਦੀ ਸੰਪਾਦਕੀ ਹੇਠ ਇਸ ਸਾਂਝੇ ਕਾਵਿ ਸੰਗ੍ਰਹਿ ਵਿੱਚ 35 ਬੁਲੰਦ ਕਲਮਾਂ ਦੀਆਂ ਲਿਖਤਾਂ ਦਰਜ਼ ਹਨ
3 ਅਗਸਤ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



