ਮੋਗਾ, 17 ਜੁਲਾਈ (ਜਸ਼ਨ ):
ਭਗਵਾਨ ਜਗਨਨਾਥ ਰਥ ਯਾਤਰਾ ਵਿਚ ਸ਼ਰਧਾਲੂਆਂ ਦੇ ਵਗਦੇ ਦਰਿਆ ਨੇ ਮੋਗੇ ਦੇ ਇਤਿਹਾਸ ਦੇ ਸਾਰੇ ਰਿਕਾਰਡ ਮਾਤ ਕਰ ਦਿੱਤੇ । ਇਸਕਾਨ ਪ੍ਰਚਾਰ ਕਮੇਟੀ ਮੋਗਾ ਅਤੇ ਅੰਤਰਰਾਸ਼ਟਰੀ ਸ਼੍ਰੀ ਕ੍ਰਿਸ਼ਨ ਭਾਵਨਾਮ੍ਰਿਤ ਸੰਘ (ਇਸਕਾਨ) ਵੱਲੋਂ ਮੋਗਾ ਸ਼ਹਿਰ ਵਿੱਚ ਛੇਵੀਂ ਵਾਰ ਭਗਵਾਨ ਜਗਨਨਾਥ ਜੀ ਦੀ ਵਿਸ਼ਾਲ ਰਥ ਯਾਤਰਾ ਕੱਢੀ ਗਈ। ਇਸ ਰਥ ਯਾਤਰਾ ਵਿੱਚ ਦੇਸ਼-ਵਿਦੇਸ਼ ਤੋਂ ਜਗੰਨਾਥ ਭਗਤ ਮੋਗਾ ਪਹੁੰਚੇ ਅਤੇ ਭਗਤੀ ਰੰਗ ਵਿੱਚ ਰੰਗੇ ਨਜ਼ਰ ਆਏ।
ਰਥ ਯਾਤਰਾ ਦੀ ਅਗਵਾਈ ਇਸਕਾਨ ਕੁਰੂਕਸ਼ੇਤਰ ਦੇ ਪ੍ਰਧਾਨ ਸ਼੍ਰੀਮਾਨ ਸਾਕਸ਼ੀ ਗੋਪਾਲ ਦਾਸ ਜੀ, ਪ੍ਰਸ਼ਿਕਸ਼ਿਤ ਪੁੱਤਰ ਦਾਸ, ਮੁਰਾਰੀ ਉੱਜਵਲ ਦਾਸ, ਸਤਪਤੀ ਪ੍ਰਭੂ ਜੀ, ਗੌੜ ਹਰੀ ਦਾਸ, ਦੀਪ ਨਾਰਾਇਣ ਦਾਸ, ਰਾਮ ਕਨ੍ਹਈਆ ਦਾਸ, ਚੰਦਨ ਦਾਸ ਗੋਇਲ ਅਤੇ ਕੇਸ਼ਵ ਦਾਸ ਨੇ ਕੀਤੀ, ਜੋ ਕੁਰੂਕਸ਼ੇਤਰ, ਅੰਬਾਲਾ ਅਤੇ ਯਮੁਨਾ ਨਗਰ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਨ।
ਰਥ ਯਾਤਰਾ ਦਾ ਉਦਘਾਟਨ ਸ਼੍ਰੀ ਜਗਦੀਪ ਪੁਰੀ ਅਤੇ ਹਿਤੇਸ਼ ਗੁਪਤਾ ਨੇ ਆਪਣੇ ਪਰਿਵਾਰ ਸਮੇਤ ਕੀਤਾ। ਇਸ ਮੌਕੇ ਨਾਰੀਅਲ ਸੇਵਾ ਸੁਰਿੰਦਰ ਗਰਗ, ਛੱਪਣ ਭੋਗ ਸੇਵਾ ਸ਼੍ਰੀ ਵੀਨੂ ਗੋਇਲ (ਗੋਇਲ ਇਮੀਗ੍ਰੇਸ਼ਨ ਫਰੀਦਕੋਟ), ਰਥ ਯਾਤਰਾ ਅਤੇ ਫੁੱਲ ਸੇਵਾ ਗੁਰਸ਼ਰਨ ਸਿੰਘ ਨਾਗੀ, ਭੰਡਾਰਾ ਯਜਮਾਨ ਕੁਲਦੀਪ ਗਰਗ (ਨਿਊ ਸ਼ਰਮਾ ਟਰੈਵਲਜ਼), ਭਗਵਾਨ ਜਗੰਨਾਥ ਆਗਮਨ ਸੇਵਾ ਰਾਈਟਵੇ ਏਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ, ਇਸਕਾਨ ਪ੍ਰਚਾਰ ਕਮੇਟੀ ਦੇ ਪ੍ਰਧਾਨ ਨਵਦੀਪ ਗੁਪਤਾ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਸੰਜੀਵ ਸੈਣੀ, ਸੁਨੀਲ ਕੁਮਾਰ ਗੁਪਤਾ, ਗੋਲਡਨ ਟਰੈਵਲਜ਼ ਦੇ ਐਮ.ਡੀ. ਅਮਿਤ ਪਲਤਾ, ਐਮ.ਡੀ.ਰਮਨ ਅਰੋੜਾ, ਸਾਬਕਾ ਭਾਜਪਾ ਜ਼ਿਲਾ ਪ੍ਰਧਾਨ ਡਾ. ਸੀਮਾਂਤ ਗਰਗ, ਜੇ.ਪੀ. ਅਰੋੜਾ, ਹਰਬੰਸ ਮਨਚੰਦਾ, ਸ੍ਰੀਮਤੀ ਨਮਰਤਾ ਮਨਚੰਦਾ, ਸਾਬਕਾ ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ, ਸਾਬਕਾ ਕਮਿਸ਼ਨਰ ਨਿਧੜਕ ਸਿੰਘ ਬਰਾੜ, ਵਿਕੀ ਮਹਿੰਦੀਰੱਤਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਪਰਮਪਾਲ ਸਿੰਘ ਤਖਤੂਪੁਰਾ, ਕੌਂਸਲਰ ਮਨਜੀਤ ਮਾਨ, ਭਾਵਨਾ ਬਾਂਸਲ, ਨੀਨੂੰ ਬਾਂਸਲ, ਸਮਾਜ ਸੇਵੀ ਅਨਮੋਲ ਸ਼ਰਮਾ, ਬੰਟੂ ਜੈਸਵਾਲ, ਰਜਨੀਸ਼ ਕੁਮਾਰ, ਸੁਸ਼ੀਲ ਮਿੱਡਾ, ਸੌਰਭ ਗੋਇਲ, ਆਚਾਰਿਆ ਨੰਦ ਲਾਲ ਸ਼ਾਸਤਰੀ, ਰਮਨ ਗਾਂਧੀ, ਸੰਜੀਵ ਨਰੂਲਾ, ਸ਼ਿਵ ਟੰਡਨ ਸਮੇਤ ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
ਰਥ ਯਾਤਰਾ ਪੁਰਾਣੀ ਕਚਹਿਰੀ ਰੋਡ ਤੋਂ ਸ਼ੁਰੂ ਹੋ ਕੇ ਸ਼ਰਮਾ ਟਰੈਵਲਜ਼, ਕਮੇਟੀ ਘਰ, ਸ਼ਿਆਮ ਲਾਲ ਚੌਂਕ, ਪ੍ਰਤਾਪ ਰੋਡ, ਦੇਵ ਹੋਟਲ, ਆਰੀਆ ਸਕੂਲ ਰੋਡ, ਨਿਊ ਟਾਊਨ ਅਤੇ ਜਵਾਹਰ ਨਗਰ ਤੋਂ ਹੁੰਦੀ ਹੋਈ ਗੀਤਾ ਭਵਨ ਮੰਦਰ ਵਿਖੇ ਸੰਪੰਨ ਹੋਈ।
ਇਸ ਸ਼ੋਭਾ ਯਾਤਰਾ ਵਿੱਚ 108 ਫੁੱਟ ਉੱਚਾ ਸਜਾਵਟੀ ਰਥ ਅਤੇ ਛੱਪਣ ਭੋਗ ਖਾਸ ਆਕਰਸ਼ਣ ਦਾ ਕੇਂਦਰ ਰਹੇ। ਯਾਤਰਾ ਦੌਰਾਨ ਸ਼ਹਿਰ ਦੇ ਵੱਖ-ਵੱਖ ਸਥਾਨਾਂ 'ਤੇ ਮੰਚ ਸਜਾ ਕੇ ਪ੍ਰਸਿੱਧ ਭਜਨ ਗਾਇਕਾਂ ਨੇ ਭਗਵਾਨ ਜਗੰਨਾਥ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ। ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਥਾਂ-ਥਾਂ ਫਲ, ਬਿਸਕੁਟ, ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸ਼ਰਧਾਲੂਆਂ ਦੀ ਸੇਵਾ ਕੀਤੀ ਗਈ, ਜਦਕਿ ਘਰਾਂ ਅਤੇ ਦੁਕਾਨਾਂ ਅੱਗੇ ਫੁੱਲਾਂ ਦੀ ਵਰਖਾ ਕਰਕੇ ਰਥ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ। ਦੇਰ ਰਾਤ ਤੱਕ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਪਣੇ ਘਰਾਂ ਦੇ ਬਾਹਰ ਖੜ੍ਹੇ ਹੋ ਕੇ ਭਗਵਾਨ ਜਗੰਨਾਥ ਜੀ ਦੇ ਦਰਸ਼ਨ ਕਰਦੇ ਅਤੇ ਆਸ਼ੀਰਵਾਦ ਪ੍ਰਾਪਤ ਕਰਦੇ ਰਹੇ।
ਯਾਤਰਾ ਏ ਰੂਹੇ ਰਵਾਂ ਰਾਈਟਵੇ ਏਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਪ੍ਰਸ਼ਾਸਨ ਅਤੇ ਸਮੂਹ ਪ੍ਰਬੰਧਕਾਂ ,ਸੇਵਾਦਾਰਾਂ ਅਤੇ ਮੋਗਾ ਵਾਸੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਭਗਵਾਨ ਜਗਨਨਾਥ ਰਥ ਯਾਤਰਾ ਸਫਲ ਹੋ ਸਕੀ।
ਖ਼ਬਰਾਂ
ਭਗਵਾਨ ਜਗਨਨਾਥ ਜੀ ਦੀ ਰਥ ਯਾਤਰਾ ਦਾ ਮੋਗਾ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸ਼ਾਨਦਾਰ ਸਵਾਗਤ
* ਥਾਂ-ਥਾਂ ਫਲ, ਬਿਸਕੁਟ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾ ਕੇ ਸ਼ਰਧਾਲੂਆਂ ਅਤੇ ਰਾਹਗੀਰਾਂ ਦੀ ਕੀਤੀ ਸੇਵਾ
17 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



