ਮੋਗਾ 5 ਜੂਨ (ਜਸ਼ਨ )ਦੁਨੀਆ ਭਰ ਵਿਚ ਅੱਜ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ।ਇਸ ਮੌਕੇ
ਮਾਲਵੇ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਬੀ.ਬੀ.ਐੱਸ ਗਰੁੱਪ
ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ
ਅਤੇ ਪ੍ਰਿੰਸਪਿਲ ਡਾ. ਹਮੀਲੀਆ ਰਾਣੀ ਦੀ ਲੀਡਰਸ਼ਿਪ ਹੇਠ ਵਿਸ਼ਵ ਵਾਤਾਵਰਨ ਦਿਵਸ ਮੌਕੇ
ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਬੈਠ ਕੇ ਚਾਰਟ, ਸਲੋਗਨ ਅਤੇ ਪੇਟਿੰਗ ਰਾਹੀਂ
ਲੋਕਾਂ ਨੂੰ ਵੱਧ ਤੋਂ ਵੱਧ ਪੇੜ ਲਗਾਉਣ ਦੀ ਅਤੇ ਵਾਤਾਵਰਨ ਨੂੰ ਬਚਾਉਣ ਲਈ
ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਇਸ ਮੌਕੇ ਆਪਣੇ ਘਰਾਂ ਵਿੱਚ ਬੂਟੇ ਲਗਾਏ। ਜਿਵੇਂ
ਕਿ ਸਭ ਨੂੰ ਪਤਾ ਹੀ ਹੈ ਕਿ ਹੀਟ ਵੇਵ ਦੇ ਚਲਦਿਆਂ ਸਰਕਾਰ ਵੱਲੋਂ ਗਰਮੀਆਂ ਦੀਆਂ
ਛੁੱਟੀਆਂ ਦਾ ਐਲਾਨ 1 ਜੂਨ ਤੋਂ 30 ਜੂਨ ਕਰ ਦਿੱਤਾ ਗਿਆ ਸੀ। ਹਰ ਸਾਲ 5 ਜੂਨ ਨੂੰ
ਵਾਤਾਵਰਨ ਦਿਵਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸੈਂਕੜੇ ਬੂਟੇ
ਲਗਾਏ ਜਾਂਦੇ ਹਨ। ਗਰਮੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਾਲ ਵਾਤਾਵਰਨ ਦਿਵਸ
ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਘਰਾਂ ਵਿੱਚ ਹੀ ਬੂਟੇ ਲਗਾਏ ਗਏ। ਇਸ ਮੌਕੇ
ਵਿਚਾਰ ਪੇਸ਼ ਕਰਦਿਆਂ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਜੀ ਨੇ ਕਿਹਾ ਕਿ ਰੱੁਖਾਂ
ਦੀ ਘਾਟ ਹੋਣ ਕਰਕੇ ਹੀ ਹੀਟ ਵੇਵ ਦਾ ਜਿਆਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ
ਕੋਈ ਸ਼ੱਕ ਨਹੀਂ ਕੇ ਆਪਣੀ ਅਗਾਂਹਵਧੂ ਸੋਚ ਸਦਕਾ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ
ਅਤੇ ਅਜੇ ਵੀ ਅੱਗੇ ਵੱਧਦਾ ਜਾ ਰਿਹਾ ਹੈ, ਪਰ ਇਸ ਤਰੱਕੀ ਦੀ ਇੱਕ ਬਹੁਤ ਵੱਡੀ ਕੀਮਤ ਵੀ
ਚੁਕਾਈ ਗਈ ਹੈ। ਤਰੱਕੀ ਕਰਕੇ ਇਨਸਾਨ ਨੇ ਜੀਵਨ ਤਾਂ ਖੁਸ਼ਹਾਲ ਬਣਾ ਲਿਆ ਪਰ ਹੁਣ
ਇਨਸਾਨੀ ਜੀਵਨ ਦੀ ਹੋਂਦ ਹੀ ਖਤਰੇ ਵਿੱਚ ਨਜ਼ਰ ਆ ਰਹੀ ਹੈ। ਕਿਉਂਕਿ ਡਵੈਲਪਮੈਂਟ ਦੇ ਨਾਂਅ
ਤੇ ਸੜਕਾਂ ਨੂੰ ਹੋਰ ਛੌੜਾ ਕੀਤਾ ਜਾ ਰਿਹਾਂ ਹੈ ਪਰ ਰਸਤੇ ਵਿੱਚ ਆਉਣ ਵਾਲੇ ਕਈ ਬਹੁਤ
ਪੁਰਾਣੇ ਦਰਖਤਾਂ ਨੂਮ ਕੱਟਿਆ ਜਾ ਰਿਹਾ ਹੈ। ਅਸੀਂ ਸਾਰੇ ਚੰਗੀ ਤਰ੍ਹਾਂ ਇਹ ਜਾਣਦੇ ਹਾਂ
ਕਿ ਆਕਸੀਜਨ ਤੋਂ ਬਗੈਰ ਇਸ ਧਰਤੀ ਉੱਪਰ ਜੀਵਨ ਸੰਭਵ ਨਹੀਂ ਹੈ ਅਤੇ ਰੁੱਖਾਂ ਦੇ ਬਗੈਰ
ਆਕਸੀਜਨ ਦਾ ਹੋਰ ਕੋਈ ਵੀ ਸੋਮਾ ਇਸ ਧਰਤੀ ਉੱਪਰ ਮੌਜੂਦ ਨਹੀਂ ਹੈ। ਇਸ ਲਈ ਧਰਤੀ
ਉੱਪਰ ਜੀਵਨ ਦੀ ਹੋਂਦ ਨੂੰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਵੱਦ ਤੋਂ ਵੱਧ ਰੁੱਖ ਲਗਾਏ
ਜਾਣ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਵੇ। ਸਕੂਲ ਵਿੱਚ ਵਿਦਿਆਰਥੀਆਂ ਦੇ ਈਕੋ ਕਲੱਬ ਵੀ
ਬਣਾਏ ਗਏ ਹਨ ਜੋ ਕਿ ਵਾਤਾਵਰਨ ਸੰਭਾਲ ਸੰਬੰਧੀ ਹੋਰ ਵਿਦਿਅਰਥੀਆਂ ਨੂੰ ਜਾਗਰੁਕ
ਕਰਦੇ ਰਹਿੰਦੇ ਹਨ। ਇਸੇ ਦੇ ਤਹਿਤ ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਵਿਦਿਆਰਥੀ ਆਪਣੇ
ਘਰਾਂ ਵਿੱਚ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾ ਰਹੇ ਹਨ। ਜ਼ਿਕਰਯੋਗ ਹੈ ਕਿ ਸਕੂਲ
ਵਿੱਚ ਵਿਦਿਆਰਥੀਆਂ ਨੂੰ ਲਗਾਤਾਰ ਜਾਗਰੁਕ ਕੀਤਾ ਜਾਂਦਾ ਹੈ ਕਿ ਉਹ ਆਪਣੀ ਜ਼ਿੰਦਗੀ
ਵਿੱਚ ਘੱਟੋ-ਘੱਟ ਇਕ ਦਰਖਤ ਜ਼ਰੂਰ ਲਗਾਉਣ ਤੇ ਉਸਦੀ ਦੇਖਭਾਲ ਕਰਨ ਕਿਉਂਕਿ ਦਰਖਤ ਤਾਂ
ਬਹੁਤ ਸਾਰੇ ਲੋਕ ਪੇੜ-ਪੌਦੇ ਤਾਂ ਲਗਾ ਦਿੰਦੇ ਹਨ ਪਰ ਉਸਦੀ ਦੇਖਭਾਲ ਬਸ ਥੋੜਾ ਸਮਾਂ
ਹੀ ਕੀਤੀ ਜਾਂਦੀ ਹੈ।
ਖ਼ਬਰਾਂ
ਪੌਦੇ ਲਗਾਉਣ ਦੇ ਨਾਲ-ਨਾਲ ਉਹਨਾਂ ਦੀ ਦੇਖਭਾਲ ਵੀ ਬਹੁਤ ਜ਼ਰੂਰੀ – ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ
* ਵਿਸ਼ਵ ਵਾਤਾਵਰਨ ਦਿਵਸ
5 ਜੂਨ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



