ਸਰਹਾਲੀ,8 ਨਵੰਬਰ (ਜਸ਼ਨ )"ਪੰਜਾਬ ਅਤੇ ਕੇਂਦਰ ਸਰਕਾਰ ਜ਼ਮਹੂਰੀਅਤ ਦਾ ਘਾਣ ਕਰਕੇ ਸਿੱਖਾਂ ਨੂੰ ਹਰ ਮੁਹਾਜ਼ ਉੱਪਰ ਦਬਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਨੂੰ ਉਨਾਂ ਦੇ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰਨੀ ਪ੍ਰਧਾਨ ਜਥੇਦਾਰ ਤਰਸੇਮ ਸਿੰਘ(ਪਿਤਾ, ਭਾਈ ਅਮ੍ਰਿਤਪਾਲ ਸਿੰਘ ਖਾਲਸਾ ) ਨੇ ਅੱਜ "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਪਾਰਟੀ ਦੇ ਹਲਕਾ ਮੋਗਾ ਤੋਂ ਉਮੀਦਵਾਰ ਭਾਈ ਗੁਰਮੀਤ ਸਿੰਘ ਬੁੱਕਣਵਾਲਾ ਦੇ ਨਾਨੀ ਜੀ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ ਅਤੇ ਸ. ਬੁਕਣਵਾਲਾ ਜੇਲ੍ਹ ਵਿੱਚੋਂ ਪੈਰੋਲ 'ਤੇ ਉਨਾਂ ਦੇ ਭੋਗ ਸਮਾਗਮ ਵਿੱਚ ਜਦੋਂ ਸਰਹਾਲੀ ਵਿਖੇ ਹਿੱਸਾ ਲੈਣ ਲਈ ਆਏ ਤਾਂ ਪੰਜਾਬ ਪੁਲਿਸ ਨੇ ਉਨਾਂ ਨੂੰ ਨਾਨੀ ਮੁਖਤਿਆਰ ਕੌਰ ਨੂੰ ਬੋਲ ਕੇ ਸ਼ਰਧਾਂਜਲੀ ਦੇਣ ਤੋਂ ਵੀ ਰੋਕ ਰੱਖਿਆ। ਉਹਨਾਂ ਕਿਹਾ ਕਿ ਸਿੱਖਾਂ ਨੂੰ ਬੋਲਣ ਦੀ ਆਜ਼ਾਦੀ ਅਤੇ ਵਿਚਾਰਾਂ ਦੇ ਪ੍ਰਗਟਾਵੇ ਤੋਂ ਵਾਂਝਾ ਰੱਖਕੇ ਸਰਕਾਰਾਂ ਸਿੱਖਾਂ ਨੂੰ ਦਬਾਉਣਾ ਚਾਹੁੰਦੀਆਂ ਹਨ, ਜਿਸ ਨੂੰ ਕੋਈ ਵੀ ਜਮਹੂਰੀਅਤ ਪਸੰਦ ਜਥੇਬੰਦੀ ਬਰਦਾਸ਼ਤ ਨਹੀਂ ਕਰੇਗੀ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿੱਖਾਂ ਨਾਲ ਧ੍ਰੋਹ ਕਮਾ ਕੇ ਆਪਣੇ ਦਿੱਲੀ ਬੈਠੇ ਆਕਾਵਾਂ ਨੂੰ ਖੁਸ਼ ਕਰ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕੇ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਆਗੂ ਉਨਾਂ ਨੂੰ ਇੱਕ ਕਠਪੁਤਲੀ ਮੁੱਖ ਮੰਤਰੀ ਸਮਝ ਰਹੇ ਹਨ ਅਤੇ ਸਮਾਂ ਆਉਣ ਤੇ ਉਹ ਉਨਾਂ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਕੱਢ ਕੇ ਬਾਹਰ ਮਾਰਨਗੇ। ਸੋਨਾ ਚਤਾਵਨੀ ਦਿੱਤੀ ਕਿ ਸਮੇਂ ਦੀਆਂ ਸਰਕਾਰਾਂ ਨੂੰ ਸਿੱਖਾਂ ਨਾਲ ਜਬਰ ਜੁਲਮ ਅਤੇ ਅਨਿਆ ਕਰਨ ਤੋਂ ਬਾਜ ਆਉਣਾ ਚਾਹੀਦਾ ਹੈ ਨਹੀਂ ਤਾਂ ਇਸ ਦਾ ਜਲਦੀ ਹੀ ਜਮਹੂਰੀ ਢੰਗ ਨਾਲ ਵਿਰੋਧ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਵਰਗੀ ਮੁਖਤਿਆਰ ਕੌਰ ਦੇ ਬੇਟੇ ਭਾਈ ਰਣਜੀਤ ਸਿੰਘ ਨਜ਼ਰਬੰਦ ਜੇਲ੍ਹ ਅੰਮ੍ਰਿਤਸਰ, ਦੋਹਤਾ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ, ਹਰਜਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਜੀਰਾ, ਤਰਨਦੀਪ ਸਿੰਘ ਸਿੰਘਾਂਵਾਲਾ, ਜਗਜਿੰਦਰ ਸਿੰਘ ਬੁੱਕਣਵਾਲਾ, ਅਮਰਜੀਤ ਸਿੰਘ ਗਿੱਲ ਲੰਢੇਕੇ, ਦਵਿੰਦਰ ਸਿੰਘ ਰਣੀਆਂ ,ਬਲਜੀਤ ਸਿੰਘ ਜੱਸ ਮੰਗੇਵਾਲਾ, ਇਕਬਾਲ ਸਿੰਘ ਨੰਬਰਦਾਰ ਬੁੱਕਣਵਾਲਾ, ਸੁਖਦੀਪ ਸਿੰਘ ਝੰਡੇਆਣਾ, ਮਨਿੰਦਰ ਸਿੰਘ ਮਾਣੂੰਕੇ, ਹਰਵਿੰਦਰ ਸਿੰਘ ਫੋਜੀ, ਏਕਮ ਸਿੰਘ ਚੁੱਪਕੀਤੀ, ਮਾਸਟਰ ਸਵਿੰਦਰ ਸਿੰਘ, ਅਵਤਾਰ ਸਿੰਘ ਬੁੱਕਣਵਾਲਾ, ਧਰਮ ਸਿੰਘ, ਮਿਲਖਾ ਸਿੰਘ, ਕੁਲਵਿੰਦਰ ਸਿੰਘ ਚੋਟੀਆਂ ਕਲਾਂ, ਹਰਜਿੰਦਰ ਸਿੰਘ ਸਰਹਾਲੀ, ਵਰਿੰਦਰ ਸਿੰਘ ਸਰਹਾਲੀ, ਸਰਪੰਚ ਦਿਲਾਵਰ ਸਿੰਘ ਸਰਹਾਲੀ, ਮਾਸਟਰ ਗੁਰਜੀਤ ਸਿੰਘ ਕਿਸਾਨ ਯੂਨੀਅਨ ਆਗੂ ਅਤੇ ਕਾਬਲ ਸਿੰਘ ਸਰਕਲ ਪ੍ਰਧਾਨ ਮੱਖੂ ਆਦਿ ਆਗੂ ਹਾਜ਼ਰ ਸਨ।
ਖ਼ਬਰਾਂ
ਸਿੱਖਾਂ ਕੋਲੋਂ ਬੋਲਣ ਦੀ ਆਜ਼ਾਦੀ ਖੋਹਣਾ ਸਰਕਾਰ ਨੂੰ ਮਹਿੰਗਾ ਪਵੇਗਾ : ਜਥੇਦਾਰ ਤਰਸੇਮ ਸਿੰਘ
9 ਨਵੰਬਰ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



