ਲੁਧਿਆਣਾ,1 ਜੂਨ (ਜਸ਼ਨ ) ਸਾਬਕਾ ਏ.ਡੀ ਸੀ.ਸ.ਹਰਚਰਨ ਸਿੰਘ ਸੰਧੂ ਦੀ ਪੁਸਤਕ “ਜਿਨ੍ਹਾਂ ਨੈਣ ਨੀਂਦ੍ਰਾਵਲੇ” ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ (ਲੁਧਿਆਣਾ)ਵਿਖੇ ਸ਼੍ਰੀ ਹਰਕੇਸ਼ ਚੌਧਰੀ ਦੀ ਛਤਰ ਛਾਇਆ ਹੇਠ ਹੋਏ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਿਤ ਕੀਤੀ ਗਈ ।ਇਹ ਰਸਮ ਨਿਭਾਉਣ ਲਈ ਉਘੇ ਗੀਤਕਾਰ ਅਤੇ ਲੇਖਕ ਅਮਰੀਕ ਸਿੰਘ ਤਲਵੰਡੀ ,ਡਾ.ਨਿਰਮਲ ਸਿੰਘ ਜੌੜਾ,ਨਾਟਕਕਾਰ ਸ਼ਬਦੀਸ਼,ਅਨੀਤਾ ਸ਼ਬਦੀਸ਼,ਸ਼੍ਰੀ ਮਤੀ ਅੰਜੂ ਚੌਧਰੀ,ਮਾਸਟਰ ਉਜਾਗਰ ਸਿੰਘ ,ਸੁਖਵਿੰਦਰ ਗਿੱਲ,ਕੇ.ਸਾਧੂ,ਦੀਪਕ ਰਾਏ ਅਤੇ ਜਰਮਨਜੀਤ ਆਦਿ ਸਤਿਕਾਰਿਤ ਸ਼ਖਸੀਅਤਾਂ ਨੇ ਅਦਾ ਕੀਤੀ।

ਇਸ ਮੌਕੇ ਅਮਰੀਕ ਸਿੰਘ ਤਲਵੰਡੀ ਨੇ ਕਿਤਾਬ ਅਤੇ ਲੇਖਕ ਬਾਰੇ ਬੋਲਿਆ ਉੱਥੇ ਇੱਕ ਰਚਨਾ ਵੀ ਸਾਂਝੀ ਕੀਤੀ ਜਿਸ ਨੂੰ ਸਰੋਤਿਆਂ ਨੇ ਬੇਹੱਦ ਪਸੰਦ ਕੀਤਾ।

ਇਸ ਉਪਰੰਤ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਬਹੁਤ ਹੀ ਪਿਆਰਾ ਨਾਟਕ ‘ਵਕਤ ਤੈਨੂੰ ਸਲਾਮ” ਖੇਡਿਆ ਗਿਆ ਜਿਸਨੂੰ ਦਰਸ਼ਕਾਂ ਨੇ ਬਿਨਾਂ ਅੱਖ ਝਮਕੇ ਵੇਖਿਆ ਅਤੇ ਕਲਾਕਾਰਾਂ ਦੀ ਖਲ੍ਹੋ ਕੇ ਜ਼ੋਰਦਾਰ ਤਾੜੀਆਂ ਵਜਾਕੇ ਹੌਂਸਲਾ ਅਫਜ਼ਾਈ ਕੀਤੀ । ਸ਼ਬਦੀਸ਼ ਅਤੇ ਅਨੀਤਾ ਸ਼ਬਦੀਸ਼ ਦਾ ਸਨਮਾਨ ਵੀ ਕੀਤਾ ਗਿਆ ।"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਮੁਤਾਬਿਕ ਇਹ ਸਮਾਗਮ ਬੇਹੱਦ ਯਾਦਗਾਰੀ ਹੋ ਨਿਬੜਿਆ ।




