ਚੰਡੀਗੜ੍ਹ,4 ਜੂਨ( ਜਸ਼ਨ ) ਪੰਜਾਬ ਦੀਆਂ ਧੀਆਂ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦਿਆਂ ਸੂਬੇ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪਣੀ ਫੇਸ ਬੁਕ ਤੇ ਪੋਸਟ ਪਾ ਕੇ ਆਖਿਆ ਕਿ ਸਾਡੀ ਹੋਣਹਾਰ ਧੀ ਮਹਿਕਪ੍ਰੀਤ ਕੌਰ ਨੇ 'ਏਅਰ ਫੋਰਸ ਅਕੈਡਮੀ' ਵਿੱਚੋਂ ਦੇਸ਼ ਭਰ 'ਚੋਂ ਪਹਿਲਾ (1st) ਰੈਂਕ ਅਤੇ ਕੋਮਲਪ੍ਰੀਤ ਕੌਰ ਨੇ 'ਨੈਸ਼ਨਲ ਡਿਫੈਂਸ ਅਕੈਡਮੀ' (NDA) ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਕਮਾਲ ਕਰ ਦਿੱਤਾ ਹੈ। ਦੋਵਾਂ ਬੱਚੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕ ਸਹਿਬਾਨਾਂ ਨੂੰ ਇਸ ਵੱਡੀ ਅਤੇ ਮਾਣਮੱਤੀ ਪ੍ਰਾਪਤੀ ਲਈ ਦਿਲੋਂ ਮੁਬਾਰਕਾਂ। ਉਹਨਾਂ ਲਿਖਿਆ ਹੈ ਕਿ ਪੰਜਾਬ ਦੀਆਂ ਧੀਆਂ ਇਸੇ ਤਰ੍ਹਾਂ ਅਸਮਾਨੀ ਉਡਾਣਾਂ ਭਰਦੀਆਂ ਰਹਿਣ ਅਤੇ ਬੁਲੰਦੀਆਂ ਨੂੰ ਛੂਹਣ। ਮੁੱਖ ਮੰਤਰੀ ਨੇ ਲਿਖਿਆ ਹੈ ਕਿ 'ਤੁਹਾਡੀ ਸਰਕਾਰ' ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ।
ਇਸੇ ਤਰ੍ਹਾਂ ਪੰਜਾਬੀਆਂ ਖਾਸ ਕਰ ਉੱਘੇ ਲੇਖਕ ਅਮਰ ਸੂਫੀ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰਨਾਂ ਸਤਿਕਾਰਿਤ ਸ਼ਖਸੀਅਤਾਂ ਨੇ ਦੋਹਾਂ ਬੱਚੀਆਂ ਨੂੰ ਮੁਬਾਰਕਾਂ ਦਿੰਦਿਆਂ ਲਿਖਿਆ ਹੈ " ਸ਼ਾਬਾਸ਼ ਬੇਟਾ, ਖੂਬ ਤਰੱਕੀਆਂ ਕਰੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹਨ"ਪੰਜਾਬ ਦੀਆਂ ਧੀਆਂ ਹੁਣ ਦੇਸ਼ ਦੀ ਰੱਖਿਆ ਵਿੱਚ ਮੋਹਰੀ ਹੋ ਕੇ ਅਗਵਾਈ ਕਰ ਰਹੀਆਂ ਨੇ, ਇਹ ਬਦਲਦੇ ਪੰਜਾਬ ਦੀ ਬਹੁਤ ਖੂਬਸੂਰਤ ਤਸਵੀਰ ਹੈ। ਇਹ ਪ੍ਰਾਪਤੀ ਸੂਬੇ ਦੇ ਬਾਕੀ ਨੌਜਵਾਨਾਂ ਅਤੇ ਖ਼ਾਸ ਕਰਕੇ ਕੁੜੀਆਂ ਨੂੰ ਅੱਗੇ ਵਧਣ ਲਈ ਹੱਲਾਸ਼ੇਰੀ ਦੇਵੇਗੀ। ਧੀਆਂ ਦੇ ਇਸ ਜਜ਼ਬੇ ਨੂੰ ਸਲਾਮ! ਲੇਖਕ ਸੁਰਜੀਤ ਸਿੰਘ ਕਾਉਂਕੇ ਅਤੇ ਸ੍ਰੀ ਮਤੀ ਹਰਬੰਸ ਕੌਰ ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਦੀਆਂ ਲੜਕੀਆਂ ਬੇਹੱਦ ਸੰਜੀਦਾ ਹੋ ਕੇ ਹਰ ਮੰਜ਼ਿਲ ਸਰ ਕਰ ਰਹੀਆਂ ਨੇ ਜੋ ਪੰਜਾਬ ਲਈ ਸ਼ੁੱਭ ਸ਼ਗਨ ਹੈ।
ਖ਼ਬਰਾਂ
ਪੰਜਾਬ ਦੀਆਂ ਧੀਆਂ ਨੇ ਰਚਿਆ ਇਤਿਹਾਸ,ਮਹਿਕਪ੍ਰੀਤ ਨੇ 'ਏਅਰ ਫੋਰਸ ਅਕੈਡਮੀ' ਵਿੱਚੋਂ ਦੇਸ਼ ਭਰ 'ਚੋਂ ਪਹਿਲਾ ਰੈਂਕ ਅਤੇ ਕੋਮਲਪ੍ਰੀਤ ਨੇ 'ਨੈਸ਼ਨਲ ਡਿਫੈਂਸ ਅਕੈਡਮੀ' (NDA) ਵਿੱਚੋਂ 18ਵਾਂ ਰੈਂਕ ਹਾਸਲ ਕਰਕੇ ਕੀਤਾ ਕਮਾਲ
* ਸ਼ੇਰਨੀਆਂ ਧੀਆਂ ਪੰਜਾਬ ਦੀਆਂ
5 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



