ਮੋਗਾ,4 ਅਕਤੂਬਰ (ਜਸ਼ਨ )ਅੱਜ ਮੋਗਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀ ਟੀਮ ਨੇ ਪਿੰਡ ਮੋਠਾਂਵਾਲੀ ਵਿਖੇ ਕੀਤੀ ਮੀਟਿੰਗ ਨੂੰ ਅਗਵਾਈ ਕਰਤਾ ਤਰਨਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ ਸਰਕਾਰ 2027 ਵਿਚ "ਅਕਾਲੀ ਦਲ ਵਾਰਿਸ ਪੰਜਾਬ ਦੇ" ਪਾਰਟੀ ਸਰਕਾਰ ਬਣਾਵੇਗੀ, ਕਿਉਂਕਿ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਨਸ਼ਿਆਂ ਵਿਰੁੱਧ ਚਲਾਈ ਖਾਲਸਾ ਵਹੀਰ ਵਲੋਂ ਕੀਤੇ ਕੰਮਾਂ ਨੂੰ ਅੱਜ ਵੀ ਯਾਦ ਕਰਦੇ ਹਨ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦਾ ਯੁੱਧ ਪੂਰੀ ਤਰ੍ਹਾਂ ਫਲਾਪ ਹੋ ਗਿਆ। ਨਸ਼ਾ ਵਿਕ ਰਿਹਾ ਹੈ। ਲੋਕਾਂ ਦੇ ਜਵਾਨ ਧੀ-ਪੁੱਤ ਨਸਿਆਂ ਕਾਰਨ ਮਰ ਰਹੇ ਹਨ, ਪਰ ਅਫਸੋਸ ਸਰਕਾਰ ਝੂਠ ਬੋਲਣ ਤੋਂ ਅਲਾਵਾ ਕੁਝ ਨਹੀਂ ਕਰ ਰਹੀ।
ਭਰਾ ਜਗਜਿੰਦਰ ਸਿੰਘ ਬੁੱਕਣ ਵਾਲਾ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸਾਰੀਆਂ ਪਾਰਟੀਆਂ ਦਾ ਨਿਸ਼ਾਨਾ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਹੈ ਤੇ ਉਹ ਲੋਕ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ
ਬੋਲਦੇ ਹਨ, ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਵੇਲੇ ਵੱਡੇ-ਵੱਡੇ ਘਪਲੇ ਕੀਤੇ ਹਨ ਅਤੇ ਲੋਕਾਂ ’ਤੇ ਜ਼ੁਲਮ ਕੀਤੇ। ਜਿਨ੍ਹਾਂ ਨੇ ਬਰਗਾੜੀ ਤੇ ਬਹਿਬਲ ਕਲਾਂ ਵਿਚ ਬੇਕਸੂਰ ਨੌਜਵਾਨਾਂ ਦਾ ਕਤਲ ਕੀਤਾ ਅਤੇ ਦੋਸ਼ੀਆਂ ਨੂੰ ਪਨਾਹ ਦਿੱਤੀ, ਅੱਜ ਉਹ ਸਾਨੂੰ ਪੰਥਕ ਏਜੰਡਾ ਸਮਝਾ ਰਹੇ ਹਨ।
ਇਸ ਮੋਕੇ ਰਣਜੀਤ ਸਿੰਘ ਜੋਹਲ, ਰਾਜਪਾਲ ਸਿੰਘ ਮੱਲ੍ਹੀ,ਬਲਦੇਵ ਸਿੰਘ ਪ੍ਰਧਾਨ,ਸਰਬਜੀਤ ਸਿੰਘ ਜੋਹਲ, ਜਸ਼ਨਦੀਪ ਸਿੰਘ, ਜਸਪਾਲ ਸਿੰਘ, ਬਲਦੇਵ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਨਿਰੰਜਨ ਸਿੰਘ ਜੋਹਲ, ਸੋਨੂੰ ਬਾਂਸਲ, ਸੁਖਮੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਭੈਣਾਂ ਅਤੇ ਭਰਾ ਸ਼ਾਮਲ ਸਨ।
ਖ਼ਬਰਾਂ
ਟੀਮ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦੀਆਂ ਮੋਗਾ ਹਲਕੇ ਅੰਦਰ ਮੀਟਿੰਗਾਂ ਜਾਰੀ
* ਪਿੰਡਾਂ ਅੰਦਰ ਮਿਲ ਰਿਹਾ ਪੂਰਾ ਸਮਰਥਨ -ਗੁਰਮੀਤ ਸਿੰਘ ਬੁੱਕਣ ਵਾਲਾ
5 ਅਕਤੂਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



