ਕੈਨੇਡਾ,30 ਜੂਨ ( ਜਸ਼ਨ )ਦੂਰਦਰਸ਼ਨ ਦੇ ਨਿਊਜ਼ ਰੀਡਰ ਅਤੇ ਉੱਘੇ ਸਿੱਖ ਵਿਦਵਾਨ ਸ. ਤੀਰਥ ਸਿੰਘ ਢਿੱਲੋਂ ਨੇ 'ਇੰਟਰਨੈਸ਼ਨਲ ਪੰਜਾਬੀ ਨਿਊਜ਼' ਦੇ ਪ੍ਰਤੀਨਿਧ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਅਕਾਲੀ ਆਗੂ ਬਚਿੱਤਰ ਸਿੰਘ ਘੋਲੀਆ ਦੀ ਮਾਤਾ ਦਾ ਅੰਤਿਮ ਸਸਕਾਰ ਅੱਜ 5 ਜੁਲਾਈ ਐਤਵਾਰ ਨੂੰ ਬ੍ਰੇਮਪਟਨ ਕਰੀਮੇਸ਼ਨ ਸੈਂਟਰ (ਕੈਨੇਡਾ) ਵਿਖੇ, ਦੁਪਹਿਰ 3 ਤੋਂ 5 ਵਜੇ ਤੱਕ ਹੋਵੇਗਾ। ਉਹਨਾਂ ਦੱਸਿਆ ਕਿ ਉਹਨਾਂ ਦੇ ਚਾਚੀ ਜੀ ਮਾਤਾ ਮੁਖਤਿਆਰ ਕੌਰ ਧਰਮ ਪਤਨੀ ਕੈਪਟਨ ਲਛਮਣ ਸਿੰਘ ਸਰਪੰਚ ਜੋ 30 ਜੂਨ ਨੂੰ ਅਕਾਲ ਚਲਾਣਾ ਕਰ ਗਏ ਸਨ ,ਉਹਨਾਂ ਨਮਿੱਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵੀ ਅੱਜ 5 ਜੁਲਾਈ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਸ਼ਾਮ 5.30 ਤੋਂ 7.30 ਤੱਕ ਹੋਵੇਗਾ। ਜ਼ਿਕਰਯੋਗ ਹੈ ਕਿ ਮਾਤਾ ਜੀ ਅੱਜ ਕੱਲ ਬਰੈਮਪਟਨ ( ਕੈਨੇਡਾ ) ਵਿਖੇ ਹੀ ਪਰਿਵਾਰ ਨਾਲ ਰਹਿ ਰਹੇ ਸਨ।

ਸ. ਬਚਿੱਤਰ ਸਿੰਘ ਘੋਲੀਆ ਦਾ ਫੋਨ ਨੰਬਰ --- +1 647 216 6324