ਤਰਨਤਾਰਨ, 4 ਜੂਨ (ਅਮਿਤ ਮਰਵਾਹਾ)
ਦਿਵਿਆਂਗ ਵਰਗ ਨੂੰ ਸਮਾਜਿਕ ਖੇਤਰ ਵਿੱਚ ਸਮਾਨ ਮੌਕੇ ਪ੍ਰਾਪਤ ਕਰਨ ਤੋਂ ਇਲਾਵਾ ਆਪਣੇ ਪੈਰਾਂ ਤੇ ਖੜੇ ਕਰਨ ਲਈ ਸਰਕਾਰ ਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਯੋਗ ਵਿਅਕਤੀਆਂ ਦੀ ਪਛਾਣ ਕਰਕੇ ਮੱਦਦ ਕੀਤੀ ਜਾਂਦੀ ਹੈ। ਅੱਜ ਜ਼ਿਲ੍ਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਤੇ ਸਮਾਜਿਕ ਸੁਰੱਖਿਆ ਅਫ਼ਸਰ ਸ਼੍ਰੀ ਵਰਿੰਦਰ ਸਿੰਘ ਟਿਵਾਣਾ ਦੇ ਸਹਿਯੋਗ ਸਦਕਾ ਪ੍ਰਸਿੱਧ ਵਰਧਮਾਨ ਇੰਡਸਟਰੀ ਲੁਧਿਆਣਾ ਵੱਲੋਂ 10 ਦਿਵਿਆਂਗ ਵਿਅਕਤੀਆਂ ਨੂੰ ਨਿਊਮੋਸ਼ਨ ਦੀਆਂ ਵੀਲਚੇਅਰਾਂ ਦਿੱਤੀ ਗਈਆਂ। ਉਪਰੋਕਤ ਉਪਰਾਲੇ ਨਾਲ ਜਿੱਥੇ ਦਿਵਿਆਂਗ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣਗੇ ਉੱਥੇ ਹੀ ਉਨ੍ਹਾਂ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਪੀ ਏ ਅੰਬਰ ਸਰ, ਮੈਡਮ ਪਲਕ ਤੇ ਰੋਹਿਤ ਜੀ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ।
ਖ਼ਬਰਾਂ
ਦਿਵਿਆਂਗ ਵਿਅਕਤੀਆਂ ਲਈ ਵਰਧਮਾਨ ਇੰਡਸਟਰੀ ਲੁਧਿਆਣਾ ਦਾ ਉਪਰਾਲਾ ਸ਼ਲਾਘਾਯੋਗ
* ਇਨਸਾਨੀਅਤ
4 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



