ਮੋਗਾ, 6 ਨਵੰਬਰ (ਜਸ਼ਨ ) ਸ਼ਹਿਰ ਦੇ ਕਈ -ਰਿਹਾਇਸ਼ੀ ਇਲਾਕਿਆਂ ਵਿਚ ਕਮਰਸ਼ੀਅਲ ਇਮਾਰਤਾਂ ਦੇ ਨਿਰਮਾਣ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਅਜਿਹਾ ਲੱਗਦਾ ਹੈ ਕਿ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਇਨ੍ਹਾਂ ਨਿਰਮਾਣ ਕਾਰਜਾਂ ਸਬੰਧੀ ਪੂਰੀ ਜਾਣਕਾਰੀ ਨਹੀਂ ਹੈ। ’ ਸੂਤਰਾਂ ਅਨੁਸਾਰ ਅੱਜ ਗਿੱਲ ਰੋਡ ਨੇੜੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਬਣ ਰਹੀ ਇਮਾਰਤ ਦਾ ਨਿਰਮਾਣ ਕਾਰਜ ਨਗਰ ਨਿਗਮ ਵੱਲੋਂ ਬੰਦ ਕਰਵਾ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਇੱਥੇ ਹਸਪਤਾਲ ਲਈ ਕਮਰਸ਼ੀਅਲ ਇਮਾਰਤ ਬਣਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦਾ ਨਿਰਮਾਣ ਕਾਰਜ ਕਾਫ਼ੀ ਤੇਜ਼ੀ ਨਾਲ ਚੱਲ ਰਿਹਾ ਸੀ ਅਤੇ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਦੇ ਲੈਂਟਰ ਵੀ ਪੈ ਚੁੱਕੇ ਹਨ। ਇਸ ਨਿਰਮਾਣ ਨੂੰ ਲੈ ਕੇ ਸੁਰੱਖਿਆ ਅਤੇ ਸਹੂਲਤਾਂ ਸਬੰਧੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਸਥਾਨਕ ਹਾਲਾਤ ਨੂੰ ਦੇਖਦਿਆਂ ਹਸਪਤਾਲ ਤੱਕ ਅੱਗ ਬੁਝਾਊ ਗੱਡੀਆਂ ਦੇ ਪਹੁੰਚਣ ਅਤੇ ਉੱਥੋਂ ਆਉਣ-ਜਾਣ ਵਿੱਚ ਮੁਸ਼ਕਲ ਆ ਸਕਦੀ ਹੈ। ਇਸ ਤੋਂ ਇਲਾਵਾ ਇਮਾਰਤ ਵਿੱਚ ਪਾਰਕਿੰਗ ਦੀ ਢੁੱਕਵੀਂ ਵਿਵਸਥਾ ਵੀ ਨਜ਼ਰ ਨਹੀਂ ਆ ਰਹੀ।
ਦੂਜੇ ਪਾਸੇ ਆਮ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਘਰ ਦਾ ਛੋਟਾ-ਮੋਟਾ ਨਿਰਮਾਣ ਕਰਵਾਉਂਦਾ ਹੈ ਤਾਂ ਨਗਰ ਨਿਗਮ ਦੇ ਅਧਿਕਾਰੀ ਉਸ ਤੋਂ ਦਸਤਾਵੇਜ਼ ਅਤੇ ਮਨਜ਼ੂਰੀ ਸਬੰਧੀ ਕਾਗਜ਼ਾਤ ਮੰਗਦੇ ਹਨ। ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਇੰਨੀਆਂ ਵੱਡੀਆਂ ਕਮਰਸ਼ੀਅਲ ਇਮਾਰਤਾਂ ਦੀ ਉਸਾਰੀ ਦੌਰਾਨ ਨਿਯਮਾਂ ਅਤੇ ਮਨਜ਼ੂਰੀਆਂ ਦੀ ਜਾਂਚ ਕੌਣ ਕਰਦਾ ਹੈ?
ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਨਿਰਮਾਣ ਕਾਰਜਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ’ਤੇ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਰਿਹਾਇਸ਼ੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤਾਂ ਨਾਲ ਸਮਝੌਤਾ ਨਾ ਹੋਵੇ।
ਖ਼ਬਰਾਂ
ਰਿਹਾਇਸ਼ੀ ਇਲਾਕੇ ’ਚ ਬਣ ਰਹੀ ਕਮਰਸ਼ੀਅਲ ਇਮਾਰਤ ਦਾ ਕੰਮ ਨਗਰ ਨਿਗਮ ਨੇ ਰੁਕਵਾਇਆ, ਤਿੰਨ ਮੰਜ਼ਿਲਾਂ ਦੇ ਲੈਂਟਰ ਪੈਣ ਤੋਂ ਬਾਅਦ ਹੋਈ ਕਾਰਵਾਈ
6 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



