"ਇੰਟਰਨੈਸ਼ਨਲ ਪੰਜਾਬੀ ਨਿਊਜ਼" ਬਿਊਰੋ
ਲੰਡਨ ਵਿੱਚ ਭਾਰਤੀ ਮੂਲ ਦੇ ਪਰਿਵਾਰ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋਣ ਨਾਲ ਉਦਾਸੀ ਪਾਈ ਜਾ ਰਹੀ ਹੈ। ਪਰਿਵਾਰ ਦੇ ਤਿੰਨ ਜੀਆਂ ਦੇ ਅਪਾਰਟਮੈਂਟ ਤੋਂ ਡਿੱਗ ਕੇ ਮਾਰੇ ਜਾਣ ਦੀ ਘਟਨਾ ਵਿਚ ਰਾਕੇਸ਼ ,ਉਸਦੀ ਪਤਨੀ ਅਦੀਤੀ ਅਤੇ ਉਹਨਾਂ ਦਾ 10 ਸਾਲਾਂ ਦਾ ਪੁੱਤਰ ਸ਼ਾਮਿਲ ਹੈ । 10 ਸਾਲਾ ਬੱਚਾ ਗੰਭੀਰ ਬਿਮਾਰੀ ਤੋਂ ਪੀੜਤ ਦੱਸਿਆ ਜਾ ਰਿਹਾ ਹੈ । 45 ਮੰਜ਼ਿਲਾ ਇਮਾਰਤ ਦੀ 36ਵੀਂ ਮੰਜ਼ਿਲ ਤੋਂ ਡਿੱਗੇ ਇਸ ਪਰਿਵਾਰ ਬਾਰੇ ਬਰਤਾਨੀਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਘਟਨਾ ਹੱਤਿਆ ਸੀ ਜਾਂ ਆਤਮਹੱਤਿਆ।ਸੰਭਾਵਨਾ ਇਹ ਵੀ ਜਤਾਈ ਜਾ ਰਹੀ ਹੈ ਕਿ ਇਹ ਘਟਨਾ ਮਾਨਸਿਕ ਤਣਾਅ ਦਾ ਨਤੀਜਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਪੇ ਆਪਣੇ ਬੱਚੇ ਦੇ ਇਲਾਜ ਲਈ ਭਾਰਤ ਵੀ ਗਏ ਸਨ ਪਰ ਇਲਾਜ ਨਾਲ ਜਦੋਂ ਬੱਚੇ ਦੀ ਹਾਲਤ ਵਿਚ ਕੋਈ ਸੁਧਾਰ ਨਾ ਹੋਇਆ, ਤਾਂ ਉਹ ਵਾਪਸ ਲੰਡਨ ਆ ਗਏ ।
ਪੁਲਿਸ ਨੂੰ ਮਿਲੀ ਸੂਚਨਾ ਮੁਤਾਬਿਕ ਇਹ ਘਟਨਾ ਸਵੇਰੇ ਵੇਲੇ ਵਾਪਰੀ ਜਦੋਂ ਇਹ ਤਿੰਨੋਂ ਡਿੱਗੇ ਤੇ ਐਮਰਜੈਂਸੀ ਸੇਵਾਵਾਂ ਦੇ ਬਾਵਜੂਦ ਤਿੰਨਾਂ ਨੂੰ ਬਚਾਇਆ ਨਹੀਂ ਜਾ ਸਕਿਆ ।