ਮੋਗਾ,12 ਮਈ (ਜਸ਼ਨ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦੇਸ਼ ਦੇ ਨਾਗਰਿਕਾਂ ਨੂੰ ਸੰਬੋਧਨ ਕਰਦਿਆਂ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੇ ਦਿੱਤੇ ਬਿਆਨ ਤੋ ਬਾਅਦ ਸਰਾਫ਼ਾ ਕਾਰੋਬਾਰੀਆਂ ਵਿੱਚ ਨਾਰਾਜ਼ਗੀ ਅਤੇ ਰੋਸ ਪਿਆ ਜਾ ਰਿਹਾ ਹੈ! ਇਸ ਦੇ ਵਿਰੋਧ ਵਿੱਚ ਸਰਾਫ਼ਾ ਮਾਰਕੀਟਾਂ ਨੂੰ ਬੰਦ ਕਰਨ ਦੇ ਫੈਸਲੇ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ! ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਾਫ਼ਾ ਐਸੋਸੀਏਸ਼ਨ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲੀਆ ਅਤੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਅਤੇ ਸਵਰਨਕਾਰ ਸੰਘ ਦੇ ਸੂਬਾ ਸੈਕਟਰੀ ਸੁਖਚੈਨ ਸਿੰਘ ਰਾਮੂੰਵਾਲੀਆ ਨੇ ਕਰਦਿਆਂ ਕਿਹਾ ਕਿ ਸਰਾਫ਼ਾ ਕਾਰੋਬਾਰੀ ਪਹਿਲਾਂ ਹੀ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ! ਸੋਨੇ ਦੇ ਉਤਰਾ ਚੜ੍ਹਾ ਅਤੇ ਰੇਟਾਂ ਨੇ ਕਾਰੋਬਾਰ ਨੂੰ ਪਹਿਲਾਂ ਹੀ ਆਰਥਿਕ ਮੰਦੀ ਦੀ ਚਪੇਟ ਵਿੱਚ ਖੜਾ ਕਰ ਰੱਖਿਆ ਹੈ! ਕਾਰੋਬਾਰ ਅੱਧੇ ਰਹੇ ਚੁੱਕੇ ਹਨ! ਉਪਰੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਦਿੱਤੇ ਬਿਆਨ ਸੋਨਾ ਨਾ ਖਰੀਦਣ ਦੀ ਕੀਤੀ ਅਪੀਲ ਨੇ ਵਪਾਰੀਆਂ ਅਤੇ ਸਮੂਹ ਸਰਾਫ਼ਾ ਕਾਰੋਬਾਰੀਆਂ ਦੇ ਲੱਕ ਤੋੜਣ ਦਾ ਕੰਮ ਕੀਤਾ ਹੈ! ਜਿਸ ਨਾਲ ਸੋਨੇ ਦਾ ਕਾਰੋਬਾਰ ਖਤਮ ਹੋਣ ਦੇ ਕਗਾਰ ਤੇ ਪੁੰਹਚ ਜਾਵੇਗਾ! ਛੋਟੇ ਦੁਕਾਨਦਾਰ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਹੇਠ ਆ ਚੁੱਕੇ ਹਨ, ਹੁਣ ਸੋਨਾ ਨਾ ਖਰੀਦਣ ਦੇ ਦਿੱਤੇ ਬਿਆਨ ਕਾਰਨ ਉਹ ਕੰਮ ਛੱਡਣ ਲਈ ਮਜਬੂਰ ਹੋਣਗੇ! ਵਿਆਹ ਸ਼ਾਦੀਆਂ ਦਾ ਸੀਜ਼ਨ ਆਉਣ ਵਾਲਾ ਹੈ, ਇਸ ਸਮੇਂ ਪ੍ਰਧਾਨ ਮੰਤਰੀ ਦਾ ਬਿਆਨ ਦੇ ਕਾਰਨ ਜਿਊਲਰੀ ਦੀ ਮੰਗ ਵਿੱਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਬਣ ਗਈ ਹੈ! ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਆਪਣੇ ਅਤੇ ਆਪਣੇ ਮੰਤਰੀ ਮੰਡਲ ਦੇ ਕੀਤੇ ਜਾ ਰਹੇ ਵੱਧੋ ਖਰਚਿਆਂ ਤੇ ਰੈਲੀ ਤੇ ਕੀਤੇ ਜਾ ਰਹੇ ਨਜਾਇਜ਼ ਖਰਚਿਆਂ ਤੇ ਰੋਕ ਲਾਉਣੀ ਚਾਹੀਦੀ ਹੈ! ਨਾ ਕਿ ਕਿਸੇ ਵਿਸ਼ੇਸ਼ ਕਾਰੋਬਾਰ ਤੇ ਨੂੰ ਟਾਰਗੇਟ ਕਰਕੇ ਸੋਨਾ ਨਾ ਖਰੀਦਣ ਦੇ ਬਿਆਨ ਦੇਣੇ ਚਾਹੀਦੇ ਹਨ! ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਇੱਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਕਰ ਸਕਦੀ ਹੈ ਤਾਂ ਫਿਰ ਸਰਕਾਰ ਇੱਕ ਸਾਲ ਤੱਕ ਕਿਸੇ ਵੀ ਸਰਾਫ਼ਾ ਕਾਰੋਬਾਰੀ ਤੋਂ ਇੱਕ ਸਾਲ ਲਈ ਜੀ.ਐਸ.ਟੀ ਅਤੇ ਇਨਕਮ ਟੈਕਸ ਜਾਂ ਹੋਰ ਟੈਕਸ ਮਾਫ ਕਰੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖਰਚਿਆਂ ਦੀ ਜ਼ਿੰਮੇਵਾਰੀ ਵੀ ਚੁੱਕੇ !ਇੱਕ ਕਾਰੋਬਾਰੀ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕਾਰੀਗਰ ਅਤੇ ਹੋਰ ਕਰਮਚਾਰੀ ਜੁੜੇ ਹੋਏ ਹਨ! ਉਨ੍ਹਾਂ ਨੇ ਮੋਦੀ ਸਰਕਾਰ ਵਲੋਂ ਦਿੱਤੇ ਇਸ ਬਿਆਨ ਤੇ ਮੌੜ ਗ਼ੌਰ ਕਰਨ ਲਈ ਕਿਹਾ ਤਾਂ ਜ਼ੋ ਕਾਰੋਬਾਰ ਨਾਲ ਜੁੜੇ ਲੱਖਾਂ ਕਰੋੜਾਂ ਲੋਕ ਆਪਣੇ ਭਵਿੱਖ ਨੂੰ ਸੁਰੱਖਿਅਤ ਸਮਝਣ ! ਚੌਣਾ ਨੇੜੇ ਹੋਣ ਕਾਰਨ ਸਰਕਾਰਾਂ ਨੂੰ ਇਹੋ ਜਿਹੇ ਬਿਆਨਾਂ ਤੇ ਰੋਕ ਲਗਾਉਣੀ ਚਾਹੀਦੀ ਹੈ ਨਹੀਂ ਤਾਂ ਯਕੀਨਨ ਇਸ ਤਾ ਗਲਤ ਸਿੱਟਾ ਨਿਕਲੇਗਾ! ਇਸ ਮੌਕੇ ਉਨ੍ਹਾਂ ਦੇ ਨਾਲ ਸੈਕਟਰੀ ਯਸ਼ਪਾਲ ਪਾਲੀ, ਖਜਾਨਚੀ ਸੰਜੀਵ ਕੁਮਾਰ ਗੀਟਾ,ਰਾਜੂ ਸਦਿਉੜਾ, ਦਲਜੀਤ ਸਿੰਘ ਬੱਬੂ, ਜਸਵੰਤ ਸਿੰਘ,ਕਪਿਲ ਕੰਡਾ, ਸ਼ਰੇਸ਼ ਭੱਲਾ, ਬਿੱਟਾ ਬਿਜਾਨੀਆਂ,ਰੁਹਲ ਵਰਮਾ, ਰਾਕੇਸ਼ ਭੱਲਾ, ਵਿਜੇ ਕੰਡਾ, ਗੁਰਮੇਲ ਸਿੰਘ ਧੁੰਨਾ, ਬੱਬਲੂ ਸਦਿਓੜਾ, ਸੋਨੂੰ ਭੰਮ,ਟੋਨੀ ਸਤਿਅਮ,ਬਿੰਦਰੀ ਘੱਲਾ ਵਾਲੇ, ਦੀਪਕ ਕੁਮਾਰ, ਦੀਪੂ ਕੰਡਾ,ਪਾਲੀ ਲੋਪੋਂ, ਅਜਰਾਈਲ ਅਲੀ, ਸ਼ਿਵਮ ਗੇਨਸ਼,ਸਨੀ ਅਰੋੜਾ, ਉਮ ਪ੍ਰਕਾਸ਼, ਪ੍ਰੇਮ ਸਿੰਘ, ਰਾਜੂ, ਆਦਿ ਹਾਜ਼ਰ ਸਨ!
ਖ਼ਬਰਾਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਦਿੱਤੇ ਬਿਆਨ “ਸੋਨਾ ਨਾ ਖਰੀਦਣ “ਤੇ ਸਮੂਹ ਸਰਾਫ਼ਾ ਕਾਰੋਬਾਰੀਆਂ ਵਿੱਚ ਭਾਰੀ ਨਾਰਾਜ਼ਗੀ,ਕਾਲੀ ਪੱਟੀਆਂ ਬੰਨ ਕੀਤਾ ਰੋਸ
* ਕਾਰੋਬਾਰ
12 ਮਈ 2026·

ਅInternational Punjabi News
ਇਹ ਖ਼ਬਰ ਸਾਂਝੀ ਕਰੋ:



