ਮੋਗਾ/ ਕੈਨੇਡਾ, 20 ਅਗਸਤ (ਜਸ਼ਨ ) ਉੱਘੇ ਪੱਤਰਕਾਰ ਪਵਨ ਕੁਮਾਰ ਗਰੋਵਰ ਅਤੇ ਬਿੱਟੂ ਗਰੋਵਰ ਦੇ ਪਿਤਾ ਸ਼੍ਰੀ ਬਸ਼ੰਬਰ ਨਾਥ ਗਰੋਵਰ ਦਾ ਬੀਤੇ ਕਲ ਦਿਹਾਂਤ ਹੋ ਗਿਆ ਸੀ । ਸ਼੍ਰੀ ਬਸ਼ੰਬਰ ਨਾਥ ਗਰੋਵਰ ਜੀ ਦਾ ਅੰਤਿਮ ਸਸਕਾਰ 22 ਅਗਸਤ ਦਿਨ ਸ਼ਨੀਵਾਰ ਨੂੰ ਮੋਗਾ ਲੁਧਿਆਣਾ ਰੋਡ ਤੇ ਪਿੰਡ ਅਜੀਤਵਾਲ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਵਨ ਗਰੋਵਰ (ਜਗਬਾਣੀ ਅਤੇ ਪੰਜਾਬ ਕੇਸਰੀ ਦੇ ਸਾਬਕਾ ਜ਼ਿਲ੍ਹਾ ਇੰਚਾਰਜ )ਅਤੇ ਬਿੱਟੂ ਗਰੋਵਰ (ਜ਼ਿਲ੍ਹਾ ਇੰਚਾਰਜ,ਰੋਜ਼ਾਨਾ ਸਪੋਕਸਮੈਨ) ਦੇ ਪਿਤਾ ਸ਼੍ਰੀ ਬਸ਼ੰਬਰ ਨਾਥ ਗਰੋਵਰ ਪਿਛਲੇ ਕਈ ਦਿਨਾਂ ਤੋਂ ਡੀਐੱਮਸੀ ਲੁਧਿਆਣਾ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਪਰ 20 ਅਗਸਤ ਨੂੰ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ।

ਪਵਨ ਗਰੋਵਰ 98144-80497
ਬਿੱਟੂ ਗਰੋਵਰ 98149 63104