ਬਾਘਾਪੁਰਾਣਾ , 7 ਜੁਲਾਈ ( ਲਛਮਣਜੀਤ ਸਿੰਘ ਪੁਰਬਾ )
ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਦਾ ਆਖਣਾ ਹੈ ਕਿ ਅਕਾਲੀ ਆਗੂਆਂ ਦਾ ਕਨੇਡਾ ਦੌਰਾ ਪੰਜਾਬ ਤੇ ਪਾਰਟੀ ਲਈ ਮੀਲ ਪੱਥਰ ਸਿੱਧ ਹੋਵੇਗਾ ਅਤੇ ਦੌਰੇ ਦੌਰਾਨ ਸਪਸ਼ਟ ਹੋ ਗਿਆ ਹੈ ਕਿ ਵਿਦੇਸ਼ਾਂ 'ਚ ਬੈਠੇ ਪੰਜਾਬੀ ਹਮੇਸ਼ਾ ਪੰਜਾਬ ਦੀ ਤਰੱਕੀ ਤੇ ਅਕਾਲੀ ਦਲ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੰਜਾਬ, ਪੰਜਾਬੀਅਤ ਤੇ ਪੰਥ ਦੇ ਹੱਕਾਂ ਲਈ ਹਮੇਸ਼ਾ ਡਟ ਕੇ ਸੰਘਰਸ਼ ਕਰਦਾ ਰਹੇਗਾ।
ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਆਪਣੇ ਕਾਰਜ ਕਾਲ ਦੌਰਾਨ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦਿੰਦਿਆਂ ਹੱਲ ਕੀਤਾ ਇਸੇ ਕਰਕੇ ਪ੍ਰਵਾਸੀ ਪੰਜਾਬੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਦਿਖਾਈ ਦਿੰਦੇ ਨੇ ।
ਇਸ ਮੌਕੇ ਹਾਜ਼ਰ ਅਕਾਲੀ ਵਰਕਰਾਂ ਤੇ ਸਮਰਥਕਾਂ ਨੇ ਕਨੇਡਾ ਦੇ ਦੌਰੇ ਤੋਂ ਵਫ਼ਦ ਦੇ ਮੈਂਬਰਾਂ ਵਜੋਂ ਵਾਪਸ ਪਰਤੇ ਜਥੇਦਾਰ ਤੀਰਥ ਸਿੰਘ ਮਾਹਲਾ ਦੇ ਸਪੁੱਤਰਾਂ ਸੁਖਜੀਤ ਸਿੰਘ ਮਾਹਲਾ ਤੇ ਜਸਪ੍ਰੀਤ ਸਿੰਘ ਮਾਹਲਾ ਦਾ ਬਾਘਾਪੁਰਾਣਾ ਵਿਖੇ ਪਹੁੰਚਣ 'ਤੇ ਸਵਾਗਤ ਕੀਤਾ ।