ਮੋਗਾ 26 ਮਈ (ਜਸ਼ਨ ) ਪੰਜਾਬੀ ਸੱਭਿਆਚਾਰ ਵਿਚ ਇਕ ਬੋਲੀ ਬੜੀ ਮਸ਼ਹੂਰ ਹੁੰਦੀ ਸੀ ਜਦੋਂ ਪਤੀ ਪਤਨੀ ਇਕੱਠੇ ਮੇਲੇ ਨੂੰ ਜਾਇਆ ਕਰਦੇ ਸਨ
***ਪਾਵੇ ,ਪਾਵੇ ,ਪਾਵੇ
ਮੇਰੇ ਦਿਲ ‘ਚ ਖਿਆਲ ਏਹੋ ਆਵੇ,
ਚੁੰਨੀ ਲੈਣੀ ਪੱਗ ਨਾਲ ਦੀ,
ਪੱਗ ਨਾਲ ਦੀ,,,,
ਰੰਗ ਦੋਹਾਂ ਦਾ ਇੱਕੋ ਹੋ ਜਾਵੇ
ਪਾਵੇ ,,,,,
ਮੇਰੇ ਦਿਲ ‘ਚ ਖਿਆਲ ਏਹੋ ਆਵੇ,
ਇਸ ਬੋਲੀ ਨੂੰ ਸੱਚ ਕਰ ਵਿਖਾਇਆ ਮੋਗੇ ਦੇ ਉੱਘੇ ਡਾ.ਪਰੇਮ ਸਿੰਘ ਅਤੇ ਉਨ੍ਹਾਂ ਦੀ ਸ਼ਰੀਕ-ਏ-ਹਯਾਤ ਮੈਡਮ ਪਰਵੀਨ ਨੇ ,ਜਦੋਂ ਉਹ ਦੋਵੇਂ ਚੋਣਾਂ ਨੂੰ ਮੇਲੇ ਦੇ ਰੂਪ ਵਿਚ ਮਨਾਉਂਦਿਆਂ, ਇਕੋ ਰੰਗ ਦੀ ਦਸਤਾਰ 'ਤੇ ਚੁੰਨੀ ਲੈ ਕੇ ਆਪਣੇ ਫ਼ਰਜ਼ਾਂ ਦੀ ਪੂਰਤੀ ਅਤੇ ਆਪਣੇ ਹੱਕ ਦਾ ਇਸਤੇਮਾਲ ਕਰਨ, ਵੋਟ ਪਾਉਣ ਲਈ ਆਏ l ਵੋਟ ਪਾਉਣ ਉਪਰੰਤ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਹੱਡੀਆਂ ਦੇ ਮਾਹਰ ਡਾ.ਪਰੇਮ ਸਿੰਘ ਅਤੇ ਮੈਡਮ ਪਰਵੀਨ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦਾਂ ਨੇ ਕੀਮਤੀ ਜਿੰਦੜੀਆਂ ਵਾਰ ਕੇ, ਭਾਰਤੀਆਂ ਨੂੰ ਵੋਟ ਦਾ ਹੱਕ ਦਿਵਾਇਆ ਹੈ, ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਵੋਟ ਜ਼ਰੂਰ ਪਾਈਏl




