ਗ਼ਜ਼ਲ

ਖੇਡ ਜੀਵਨ ਦੀ ਬੜੀ ਨਿਰਾਲੀ,
ਬੜਾ ਵਚਿੱਤਰ ਇਸਦਾ ਮਾਲੀ।

ਦਿਨੇ ਰਾਤ ਉਹ ਰਾਸ ਰਚਾਵੇ,
ਕਿਧਰੇ ਗਾਉਂਦਾ ਫਿਰੇ ‌ਕਵਾਲੀ।

ਜਦ ਵੀ ਉਹਦੀ ਰਹਿਮਤ ਬਰਸੇ,
ਕੁੱਖ ਨਾ ਕੋਈ ਰਹਿੰਦੀ ਖਾਲੀ।

ਦਰਿਆ, ਨਦੀਆਂ,ਨੀਲ ਸਮੁੰਦਰ ,
ਦਿਨੇ ਰਾਤ ਵਜਾਵਣ ਤਾਲੀ।

ਧਰਤੀ, ਸੂਰਜ,‌ਅੰਬਰ ਤਾਰੇ,
ਦਰ‌ ਉਹਦੇ ਬਣ ਖੜੇ ਸਵਾਲੀ।

ਫਲ, ਫੁੱਲ, ਪੱਤੇ ਸਭ ਨੂੰ ਬਖਸ਼ੇ ,
ਖਾਲੀ ਰਹੇ ਨਾ ਕੋਈ ਡਾਲੀ।

ਗਿੱਲ ਨੱਕੋ ਨੱਕ ਭਰ ਦਏ ਝੋਲੀ,
ਦਰ ਉਹਦੇ ਜਦ ਜਾਏ ਸਵਾਲੀ।

ਡਾ ਹਰਬੰਸ‌‌ ਕੌਰ ਗਿੱਲ 9646449871