ਖੱਜਿਆਰ/ਚੰਬਾ,30 ਸਤੰਬਰ (ਡਾ. ਸ਼ਰੁਤੀ ਜਸਵਾਲ ): ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਪੰਜਾਬ ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ (ਈ.ਡੀ.ਐਮ.ਏ.) ਪੰਜਾਬ ਦੀ ਟੀਮ ਵੱਲੋਂ ਖੱਜਿਆਰ ਸਥਿਤ ਬੋਟੈਨੀਕਲ ਗਾਰਡਨ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।
ਦੌਰੇ ਦੌਰਾਨ ਟੀਮ ਮੈਂਬਰਾਂ ਨੇ ਬੋਟੈਨੀਕਲ ਗਾਰਡਨ ਵਿੱਚ ਮੌਜੂਦ ਵੱਖ-ਵੱਖ ਕਿਸਮਾਂ ਦੀ ਬਨਸਪਤੀ ਅਤੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪੌਦਿਆਂ ਦੀ ਪਛਾਣ, ਉਨ੍ਹਾਂ ਦੀ ਕੁਦਰਤੀ ਵਿਭਿੰਨਤਾ, ਸੰਭਾਲ ਅਤੇ ਅਧਿਐਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
"ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੀ ਪ੍ਰਤੀਨਿਧ ਡਾ. ਸ਼ਰੁਤੀ ਜਸਵਾਲ ਨਾਲ ਗੱਲਬਾਤ ਕਰਦਿਆਂ ਈ.ਡੀ.ਐਮ.ਏ. ਪੰਜਾਬ ਦੇ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਕਿਹਾ ਕਿ ਕੁਦਰਤ ਵਿੱਚ ਮੌਜੂਦ ਬਨਸਪਤੀ ਅਤੇ ਔਸ਼ਧੀ ਪੌਦਿਆਂ ਦਾ ਵਿਗਿਆਨਕ ਢੰਗ ਨਾਲ ਅਧਿਐਨ ਖੋਜ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਬਾਰੇ ਵਿਗਿਆਨਕ ਜਾਣਕਾਰੀ ਇਕੱਠੀ ਕਰਨਾ ਵੀ ਸਮੇਂ ਦੀ ਲੋੜ ਹੈ।
ਟੀਮ ਵੱਲੋਂ ਖੱਜਿਆਰ ਦੀ ਕੁਦਰਤੀ ਸੁੰਦਰਤਾ, ਹਰੇ-ਭਰੇ ਵਾਤਾਵਰਣ ਅਤੇ ਬਨਸਪਤੀ ਦੀ ਵਿਭਿੰਨਤਾ ਦੀ ਵੀ ਸਰਾਹਨਾ ਕੀਤੀ ਗਈ। ਇਸ ਦੌਰੇ ਨੂੰ ਅਧਿਐਨ, ਖੋਜ ਅਤੇ ਕੁਦਰਤੀ ਔਸ਼ਧੀ ਪੌਦਿਆਂ ਬਾਰੇ ਗਿਆਨ ਸਾਂਝਾ ਕਰਨ ਵਾਲੀ ਇੱਕ ਮਹੱਤਵਪੂਰਨ ਗਤੀਵਿਧੀ ਦੱਸਿਆ ਗਿਆ।
ਇਸ ਮੌਕੇ ਰਬਿਸਨ ਇੰਡੀਆ ਇਲੈਕਟ੍ਰੋਹੋਮਿਓਪੈਥੀ ਰਿਸਰਚ ਇੰਸਟੀਚਿਊਟ ਅਤੇ ਈ.ਡੀ.ਐਮ.ਏ. ਪੰਜਾਬ ਦੀ ਟੀਮ ਦੇ ਮੈਂਬਰ ਹਾਜ਼ਰ ਸਨ।ਇਸ ਮੌਕੇ ਡਾਕਟਰ ਜਗਤਾਰ ਸਿੰਘ ਸੇਂਖੋ ਚੇਅਰਮੈਨ, ਡਾਕਟਰ ਕਮਲਜੀਤ ਕੌਰ ਸੇਂਖੋ, ਕੋਰ ਕਮੇਟੀ ਮੈਂਬਰ ਡਾਕਟਰ ਜਗਜੀਤ ਸਿੰਘ ਗਿੱਲ, ਕੋਰ ਕਮੇਟੀ ਮੈਂਬਰ ਡਾਕਟਰ ਜਗਮੋਹਣ ਸਿੰਘ ਧੂੜ ਕੋਟ,ਪ੍ਰਧਾਨ ਡਾਕਟਰ ਸੰਤੋਖ ਸਿੰਘ, ਜਰਨਲ ਸਕੱਤਰ ਡਾਕਟਰ ਪਰਮਿੰਦਰ ਪਾਠਕ,ਅਤੇ ਪੂਰੇ ਭਾਰਤ ਤੋ 150 ਇਲੈਕਟ੍ਰੋਹੋਮਿਉਪੈਥਿਕ ਡਾਕਟਰ ਮੌਜੂਦ ਸਨ ।




