**** ਡੀਜ਼ਲ ਦੀਆਂ ਕੀਮਤਾਂ ਵਧਣ ਦੇ ਨਾਲ ਪੰਜਾਬ ਦੀ ਕਿਸਾਨੀ ਤੇ ਪਵੇਗਾ ਵੱਡਾ ਬੋਝ

ਮੋਗਾ, 19 ਮਈ(ਲਛਮਣਜੀਤ ਸਿੰਘ ਪੁਰਬਾ) :ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਸੂਬਾ ਆਗੂ ਮੰਦਰਜੀਤ ਸਿੰਘ ਮਨਾਵਾਂ, ਸੂਬਾ ਆਗੂ ਹਰਨੇਕ ਸਿੰਘ ਫਤਿਹਗੜ੍ਹ, ਜ਼ਿਲਾ ਮੀਤ ਪ੍ਰਧਾਨ ਮੋਦਨ ਸਿੰਘ ਨਿਧਾਵਾਲਾ,ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ,ਬਲਾਕ ਜਰਨਲ ਸਕੱਤਰ ਬੰਤ ਸਿੰਘ ਨਿਧਾਵਾਲਾ, ਜ਼ਿਲਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਵੱਡਾ ਜ਼ੁਲਮ ਹੈ ਕਿ ਦੇਸ਼ ਦਾ ਕਿਸਾਨ ਅਤੇ ਆਮ ਲੋਕ ਪਹਿਲਾਂ ਤੋਂ ਹੀ ਮਹਿੰਗਾਈ ਦੇ ਨਾਲ ਜੂਝ ਰਹੇ ਹਨ ਉਪਰੋਂ ਸਰਕਾਰ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨਿਕਲਣ ਤੋਂ ਬਾਅਦ ਆਪਣਾ ਰਵਈਆ ਬਦਲ ਲਿਆ ਹੈ ਕਿਉਂਕਿ ਕੇਂਦਰ ਸਰਕਾਰ ਨੇ ਡੀਜ਼ਲ ਪੈਟਰੋਲ ਕੰਪਨੀਆਂ ਨੂੰ ਖੁੱਲੀ ਛੋਟ ਦੇ ਦਿੱਤੀ ਹੈ ਜੋ ਕਿ ਆਪਣੇ ਮਨਮਾਨੀ ਦੇ ਨਾਲ ਡੀਜਲ ਪੈਟਰੋਲ ਦੀਆਂ ਕੀਮਤਾਂ ਵਧਾ ਰਹੀਆਂ ਹਨ ।ਬੀਤੇ ਕੱਲ ਤੇ ਅੱਜ ਦੋ ਦਿਨ ਵਿੱਚ ਹੀ ਪੈਟਰੋਲੀਅਮ ਕੰਪਨੀਆਂ ਨੇ ਡੀਜ਼ਲ ਤੇ ਪੈਟਰੋਲ ਦੇ ਭਾਅ ਅਸਮਾਨ ਛੂਹਣ ਲਾ ਦਿੱਤੇ ਹਨ। ਜੋ ਕਿ ਸਰਾਸਰ ਦੇਸ਼ ਦੇ ਲੋਕਾਂ ਨਾਲ ਧੋਖਾ ਹੈ ਕਿਉਂਕਿ ਜਦੋਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਸਨ ਤਾਂ ਸਰਕਾਰ ਨੇ ਤੇਲ ਕੰਪਨੀਆਂ ਤੇ ਕੰਟਰੋਲ ਰੱਖਿਆ ਪਰ ਹੁਣ ਤੇਲ ਕੰਪਨੀਆਂ ਡੀਜਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਆਮ ਲੋਕਾਂ ਤੇ ਕਿਸਾਨਾਂ ਦਾ ਲੱਕ ਤੋੜ ਰਹੀਆਂ ਹਨ ਕਿਉਂਕਿ ਕਿਸਾਨੀ ਤਾਂ ਪਹਿਲਾਂ ਤੋਂ ਹੀ ਮਹਿੰਗੀਆਂ ਰੇਹਾਂ, ਸਪਰੇਹਾਂ ਡੀਜਲ ਦੇ ਭਾਵਾਂ ਨਾਲ ਲਤਾੜੀ ਪਈ ਹੈ ਉਪਰੋਂ ਸਰਕਾਰ ਦੇ ਡੀਜ਼ਲ ਪੈਟਰੋਲ ਦੇ ਭਾਅ ਵਧਣ ਕਿਸਾਨਾਂ ਦੀ ਆਰਥਿਕ ਸਥਿਤੀ ਡਾਵਡੋਲ ਹੋ। ਜਾਵੇਗੀ ।
ਹੁਣ ਪੰਜਾਬ ਦੇ ਕਿਸਾਨ ਦਾ ਝੋਨੇ ਦੀ ਬਜਾਈ ਦਾ ਸੀਜ਼ਨ ਚੱਲ ਰਿਹਾ ਹੈ ਡੀਜ਼ਲ ਦੀ ਖਪਤ ਬਹੁਤ ਜਿਆਦਾ ਹੋਣ ਕਰਕੇ ਕਿਸਾਨ ਤੇ ਬਹੁਤ ਵੱਡਾ ਬੋਝ ਪਵੇਗਾ ਆਗੂਆਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਜੋ ਫਸਲ ਦਾ ਭਾਅ ਤੈ ਕੀਤਾ ਹੈ ਉਸ ਵਿੱਚ ਉਨਾ ਵਾਧਾ ਨਹੀਂ ਕੀਤਾ ਜਿੰਨਾ ਕਿਸਾਨ ਨੂੰ ਆਰਥਿਕ ਪੱਖੋਂ ਮਜਬੂਤ ਕਰ ਦਿੰਦਾ ਪਰ ਹੁਣ ਸਰਕਾਰ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕਿਸਾਨ ਦੇ ਉੱਪਰ ਬਹੁਤ ਵੱਡਾ ਬੋਝ ਪਾ ਦਿੱਤਾ ਹੈ ਅਸੀਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਲਦ ਤੋਂ ਜਲਦ ਕੀਤਾ ਹੋਇਆ ਡੀਜ਼ਲ ਪੈਟਰੋਲ ਵਿੱਚ ਵਾਧਾ ਵਾਪਸ ਲਿਆ ਜਾਵੇ ਨਹੀਂ ਤਾਂ ਇਸ ਦੇ ਖਿਲਾਫ ਵੱਡੇ ਸੰਘਰਸ਼ ਵਿੱਢੇ ਜਾਣਗੇ ।