ਮੋਗਾ, 18 ਅਕਤੂਬਰ (ਜਸ਼ਨ ) "ਅਕਾਲੀ ਦਲ ਵਾਰਿਸ ਪੰਜਾਬ ਦੇ" ਵੱਲੋਂ ਮੋਗਾ ਸ਼ਹਿਰ ਦੇ ਵਾਰਡ ਨੰਬਰ 32 ਅਤੇ 35 ਵਿੱਚ ਟੀਮ ਭਾਈ ਗੁਰਮੀਤ ਸਿੰਘ ਬੁੱਕਣ ਵੱਲੋਂ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਰਾ ਜਗਜਿੰਦਰ ਸਿੰਘ ਬੁੱਕਣ ਵਾਲਾ ਨੇ ਕਿਹਾ ਕਿ ਇਸ ਵਕਤ ਪੂਰੇ ਪੰਜਾਬ ਵਿਚ ਅਕਾਲੀ ਦਲ ਵਾਰਸ ਪੰਜਾਬ ਦੇ ਦੀ ਲਹਿਰ ਚੱਲ ਰਹੀ ਹੈ, ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ੍ਹ 'ਚ ਬੰਦ ਕਰ ਕੇ ਉਨ੍ਹਾਂ ਦਾ ਰਸਤਾ ਰੋਕਣਾ ਚਾਹੁੰਦੀ ਹੈ ਪਰ ਪੰਜਾਬ ਦੇ ਲੋਕ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਹਨ ਕਿਉਂਕਿ ਪੰਜਾਬ ਵਿਚ ਇਸ ਵਕਤ ਸਭ ਤੋਂ ਵੱਡਾ ਕਹਿਰ ਨਸ਼ਿਆਂ ਦਾ ਹੈ। ਹਰ ਪਾਰਟੀ ਨੇ ਇਸ ਉੱਤੇ ਸਿਆਸਤ ਕੀਤੀ ਹੈ । ਪਹਿਲਾਂ ਕਾਂਗਰਸ ਨੇ ਤੇ ਫਿਰ ਆਮ ਆਦਮੀ ਪਾਰਟੀ ਨੇ। ਇਸ ਦੇ ਖਾਤਮੇ ਲਈ ਆਪ ਸਰਕਾਰ ਬਣਾਈ ਸੀ। ਹੋਇਆ ਉਲਟ, ਇਸ ਵਕਤ ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਗਿਣਤੀ ਸਿਖਰ 'ਤੇ ਪਹੁੰਚ ਚੁੱਕੀ ਹੈ।
ਅਗਵਾਈ ਕਰਤਾ ਤਰਨਦੀਪ ਸਿੰਘ ਗਿੱਲ ਨੇ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਦੋਸ਼ ਲਾਇਆ ਕਿ ਸਰਕਾਰ ਹਰ ਮੋਰਚੇ 'ਤੇ ਪੂਰੀ ਤਰ੍ਹਾਂ ਅਸਫ਼ਲ ਸਿੱਧ ਹੋਈ ਹੈ।

ਗਿੱਲ ਨੇ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ 4 ਮਹੀਨਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕਰਨ ਵਾਲੀ 'ਆਪ ਸਰਕਾਰ ਦੇ ਰਾਜ ਵਿਚ ਅੱਜ ਹਾਲਾਤ ਇਹ ਬਣ ਚੁੱਕੇ ਹਨ ਕਿ ਨਸ਼ੇ ਗਲੀਆਂ-ਮੁਹੱਲਿਆਂ ਵਿਚ ਖੁੱਲ੍ਹੇਆਮ ਵਿਕ ਰਹੇ ਹਨ।

ਉਨ੍ਹਾਂ ਯਾਦ ਕਰਵਾਇਆ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸਭ ਪਤਾ ਹੇ ਕਿ ਨਸ਼ੇ ਕਿੱਥੇ ਬਣਦੇ ਹਨ ਅਤੇ ਸਰਕਾਰ ਬਣਦਿਆਂ ਹੀ ਵੱਡੇ ਸਮੱਗਲਰਾਂ ਨੂੰ ਫੜਿਆ ਜਾਵੇਗਾ ਪਰ ਇਦਾ ਕੁਝ ਵੀ ਨਹੀਂ ਹੋਇਆ। ਉਨ੍ਹਾਂ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਤੋਂ ਦੂਰ ਰਿਹ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣ ਅਤੇ ਪੰਜਾਬ ਅੰਦਰ ਸਰਕਾਰ ਏ ਖਾਲਸਾ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਵਾਰਡ ਨੰਬਰ 32 ਅਤੇ 35 ਦੇ ਆਗੂ ਸਹਿਬਾਨ ਗੁਰਪ੍ਰੀਤ ਸਿੰਘ ਢਿੱਲੋਂ, ਜਗਰੂਪ ਸਿੰਘ ਢਿੱਲੋਂ, ਰਜਿੰਦਰ ਸਿੰਘ ਢਿੱਲੋਂ, ਹਰਪਾਲ ਸਿੰਘ ਗਿੱਲ, ਬਿੱਕਰ ਸਿੰਘ ਸੰਧੂ,ਜੋਗਾ ਸਿੰਘ ਸੰਧੂ,ਮੰਗਾ ਸਿੰਘ ,ਜੱਸਾ ਸਿੰਘ,ਜੋਰਾ ਸਿੰਘ ,ਹਰਜੀਤ ਸਿੰਘ,ਸੁਖਦੇਵ ਸਿੰਘ,ਸੁਖਵਿੰਦਰ ਸਿੰਘ,ਜਗਰੂਪ ਸਿੰਘ,ਅੰਮ੍ਰਿਤਪਾਲ ਸਿੰਘ, ਮਾਸਟਰ ਸਵਿੰਦਰ ਸਿੰਘ, ਗੁਰਸੇਵਕ ਸਿੰਘ ਫੋਜੀ,ਨਿਰਵੈਲ ਸਿੰਘ, ਬਲਵੀਰ ਸਿੰਘ, ਅਜੀਤਪਾਲ,ਰਵੀ, ਅਮਿਤ ਕੁਮਾਰ,ਨਵੀ ਸਿਗਲਾਂ, ਰਾਹੁਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।