ਕੋਟ-ਈਸੇ-ਖਾਂ,22 ਜੁਲਾਈ (ਜਸ਼ਨ )ਇਲਾਕੇ ਦੀ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਐੱਨ.ਸੀ.ਸੀ
ਲੜਕੇ ਅਤੇ ਲੜਕੀਆਂ ਦੇ ਯੂਨਿਟ ਚੱਲ ਰਹੇ ਹਨ।ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਨਾਲ ਨਾਲ ਸਮੇਂ
–ਸਮੇਂ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।ਇਸੇ ਤਹਿਤ
05 ਪੰਜਾਬ ਬਟਾਲੀਅਨ (ਗਰਲਜ਼) ਮੋਗਾ ਦੇ ਕਮਾਡਿੰਗ ਅਫ਼ਸਰ ਸੁਨੀਲ ਕੁਮਾਰ ਦੀ ਯੋਗ
ਅਗਵਾਈ ਤਹਿਤ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਵੱਲੋਂ “ਸੇਵ ਵਾਟਰ- ਸੇਫ ਲਾਈਫ”
ਵਿਸ਼ੇ ਤੇ ਜਾਗਰੂਕਤਾ ਮੁਹਿੰਮ ਦਾ ਆਯੋਜਨ । ਇਸ ਮੌਕੇ ਐੱਨ.ਸੀ.ਸੀ ਕੈਡਿਟਾਂ ਨੇ
ਵਿਦਿਆਰਥੀਆਂ ਨੂੰ ਪਾਣੀ ਦੀ ਹਰ ਬੂੰਦ ਦੀ ਮਹੱਤਤਾ ਬਾਰੇ ਜਾਣੂ ਕਰਵਾਇਆਂ ਅਤੇ ਪਾਣੀ ਦੀ
ਫਜ਼ੁਲ ਖਪਤ ਨੂੰ ਰੋਕਣ ਦਾ ਸ਼ੰਦੇਸ਼ ਦਿੱਤਾ। ਕੈਡਿਟ ਨੇ ਜਾਗਰੂਕਤਾ ਸੰਦੇਸ਼ਾ ਰਾਹੀ ਸਭ ਨੂੰ ਵਰਖਾ
ਦੇ ਪਾਣੀ ਦੀ ਸੰਭਾਲ,ਪਾਣੀ ਦੀ ਸੁਚੱਜੀ ਵਰਤੋਂ ਅਤੇ ਆਉਣ ਵਾਲੀਆ ਪੀੜ੍ਹੀਆਂ ਲਈ ਜਲ
ਸਰੋਤਾਂ ਦੀ ਰੱਖਿਆ ਕਰਨ ਲਈ ਪ੍ਰੇਰਿਤ ਕੀਤਾ। ।ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ
ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਆਪਣੇ ਸ਼ੰਦੇਸ਼ ਵਿੱਚ ਕਿਹਾ
ਕਿ “ਪਾਣੀ ਜੀਵਨ ਦਾ ਆਧਾਰ ਹੈ। ਜੇਕਰ ਅਸੀ ਅੱਜ ਤੋਂ ਪਾਣੀ ਦੀ ਸੰਭਾਲ ਨਹੀ ਕਰਾਗੇ ਤਾਂ
ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ
ਹਰ ਵਿਆਕਤੀ ਨੂੰ ਪਾਣੀ ਦੀ ਇੱਕ-ਇੱਕ ਬੂੰਦ ਦੀ ਕਦਰ ਕਰਨੀ ਚਾਹੀਦੀ ਹੈ ।ਸਕੂਲ
ਪ੍ਰਿੰਸੀਪਲ ਰਮਜੀਤ ਕੌਰ ਨੇ ਕਿਹਾ ਕਿ ਐੱਨ.ਸੀ.ਸੀ ਕੈਡਿਟ ਸਮਾਜ ਸੇਵਾ ਅਤੇ ਵਾਤਾਵਰਣ
ਸੁਰੱਖਿਆ ਵਰਗੀਆਂ ਗਤੀਵਿਧੀਆਂ ਰਾਹੀ ਇੱਕ ਜ਼ਿੰਮੇਵਾਰ ਨਾਗਰਿਕ ਬਣਨ ਦਾ ਸ਼ੰਦੇਸ਼ ਦੇ ਰਹੇ
ਹਨ।ਉਨ੍ਹਾਂ ਵਿਦਿਆਰਤੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪਾਣੀ ਦੀ ਬਚਤ ਕਰਨ ਅਤੇ
ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਏ.ਐੱਨ. ਓ
ਸਿਮਰਨਜੀਤ ਕੌਰ ਅਤੇ ਮੈੇਡਮ ਯਾਦਵਿੰਦਰ ਕੌਰ ਵੀ ਹਾਜ਼ਰ ਸਨ ।