*ਸਾਬਕਾ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਜੋ ਜ਼ਮੀਨੀ ਪੱਧਰ ਤੋਂ ਇਸ ਉੱਚੇ ਅਹੁਦੇ ਤੱਕ ਪਹੁੰਚੇ ਹਨ, ਇਹ ਉਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਦਾ ਨਤੀਜਾ ਹੈ : ਦਵਿੰਦਰਪਾਲ ਸਿੰਘ ਰਿੰਪੀ
ਮੋਗਾ, 5 ਜੂਨ (ਜਸ਼ਨ ) : ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਪੰਜਾਬ ਤੋਂ ਸਾਬਕਾ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੂੰ ਰਾਜ ਸਭਾ ਭੇਜਣ ਦੇ ਫੈਸਲੇ ਨਾਲ ਪੰਜਾਬ ਦੇ ਟਕਸਾਲੀ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਮਾਣ-ਸਨਮਾਨ ਵਧਿਆ ਹੈ। ਤਰੁਣ ਚੁੱਘ ਦੇ ਰਾਜ ਸਭਾ ਮੈਂਬਰ ਨਿਯੁਕਤ ਹੋਣ ਨਾਲ ਪੰਜਾਬ ਦੀ ਤਰੱਕੀ ਵਿੱਚ ਇਹ ਇੱਕ ਮੀਲ ਪੱਥਰ ਸਾਬਤ ਹੋਵੇਗਾ। ਸਾਬਕਾ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਜੋ ਜ਼ਮੀਨੀ ਪੱਧਰ ਤੋਂ ਇਸ ਉੱਚੇ ਅਹੁਦੇ ਤੱਕ ਪਹੁੰਚੇ ਹਨ, ਇਹ ਉਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਦਾ ਨਤੀਜਾ ਹੈ। ਇਹ ਵਿਚਾਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਅਤੇ ਬਾਬਾ ਕੁੰਦਨ ਸਿੰਘ ਲਾ ਕਾਲਜ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਨੇ ਤਰੁਣ ਚੁੱਘ ਨੂੰ ਰਾਜ ਸਭਾ ਵਿੱਚ ਭੇਜੇ ਜਾਣ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਡਾ. ਸੀਮਾਂਤ ਗਰਗ ਅਤੇ ਦਵਿੰਦਰਪਾਲ ਸਿੰਘ ਰਿੰਪੀ ਨੇ ਕਿਹਾ ਕਿ ਤਰੁਣ ਚੁੱਘ ਦੇ ਰਾਜ ਸਭਾ ਮੈਂਬਰ ਬਣਨ ਨਾਲ ਪੰਜਾਬ ਦੇ ਭਾਜਪਾ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ ਅਤੇ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਲਿਆ ਗਿਆ ਇਹ ਫੈਸਲਾ ਪੰਜਾਬ ਦੀ ਤਰੱਕੀ ਅਤੇ ਪੰਜਾਬ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਵਾਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਭਾਜਪਾ ਰਾਸ਼ਟਰੀ ਹਾਈਕਮਾਨ ਨੇ ਮਾਲਵਾ ਤੋਂ ਜੱਟ ਸਿੱਖ ਆਗੂ ਕੇਵਲ ਸਿੰਘ ਢਿੱਲੋਂ ਨੂੰ ਭਾਜਪਾ ਪੰਜਾਬ ਦਾ ਪ੍ਰਦੇਸ਼ ਪ੍ਰਧਾਨ ਨਿਯੁਕਤ ਕਰਕੇ ਕਿਸਾਨਾਂ ਅਤੇ ਸਿੱਖ ਭਾਈਚਾਰੇ ਦਾ ਮਾਣ-ਸਨਮਾਨ ਵਧਾਇਆ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਛੋਟੀ ਉਮਰ ਤੋਂ ਹੀ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜ ਕੇ ਸਮਾਜ ਸੇਵਾ ਕਰ ਰਹੇ ਹਨ ਅਤੇ ਨਿਰੰਤਰ ਸੇਵਾ ਦੇ ਨਾਲ-ਨਾਲ ਰਾਜਨੀਤੀ ਰਾਹੀਂ ਦੇਸ਼ ਸੇਵਾ ਲਈ ਵੀ ਸਮਰਪਿਤ ਰਹੇ ਹਨ। ਤਰੁਣ ਚੁੱਘ ਮੁਸ਼ਕਲ ਸਮੇਂ ਦੌਰਾਨ ਜੰਮੂ-ਕਸ਼ਮੀਰ ਦੇ ਪ੍ਰਭਾਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਨੇ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰਵਾਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਵੱਲੋਂ ਉਨ੍ਹਾਂ ਦੀ ਨਿਸ਼ਠਾ, ਕਾਰਗੁਜ਼ਾਰੀ ਅਤੇ ਸੰਗਠਨ ਪ੍ਰਤੀ ਸਮਰਪਣ ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਰਾਹੀਂ ਪੰਜਾਬ ਦੇ ਵਰਕਰਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੋ ਵੀ ਭਾਜਪਾ ਵਰਕਰ ਪਾਰਟੀ ਨੂੰ ਮਜ਼ਬੂਤ ਕਰਨ ਲਈ ਭਾਜਪਾ ਦੀਆਂ ਨੀਤੀਆਂ ਅਤੇ ਰਾਸ਼ਟਰੀ ਹਿੱਤ ਦੇ ਮੁੱਦਿਆਂ ਨੂੰ ਜਨ-ਜਨ ਤੱਕ ਪਹੁੰਚਾਉਂਦਾ ਹੈ, ਉਸ ਨੂੰ ਸਮੇਂ ਆਉਣ ’ਤੇ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਭਾਜਪਾ ਯੁਵਾ ਮੋਰਚਾ ਦੇ ਵੀ ਪ੍ਰਭਾਰੀ ਰਹਿ ਚੁੱਕੇ ਹਨ। ਪਾਰਟੀ ਨੇ ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ, ਉਨ੍ਹਾਂ ਨੇ ਉਸ ਨੂੰ ਪੂਰੀ ਨਿਸ਼ਠਾ ਨਾਲ ਨਿਭਾਇਆ ਅਤੇ ਪਾਰਟੀ ਦੇ ਭਰੋਸੇ ’ਤੇ ਖਰੇ ਉਤਰੇ ਹਨ।ਉਨ੍ਹਾਂ ਕਿਹਾ ਕਿ ਤਰੁਣ ਚੁੱਘ ਦੇ ਰਾਜ ਸਭਾ ਵਿੱਚ ਜਾਣ ਨਾਲ ਪੰਜਾਬ ਨੂੰ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਹੋਰ ਵੱਧ ਲਾਭ ਮਿਲ ਸਕੇਗਾ। ਤਰੁਣ ਚੁੱਘ ਵਰਗਾ ਨਿਸ਼ਠਾਵਾਨ ਆਗੂ ਪੰਜਾਬ ਲਈ ਉਦਯੋਗ, ਖੇਤੀਬਾੜੀ, ਸਿਹਤ, ਸਿੱਖਿਆ ਆਦਿ ਖੇਤਰਾਂ ਨਾਲ ਸੰਬੰਧਤ ਸਰਕਾਰੀ ਯੋਜਨਾਵਾਂ ਲਿਆਉਣ ਅਤੇ ਉਨ੍ਹਾਂ ਨੂੰ ਲਾਗੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਉਨ੍ਹਾਂ ਕਿਹਾ ਕਿ ਤਰੁਣ ਚੁੱਘ ਰਾਜ ਸਭਾ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਨਿਡਰਤਾ ਨਾਲ ਉਠਾਉਂਦੇ ਹੋਏ ਪੰਜਾਬ ਨੂੰ ਉੱਚਾਈਆਂ ਤੱਕ ਲਿਜਾਣ ਵਿੱਚ ਇੱਕ ਅਹਿਮ ਕੜੀ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਦੇ ਰਾਜ ਸਭਾ ਵਿੱਚ ਜਾਣ ਨਾਲ ਦੇਸ਼ ਭਰ ਦੇ ਭਾਜਪਾ ਵਰਕਰਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ ਹੈ ਕਿ ਭਾਜਪਾ ਛੋਟੇ ਤੋਂ ਛੋਟੇ ਵਰਕਰ ਨੂੰ ਵੀ ਵੱਡਾ ਅਹੁਦਾ ਦੇ ਕੇ ਉਸ ਦਾ ਮਾਣ-ਸਨਮਾਨ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਤਰੁਣ ਚੁੱਘ ਦੇ ਰਾਜ ਸਭਾ ਵਿੱਚ ਜਾਣ ਨਾਲ ਪੰਜਾਬ ਨੂੰ ਲਾਭ ਹੋਵੇਗਾ, ਉੱਥੇ ਹੀ ਉਹ ਮੋਗਾ ਜ਼ਿਲ੍ਹੇ ਦੇ ਵਿਕਾਸ ਲਈ ਵੀ ਕੇਂਦਰ ਸਰਕਾਰ ਦੀ ਸਹਾਇਤਾ ਅਤੇ ਯੋਜਨਾਵਾਂ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਤਰੁਣ ਚੁੱਘ ਨੂੰ ਰਾਜ ਸਭਾ ਭੇਜੇ ਜਾਣ ’ਤੇ ਭਾਜਪਾ ਮੋਗਾ ਜ਼ਿਲ੍ਹੇ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਜਪਾ ਰਾਸ਼ਟਰੀ ਹਾਈਕਮਾਨ ਦਾ ਧੰਨਵਾਦ ਕੀਤਾ ਹੈ ਅਤੇ ਤਰੁਣ ਚੁੱਘ ਨੂੰ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
ਖ਼ਬਰਾਂ
ਪੰਜਾਬ ਤੋਂ ਸਾਬਕਾ ਰਾਸ਼ਟਰੀ ਮਹਾਂਸਚਿਵ ਤਰੁਣ ਚੁੱਘ ਨੂੰ ਰਾਜ ਸਭਾ ਭੇਜਣ ਦੇ ਫੈਸਲੇ ਨਾਲ ਪੰਜਾਬ ਦੇ ਟਕਸਾਲੀ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਮਾਣ-ਸਨਮਾਨ ਵਧਿਆ : ਡਾ. ਸੀਮਾਂਤ ਗਰਗ
* ਮੀਲ ਪੱਥਰ
5 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



