ਲੋਪੋ, 15 ਜੁਲਾਈ (ਜਸ਼ਨ ) ਦਰਬਾਰ ਸੰਪਰਦਾਇ ਲੋਪੋਂ ਵਾਤਾਵਰਨ ਦੀ ਸ਼ੁੱਧਤਾ ਚਲਾਈ ਹੋਈ ਮੁਹਿੰਮ ਤਹਿਤ ਤ੍ਰਿਵੈਣੀ (ਪਿੱਪਲ, ਬੋਹੜ, ਨਿੰਮ) ਤੋਂ ਇਲਾਵਾ ਫ਼ਲਦਾਰ ਅਤੇ ਛਾਂਦਾਰ ਬੂਟੇ ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੇ 65ਵੇਂ ਜਨਮ ਦਿਨ ’ਤੇ ਸੰਗਤਾਂ ਨੂੰ ਬੂਟੇ ਵੰਡੇ ਗਏ। ਇਸ ਮੌਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੇ ਸਪੁੱਤਰ ਭਗੀਰਥ ਸਿੰਘ ਗਿੱਲ ਲੋਪੋ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਦਰਬਾਰ ਸੰਪਰਦਾਇ ਲੋਪੋਂ ਵੱਲੋਂ ਸੰਪਰਦਾਇ ਨਾਲ ਜੁੜੀਆਂ ਹੋਈਆਂ ਸੰਗਤਾਂ ਨੂੰ ਛਾਂਦਾਰ, ਫੁੱਲਾਂ ਤੇ ਫਲਦਾਰ ਬੂਟਿਆਂ ਤੋਂ ਇਲਾਵਾ ਤਿ੍ਰਵੈਣੀ (ਪਿੱਪਲ, ਬੋਹੜ, ਨਿੰਮ) ਦੇ ਪੌਦੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ’ਤੇ ਲਗਾਉਣ ਲਈ ਵੰਡੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੈਂਕੜਿਆਂ ਦੀ ਗਿਣਤੀ ’ਚ ਦਰਬਾਰ ਸੰਪਰਦਾਇ ਦੀਆਂ ਸੰਗਤਾਂ ਵੱਲੋਂ ਇਸ ਮੁਹਿੰਮ ਤਹਿਤ ਜਿੱਥੇ ਬੂਟੇ ਲਗਾਏ ਜਾਂਦੇ ਹਨ ਉੱਥੇ ਉਨ੍ਹਾਂ ਦੀ ਪਾਲਣਾ ਦੀ ਜ਼ਿੰਮੇਵਾਰੀ ਵੀ ਸੇਵਾਦਾਰਾਂ ਵੱਲੋਂ ਨਿਭਾਈ ਜਾਂਦੀ ਹੈ। ਇਸ ਮੌਕੇ ਭਗੀਰਥ ਸਿੰਘ ਗਿੱਲ ਲੋਪੋ, ਜਥੇਦਾਰ ਸੁਖਚੈਨ ਸਿੰਘ ਘੋਲੀਆ, ਜਥੇਦਾਰ ਮੱਖਣ ਸਿੰਘ ਗਊਸ਼ਾਲਾ ਲੋਪੋ, ਮਿਸਤਰੀ ਬਸੰਤ ਸਿੰਘ ਲੋਪੋ, ਗਿਆਨੀ ਰਜਿੰਦਰ ਸਿੰਘ, ਤਾਰਾ ਸਿੰਘ ਭਾਊ ਮਾਨੋਚਾਹਲ, ਬਲਦੇਵ ਸਿੰਘ ਧਰਮਕੋਟ, ਸੂਬੇਦਾਰ ਜੋਰਾ ਸਿੰਘ ਕਾਲੇਕੇ, ਗਗਨਾਂ ਮਨਸੂਰਾਂ, ਪ੍ਰੀਤਮ ਸਿੰਘ ਭੱਟੀ, ਫੌਜੀ ਸਰੂਪ ਸਿੰਘ, ਤਾਰਾ ਸਿੰਘ ਨੰਗਲ, ਜਸਵੰਤ ਸਿੰਘ ਸੰਗੋਵਾਲ, ਸਰਬਜੀਤ ਸਿੰਘ ਲੋਪੋ, ਸ਼ੇਰ ਸਿੰਘ ਸੰਗੋਵਾਲ, ਕੁਲਵੰਤ ਸਿੰਘ ਲੋਪੋ, ਸਿਮਰਨ ਸਿੰਘ ਮੀਨੀਆਂ, ਮੇਵਾ ਸਿੰਘ ਜਗਰਾਉਂ, ਚਮਕੌਰ ਸਿੰਘ ਬਾਵਾ ਲੋਪੋ, ਗੁਰਪਾਲ ਸਿੰਘ ਦੋਲੋਂ, ਕੁਲਵਿੰਦਰ ਸਿੰਘ ਟੀਟੂ ਲੁਧਿਆਣਾ, ਇੰਦਰਜੀਤ ਸਿੰਘ ਪੱਪੀ, ਹਰਵਿੰਦਰ ਸਿੰਘ ਲੋਪੋ, ਜਗਜੀਤ ਸਿੰਘ ਜੱਗਾ, ਮਨਦੀਪ ਸਿੰਘ ਸੰਘਾ ਕੋਰੇਵਾਲਾ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਥਾਣੇਦਾਰ ਲਾਭ ਸਿੰਘ ਅਹਿਮਦਗੜ੍ਹ, ਕਰਮਜੀਤ ਸਿੰਘ ਕਾਕਾ ਰਾਏਕੋਟ, ਹਰਨਾਮ ਸਿੰਘ ਨਾਮਾ, ਮਨਪ੍ਰੀਤ ਸਿੰਘ ਮੰਤਰੀ, ਜਗਤਾਰ ਸਿੰਘ ਭੋਲਾ ਘੋਲੀਆ, ਕੁਲਵੰਤ ਸਿੰਘ ਤਤਲਾ, ਫੌਜੀ ਤ੍ਰਿਲੋਚਨ ਸਿੰਘ ਮੱਲ੍ਹਾ, ਗੁਰਚਰਨ ਸਿੰਘ ਲੋਪੋ, ਜਸਪਾਲ ਸਿੰਘ ਰਾਏਕੋਟ, ਸੁਰਜੀਤ ਸਿੰਘ ਬੁੱਟਰ, ਬੱਬੂ ਢਿੱਲੋਂ ਲੁਧਿਆਣਾ, ਪਿ੍ਰਤਪਾਲ ਸਿੰਘ ਚੂਹੜਚੱਕ, ਕੁਲਦੀਪ ਸਿੰਘ ਸੋਨੂੰ ਖੋਟੇ ਆਦਿ ਹਾਜ਼ਰ ਸਨ।
ਖ਼ਬਰਾਂ
ਵਾਤਾਵਰਨ ਦੀ ਸ਼ੁੱਧਤਾ ਲਈ ਸੰਗਤਾਂ ਨੂੰ ਤ੍ਰਿਵੈਣੀ ਦੇ ਬੂਟੇ ਵੰਡ ਕੇ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦਾ ਜਨਮ ਦਿਹਾੜਾ ਮਨਾਇਆ
* ਇਸ ਮੌਕੇ ਮੱਸਿਆ ਦਾ ਦਿਹਾੜਾ ਪੂਰੀ ਸ਼ਰਧਾਭਾਵਨਾ ਨਾਲ ਮਨਾਇਆ ਗਿਆ
17 ਜੁਲਾਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



